11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਅਕਾਲ ਕਾਲਜ ਆਫ਼ ਫਾਰਮੇਸੀ ਵਿਖੇ ਸਵਾਮੀ ਵਿਵੇਕਾਨੰਦ ਕਾਲਜ ਦੇ ਵਿਦਿਆਰਥੀਆਂ ਵੱਲੋਂ ਐਨੀਮਲ ਹਾਊਸ ਦਾ ਦੌਰਾ

ਸੰਗਰੂਰ , 11 ਅਗਸਤ ( ਸੁਖਵਿੰਦਰ ਸਿੰਘ ਫੁੱਲ )– ਅਕਾਲ ਕਾਲਜ ਆਫ਼ ਫਾਰਮੇਸੀ ਐਂਡ ਟੈਕਨੀਕਲ ਐਜੂਕੇਸ਼ਨ , ਮਸਤੂਆਣਾ ਸਾਹਿਬ ਵਿਖੇ ਸਵਾਮੀ ਵਿਵੇਕਾਨੰਦ ਕਾਲਜ ਆਫ਼ ਫਾਰਮੇਸੀ ਦੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਡਾ . ਸਵੀਕਰਿਤੀ ਦੀ ਰਹਿਨੁਮਾਈ ਹੇਠ ਸੰਸਥਾ ਦੇ ਐਨੀਮਲ ਹਾਊਸ ਦਾ ਵਿਸ਼ੇਸ਼ ਦੌਰਾ ਕੀਤਾ ਗਿਆ ।

Ad Position 21
No active advertisement
ਅਜੀਤ ਡੈਸਕ 12-08-2026
ਸੰਗਰੂਰ , 11 ਅਗਸਤ ( ਸੁਖਵਿੰਦਰ ਸਿੰਘ ਫੁੱਲ )– ਅਕਾਲ ਕਾਲਜ ਆਫ਼ ਫਾਰਮੇਸੀ ਐਂਡ ਟੈਕਨੀਕਲ ਐਜੂਕੇਸ਼ਨ , ਮਸਤੂਆਣਾ ਸਾਹਿਬ ਵਿਖੇ ਸਵਾਮੀ ਵਿਵੇਕਾਨੰਦ ਕਾਲਜ ਆਫ਼ ਫਾਰਮੇਸੀ ਦੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਡਾ . ਸਵੀਕਰਿਤੀ ਦੀ ਰਹਿਨੁਮਾਈ ਹੇਠ ਸੰਸਥਾ ਦੇ ਐਨੀਮਲ ਹਾਊਸ ਦਾ ਵਿਸ਼ੇਸ਼ ਦੌਰਾ ਕੀਤਾ ਗਿਆ । ਇਸ ਦੌਰਾਨ ਡਾ . ਇਮਤਿਆਜ਼ ਅਹਿਮਦ ਨਾਜਿਰ ਵੱਲੋਂ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ , ਜਿਸ ਵਿੱਚ ਵਿਦਿਆਰਥੀਆਂ ਨੂੰ ਪ੍ਰਯੋਗਸ਼ਾਲਾ ਦੇ ਜਾਨਵਰਾਂ ਦੀ ਦੇਖਭਾਲ ਅਤੇ ਉਨ੍ਹਾਂ ਨੂੰ ਸੰਭਾਲਣ ਦੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ । ਡਾ . ਨਾਜਿਰ ਨੇ ਸਪੱਸ਼ਟ ਕੀਤਾ ਕਿ ਕਾਨੂੰਨੀ ਦਾਇਰੇ ਅਨੁਸਾਰ ਜਾਨਵਰਾਂ ਉੱਤੇ ਬਿਨਾਂ ਮਨਜ਼ੂਰੀ ਤੋਂ ਕੋਈ ਵੀ ਅਭਿਆਸ ਨਹੀਂ ਕੀਤਾ ਜਾ ਸਕਦਾ ; ਸਿਰਫ਼ ਅਧਿਕਾਰਤ ਖੋਜਕਰਤਾ ਹੀ ਲੋੜੀਂਦੀ ਆਗਿਆ ਲੈ ਕੇ ਪ੍ਰਯੋਗ ਕਰ ਸਕਦੇ ਹਨ । ਉਨ੍ਹਾਂ ਦੱਸਿਆ ਕਿ ਕਿਸੇ ਵੀ ਨਵੀਂ ਦਵਾਈ ਦੇ ਮਾਨਵ ਪ੍ਰਯੋਗ ਤੋਂ ਪਹਿਲਾਂ ਜਾਨਵਰਾਂ ’ ਤੇ ਉਸ ਦੇ ਪ੍ਰਭਾਵਾਂ ਦੀ ਜਾਂਚ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ । ਵਰਕਸ਼ਾਪ ਵਿੱਚ ਸ਼ਾਮਿਲ ਵਿਦੇਸ਼ੀ ਵਿਦਿਆਰਥੀਆਂ ਸਮੇਤ ਸਮੂਹ ਵਿਦਿਆਰਥੀਆਂ ਨੇ ਇਸ ਅਨੁਭਵ ਦੀ ਭਰਪੂਰ ਸ਼ਲਾਘਾ ਕੀਤੀ । ਇਸ ਮੌਕੇ ਡਾ . ਨਿਰਪਜੀਤ ਸਿੰਘ ਅਤੇ ਡਾ . ਅਮਨਦੀਪ ਕੌਰ ਬਾਠ ਵੱਲੋਂ ਆਏ ਮਹਿਮਾਨਾਂ ਨੂੰ ਮਸਤੂਆਣਾ ਸਾਹਿਬ ਦੀ ਪਵਿੱਤਰ ਧਰਤੀ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਜੀ ਆਇਆਂ ਨੂੰ ਆਖਿਆ । ਇਹ ਸਮੁੱਚਾ ਪ੍ਰੋਗਰਾਮ ਅਕਾਲ ਕਾਲਜ ਕੌਂਸਲ ਦੇ ਸਕੱਤਰ ਸ੍ਰ . ਜਸਵੰਤ ਸਿੰਘ ਖਹਿਰਾ ਅਤੇ ਸਮੂਹ ਕੌਂਸਲ ਮੈਂਬਰਾਂ ਦੀ ਸੁਚੱਜੀ ਅਤੇ ਪ੍ਰੇਰਨਾਦਾਇਕ ਅਗਵਾਈ ਹੇਠ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ , ਜਿਨ੍ਹਾਂ ਦੀ ਦੇਖ - ਰੇਖ ਹੇਠ ਇਹ ਸੰਸਥਾ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਨਵੇਂ ਦਿਸਹੱਦੇ ਛੂਹ ਰਹੀ ਹੈ । ਇਸ ਮੌਕੇ ਪ੍ਰੋ . ਗੁਰਤੇਜ ਸਿੰਘ , ਸ਼ਾਹਬਾਜ ਸਿੰਘ , ਸਤਵੀਰ ਸਿੰਘ , ਨਵਦੀਪ ਕੌਰ ਅਤੇ ਸਰਬਜੀਤ ਕੌਰ ਸਮੇਤ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਕਨਿਕਾ ਪਟਿਆਲਾ ਬਣੀ ਮਿਸ ਤੀਜ ਅਗਲੀ ਖ਼ਬਰ ਮਜ਼ਦੂਰ ਵਰਗ ’ਚ ਪਾੜ ਪਾ ਕੇ ਸਿਆਸੀ ਰੋਟੀਆਂ ਸੇਕਣ ਵਾਲਿਆਂ ਤੋਂ ਸੁਚੇਤ ਰਹਿਣ ਦੀ ਲੋੜ-ਭਾਨ ਸਿੰਘ ਜੱਸੀ ਅਹਿਮਦਗੜ੍ਹ ਵਿਖੇ...
Ad Position 24