11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਇਕ ਵਿਅਕਤੀ ਦੀ ਕੁੱਟਮਾਰ ਕਰ ਕੇ 33 ਹਜ਼ਾਰ ਰੁਪਏ ਦੀ ਨਕਦੀ ਖੋਹੀ, ਮਾਮਲਾ ਦਰਜ

ਬਰਨਾਲਾ, 11 ਅਗਸਤ (ਰਾਜ ਪਨੇਸਰ)-ਸਥਾਨਕ ਗਰਚਾ ਰੋਡ ਬਰਨਾਲਾ ਨਜ਼ਦੀਕ ਗੋਦਾਮ ’ਚ ਖ਼ਾਲੀ ਸਿਲੰਡਰ ਰੱਖਣ ਜਾ ਰਹੇ ਇੱਕ ਵਿਅਕਤੀ ਨੂੰ ਘੇਰ ਕੇ ਕੁੱਟਮਾਰ ਕਰਦਿਆਂ 33 ਹਜ਼ਾਰ ਰੁਪਏ ਦੀ ਨਗਦੀ ਖੋਹਣ ਵਾਲੇ ਨਾਮਾਲੂਮ ਵਿਅਕਤੀ ਖ਼ਿਲਾਫ਼ ਥਾਣਾ ਸਿਟੀ-2 ਬਰਨਾਲਾ ਵਲੋਂ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਬਲੀ ਰਾਮ ਪਾਂਡੇ ਨੇ ਦੱਸਿਆ ਕਿ ਮੁੱਦਈ ਸੰਦੀਪ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਹੰਡਿਆਇਆ ਨੇ ਪੁਲਿਸ ਕੋਲ ਬਿਆਨ ਲਿਖਵਾਏ ਹਨ ਕਿ ਉਹ ਆਪਣੀ ਗੱਡੀ ਠੀਕ ਕਰਵਾ ਕੇ ਗਰਚਾ ਰੋਡ ’ਤੇ ਸਥਿਤ ਗੋਦਾਮ ’ਚ ਖ਼ਾਲੀ ਸਿਲੰਡਰ ਰੱਖਣ ਲਈ ਜਾ ਰਿਹਾ ਸੀ ਤਾਂ ਨਾਮਾਲੂਮ ਵਿਅਕਤੀ ਨੇ ਉਸ ਨੂੰ ਘੇਰ ਕੇ ਕੁੱਟਮਾਰ ਕੀਤੀ ਤੇ ਉਸ ਦੇ ਹੱਥ ’ਚ ਫੜ੍ਹਿਆ ਹੋਇਆ ਪੈਸਿਆਂ ਵਾਲਾ ਬੈਗ ਖੋਹਣ ਲੱਗਾ।

Ad Position 21
No active advertisement
ਅਜੀਤ ਡੈਸਕ 12-08-2026
ਬਰਨਾਲਾ, 11 ਅਗਸਤ (ਰਾਜ ਪਨੇਸਰ)-ਸਥਾਨਕ ਗਰਚਾ ਰੋਡ ਬਰਨਾਲਾ ਨਜ਼ਦੀਕ ਗੋਦਾਮ ’ਚ ਖ਼ਾਲੀ ਸਿਲੰਡਰ ਰੱਖਣ ਜਾ ਰਹੇ ਇੱਕ ਵਿਅਕਤੀ ਨੂੰ ਘੇਰ ਕੇ ਕੁੱਟਮਾਰ ਕਰਦਿਆਂ 33 ਹਜ਼ਾਰ ਰੁਪਏ ਦੀ ਨਗਦੀ ਖੋਹਣ ਵਾਲੇ ਨਾਮਾਲੂਮ ਵਿਅਕਤੀ ਖ਼ਿਲਾਫ਼ ਥਾਣਾ ਸਿਟੀ-2 ਬਰਨਾਲਾ ਵਲੋਂ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਬਲੀ ਰਾਮ ਪਾਂਡੇ ਨੇ ਦੱਸਿਆ ਕਿ ਮੁੱਦਈ ਸੰਦੀਪ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਹੰਡਿਆਇਆ ਨੇ ਪੁਲਿਸ ਕੋਲ ਬਿਆਨ ਲਿਖਵਾਏ ਹਨ ਕਿ ਉਹ ਆਪਣੀ ਗੱਡੀ ਠੀਕ ਕਰਵਾ ਕੇ ਗਰਚਾ ਰੋਡ ’ਤੇ ਸਥਿਤ ਗੋਦਾਮ ’ਚ ਖ਼ਾਲੀ ਸਿਲੰਡਰ ਰੱਖਣ ਲਈ ਜਾ ਰਿਹਾ ਸੀ ਤਾਂ ਨਾਮਾਲੂਮ ਵਿਅਕਤੀ ਨੇ ਉਸ ਨੂੰ ਘੇਰ ਕੇ ਕੁੱਟਮਾਰ ਕੀਤੀ ਤੇ ਉਸ ਦੇ ਹੱਥ ’ਚ ਫੜ੍ਹਿਆ ਹੋਇਆ ਪੈਸਿਆਂ ਵਾਲਾ ਬੈਗ ਖੋਹਣ ਲੱਗਾ। ਜਿਸ ਦੌਰਾਨ ਦੋਵਾਂ ’ਚ ਹੱਥੋਪਾਈ ਹੋਈ ਤੇ ਉਹ ਸੜਕ ’ਤੇ ਡਿਗ ਪਿਆ। ਲੁਟੇਗਾ ਬੈਗ ਲੈ ਕੇ ਫ਼ਰਾਰ ਹੋ ਗਿਆ ਅਤੇ ਜਾਂਦੇ ਹੋਏ ਮੇਰੇ ਲੱਤਾਂ ਵੀ ਮਾਰੀਆਂ। ਪੁਲਿਸ ਵਲੋਂ ਮੁੱਦਈ ਦੇ ਬਿਆਨਾਂ ਦੇ ਆਧਾਰ ’ਤੇ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਭਾਰਤ-ਅਮਰੀਕਾ ਵਪਾਰ ਸਮਝੌਤੇ ਸਮੇਤ ਅਹਿਮ ਕਿਸਾਨ ਮੰਗਾਂ ਲਈ ਕਾਰਪੋਰੇਟ ਕਾਰੋਬਾਰਾਂ ਮੂਹਰੇ ਧਰਨੇ 20 ਨੂੰ ਕਾਰਗਿਲ ਫ਼ੈਕਟਰੀ... ਅਗਲੀ ਖ਼ਬਰ ਬੱਸ ਅੱਡਾ ਤਿਆਰ ਹੋਣ ਦੇ ਬਾਵਜੂਦ ਨਹੀਂ ਹੋ ਰਿਹਾ ਚਾਲੂ, ਵਪਾਰੀ ਵਰਗ ਤੇ ਲੋਕਾਂ ਵਿਚ ਰੋਸ
Ad Position 24