ਪਿੰਡ ਜਗਜੀਤਪੁਰਾ ਦੇ ਨੌਜਵਾਨ ਦੇ ਬੁਲਟ ਮੋਟਰਸਾਈਕਲ ਦਾ ਘਰ ਖੜ੍ਹਿਆਂ ਹੀ ਲੁਧਿਆਣਾ ਵਿਖੇ ਕੱਟਿਆ ਚਲਾਨ
ਸ਼ਹਿਣਾ, 11 ਅਗਸਤ (ਸੁਰੇਸ਼ ਗੋਗੀ)-ਪਿੰਡ ਜਗਜੀਤਪੁਰਾ ਦੇ ਇਕ ਨੌਜਵਾਨ ਦੇ ਬੁਲਟ ਮੋਟਰਸਾਈਕਲ ਦਾ ਲੁਧਿਆਣਾ ਵਿਖੇ ਉਸ ਸਮੇਂ ਚਲਾਨ ਕੱਟਿਆ ਗਿਆ, ਜਦ ਮੋਟਰਸਾਈਕਲ ਘਰ ਵਿਚ ਹੀ ਮੌਜੂਦ ਸੀ। ਮਨਪ੍ਰੀਤ ਸਿੰਘ ਪੁੱਤਰ ਗੇਜਾ ਸਿੰਘ ਨੇ ਦੱਸਿਆ ਕਿ ਉਸ ਦੇ ਬੁਲਟ ਮੋਟਰਸਾਈਕਲ ਪੀ.
ਸ਼ਹਿਣਾ, 11 ਅਗਸਤ (ਸੁਰੇਸ਼ ਗੋਗੀ)-ਪਿੰਡ ਜਗਜੀਤਪੁਰਾ ਦੇ ਇਕ ਨੌਜਵਾਨ ਦੇ ਬੁਲਟ ਮੋਟਰਸਾਈਕਲ ਦਾ ਲੁਧਿਆਣਾ ਵਿਖੇ ਉਸ ਸਮੇਂ ਚਲਾਨ ਕੱਟਿਆ ਗਿਆ, ਜਦ ਮੋਟਰਸਾਈਕਲ ਘਰ ਵਿਚ ਹੀ ਮੌਜੂਦ ਸੀ। ਮਨਪ੍ਰੀਤ ਸਿੰਘ ਪੁੱਤਰ ਗੇਜਾ ਸਿੰਘ ਨੇ ਦੱਸਿਆ ਕਿ ਉਸ ਦੇ ਬੁਲਟ ਮੋਟਰਸਾਈਕਲ ਪੀ.ਬੀ.08 ਈ.ਈ.5838 ਦਾ ਲੁਧਿਆਣਾ ਵਿਖੇ ਚਲਾਨ ਹੋਣ ਦਾ ਉਸ ਨੂੰ ਮੋਬਾਈਲ ਰਾਹੀ ਪਤਾ ਲੱਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਬੰਧਿਤ ਅਧਿਕਾਰੀਆਂ ਨਾਲ ਜਦ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਕਿਸ ਮੁਲਾਜ਼ਮ ਨੇ ਇਸ ਤਰ੍ਹਾਂ ਚਲਾਨ ਕੱਟ ਦਿੱਤਾ।