11 ਵੀਂ ਇੰਡੋ-ਨੇਪਾਲ ਕਬੱਡੀ ਚੈਂਪੀਅਨਸ਼ਿਪ-2026 ਵਿਚ ਟਰਾਈਡੈਂਟ ਗਰੁੱਪ ਦੀ ਰਿੰਕੀ ਯਾਦਵ ਦੀ ਮਾਣਮੱਤੀ ਪ੍ਰਾਪਤੀ
ਲਗਾਤਾਰ ਦੂਸਰੀ ਵਾਰ ਜਿੱਤਿਆ ਸੋਨ ਤਗਮਾ
ਬਰਨਾਲਾ, 11 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਨੇਪਾਲ ਦੇ ਪੋਖਰਾ ਵਿਖੇ ਹੋਈ 11ਵੀਂ ਇੰਡੋ-ਨੇਪਾਲ ਕਬੱਡੀ ਚੈਂਪੀਅਨਸ਼ਿਪ-2026 ਵਿਚ ਭਾਰਤੀ ਕਬੱਡੀ ਟੀਮ ਨੇ ਸੋਨ ਤਗਮਾ ਜਿੱਤਿਆ। ਟਰਾਈਡੈਂਟ ਗਰੁੱਪ ਦੀ ਕਰਮਚਾਰੀ ਰਿੰਕੀ ਯਾਦਵ ਨੇ ਟੀਮ ਦੀ ਕਪਤਾਨੀ ਕੀਤੀ ਅਤੇ ਜਿੱਤ ਵਿਚ ਮੁੱਖ ਭੂਮਿਕਾ ਨਿਭਾਈ।
ਬਰਨਾਲਾ, 11 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਨੇਪਾਲ ਦੇ ਪੋਖਰਾ ਵਿਖੇ ਹੋਈ 11ਵੀਂ ਇੰਡੋ-ਨੇਪਾਲ ਕਬੱਡੀ ਚੈਂਪੀਅਨਸ਼ਿਪ-2026 ਵਿਚ ਭਾਰਤੀ ਕਬੱਡੀ ਟੀਮ ਨੇ ਸੋਨ ਤਗਮਾ ਜਿੱਤਿਆ। ਟਰਾਈਡੈਂਟ ਗਰੁੱਪ ਦੀ ਕਰਮਚਾਰੀ ਰਿੰਕੀ ਯਾਦਵ ਨੇ ਟੀਮ ਦੀ ਕਪਤਾਨੀ ਕੀਤੀ ਅਤੇ ਜਿੱਤ ਵਿਚ ਮੁੱਖ ਭੂਮਿਕਾ ਨਿਭਾਈ। ਇਹ ਚੈਂਪੀਅਨਸ਼ਿਪ ਮਿਤੀ 29 ਤੋਂ 31 ਜੁਲਾਈ ਤੱਕ ਕਰਵਾਈ ਗਈ। ਇਸ ਜਿੱਤ ਦੇ ਨਾਲ ਰਿੰਕੀ ਯਾਦਵ ਨੇ ਇੰਡੋ-ਨੇਪਾਲ ਕਬੱਡੀ ਚੈਂਪੀਅਨਸ਼ਿਪ ਵਿਚ ਲਗਾਤਾਰ ਦੂਜੀ ਵਾਰ ਸੋਨ ਤਗਮਾ ਜਿੱਤਣ ਦੀ ਪ੍ਰਾਪਤੀ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਜਨਵਰੀ 2026 ਵਿਚ ਹੋਈ 10ਵੀਂ ਇੰਡੋ-ਨੇਪਾਲ ਚੈਂਪੀਅਨਸ਼ਿਪ ਵਿਚ ਵੀ ਰਿੰਕੀ ਭਾਰਤੀ ਟੀਮ ਦਾ ਹਿੱਸਾ ਰਹੀ ਸੀ ਅਤੇ ਟੀਮ ਨੇ ਸੋਨ ਤਗਮਾ ਜਿੱਤਿਆ ਸੀ। ਲਗਾਤਾਰ ਦੋ ਚੈਂਪੀਅਨਸ਼ਿਪਾਂ ਵਿਚ ਸੋਨ ਤਗਮਾ ਜਿੱਤਣਾ ਰਿੰਕੀ ਦੀ ਖੇਡ ਪ੍ਰਤੀ ਲਗਨ, ਅਨੁਸ਼ਾਸਨ ਅਤੇ ਨਿਰੰਤਰ ਮਿਹਨਤ ਦਾ ਪ੍ਰਮਾਣ ਹੈ। ਖੇਡ ਦੇ ਨਾਲ-ਨਾਲ ਉਹ ਆਪਣੀਆਂ ਪੇਸ਼ੇਵਰ ਜ਼ਿੰਮੇਵਾਰੀਆਂ ਵੀ ਬਾਖ਼ੂਬੀ ਨਿਭਾ ਰਹੀ ਹੈ। ਕੰਮਕਾਜ ਅਤੇ ਖੇਡ ਦੋਵਾਂ ਵਿਚ ਸੰਤੁਲਨ ਬਣਾਉਂਦਿਆਂ ਉਨ੍ਹਾਂ ਨੇ ਲਗਾਤਾਰ ਬਿਹਤਰ ਪ੍ਰਦਰਸ਼ਨ ਕੀਤਾ ਹੈ। ਆਪਣੀ ਇਸ ਪ੍ਰਾਪਤੀ ਬਾਰੇ ਰਿੰਕੀ ਯਾਦਵ ਨੇ ਕਿਹਾ ਕਿ 11ਵੀਂ ਇੰਡੋ-ਨੇਪਾਲ ਚੈਂਪੀਅਨਸ਼ਿਪ ਵਿਚ ਭਾਰਤੀ ਟੀਮ ਨਾਲ ਸੋਨ ਤਗਮਾ ਜਿੱਤਣਾ ਮੇਰੇ ਲਈ ਮਾਣ ਵਾਲਾ ਪਲ ਹੈ। ਲਗਾਤਾਰ ਦੂਜੀ ਵਾਰ ਇਸ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਣਾ ਮੇਰੇ ਲਈ ਹੋਰ ਵੀ ਖ਼ਾਸ ਹੈ। ਮੈਂ ਆਪਣੇ ਪਰਿਵਾਰ, ਟੀਮ ਦੇ ਸਾਥੀਆਂ ਅਤੇ ਟਰਾਈਡੈਂਟ ਗਰੁੱਪ ਦੇ ਸਹਿਯੋਗ ਲਈ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੀ ਖੇਡ ਯਾਤਰਾ ਨੂੰ ਅੱਗੇ ਵਧਾਉਣ ਲਈ ਲਗਾਤਾਰ ਹੌਸਲਾ ਦਿੱਤਾ। ਉਨ੍ਹਾਂ ਨੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਪਦਮਸ਼੍ਰੀ ਰਾਜਿੰਦਰ ਗੁਪਤਾ ਦਾ ਵੀ ਧੰਨਵਾਦ ਕੀਤਾ। ਰਿੰਕੀ ਨੇ ਕਿਹਾ ਕਿ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਅਤੇ ਆਪਣੀ ਸਮਰੱਥਾ ਅਨੁਸਾਰ ਅੱਗੇ ਵਧਣ ਲਈ ਮੌਕੇ ਦੇਣ ਵਾਲੀ ਸੋਚ ਨੇ ਉਨ੍ਹਾਂ ਨੂੰ ਆਪਣੇ ਟੀਚੇ ਲਈ ਹੋਰ ਮਿਹਨਤ ਕਰਨ ਵਾਸਤੇ ਪ੍ਰੇਰਿਤ ਕੀਤਾ ਹੈ।