11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪਿੰਡ ਮੌੜ ਨਾਭਾ ਵਿਖੇ ਚੋਰਾਂ ਨੇ ਪ੍ਰਵਾਸੀ ਦਾ ਬਿਸਕੁਟਾਂ ਭੱਠ ਵੀ ਨਾ ਛੱਡਿਆ ਪਾੜ ਲਾ ਕੇ 5 ਹਜ਼ਾਰ ਦੀ ਨਕਦੀ ਕੀਤੀ ਚੋਰੀ

ਸ਼ਹਿਣਾ, 11 ਅਗਸਤ (ਸੁਰੇਸ਼ ਗੋਗੀ)-ਇਲਾਕੇ ਵਿਚ ਪਿਛਲੇ ਕਈ ਮਹੀਨਿਆਂ ਤੋਂ ਜਿੱਥੇ ਕੇਬਲ ਤਾਰਾਂ ਤੋਂ ਇਲਾਵਾ ਟਰਾਂਸਫ਼ਾਰਮਰ ਆਦਿ ਚੋਰੀ ਹੋ ਰਹੇ ਹਨ, ੳੁੱਥੇ ਬੀਤੀ ਰਾਤ ਚੋਰਾਂ ਨੇ ਪਿੰਡ ਮੌੜ ਨਾਭਾ ਦੇ ਬੱਸ ਅੱਡੇ ’ਤੇ ਬਿਸਕੁਟ ਬਣਾ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਪ੍ਰਵਾਸੀ ਮਜ਼ਦੂਰ ਨੂੰ ਵੀ ਨਾ ਬਖ਼ਸ਼ਿਆ ਅਤੇ ਉਸ ਦੀ ਕਿਰਾਏ ਦੀ ਦੁਕਾਨ ਵਿਚ ਪਾੜ ਲਾ ਕੇ ਵੀ ਨਗਦੀ ਚੋਰੀ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜੈ ਵਾਸੀ ਸਾਰਸਾ ਬਿਹਾਰ ਨੇ ਦੱਸਿਆ ਕਿ ਉਹ ਪਿਛਲੇ 11 ਸਾਲਾਂ ਤੋਂ ਪਿੰਡ ਮੌੜ ਨਾਭਾ ਦੇ ਬੱਸ ਅੱਡੇ ਤੇ ਸੁਖਪੁਰਾ ਮੌੜ ਨੂੰ ਜਾਂਦੀ ਸੜਕ ’ਤੇ ਇਕ ਦੁਕਾਨ ਕਿਰਾਏ ’ਤੇ ਲੈ ਕੇ ਬਿਸਕੁਟ ਬਣਾਉਣ ਦਾ ਕੰਮ ਕਰਦਾ ਆ ਰਿਹਾ ਹੈ ਅਤੇ ਹੁਣ ਵੀ ਉਹ ਸਾਉਣ ਮਹੀਨੇ ਦੇ ਮੱਦੇਨਜ਼ਰ ਬਿਸਕੁਟ ਬਣਾਉਣ ਸਬੰਧੀ ਭੱਠ ਚਲਾਇਆ ਸੀ ਅਤੇ ਰਾਤ ਉਹ 7 ਵਜੇ ਦੇ ਕਰੀਬ ਭੱਠ ਬੰਦ ਕਰ ਕੇ ਆਪਣੀ ਰਿਹਾਇਸ਼ ’ਤੇ ਚਲਿਆ ਗਿਆ ਅਤੇ ਬੀਤੀ ਰਾਤ ਨੂੰ ਚੋਰਾਂ ਵਲੋਂ ਪਾੜ ਲਾ ਕੇ ਚੋਰ ਉਸ ਦਾ ਗੱਲਾ ਚੋਰੀ ਕਰ ਕੇ ਲੈ ਗਏ।

Ad Position 21
No active advertisement
ਅਜੀਤ ਡੈਸਕ 12-08-2026
ਸ਼ਹਿਣਾ, 11 ਅਗਸਤ (ਸੁਰੇਸ਼ ਗੋਗੀ)-ਇਲਾਕੇ ਵਿਚ ਪਿਛਲੇ ਕਈ ਮਹੀਨਿਆਂ ਤੋਂ ਜਿੱਥੇ ਕੇਬਲ ਤਾਰਾਂ ਤੋਂ ਇਲਾਵਾ ਟਰਾਂਸਫ਼ਾਰਮਰ ਆਦਿ ਚੋਰੀ ਹੋ ਰਹੇ ਹਨ, ੳੁੱਥੇ ਬੀਤੀ ਰਾਤ ਚੋਰਾਂ ਨੇ ਪਿੰਡ ਮੌੜ ਨਾਭਾ ਦੇ ਬੱਸ ਅੱਡੇ ’ਤੇ ਬਿਸਕੁਟ ਬਣਾ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਪ੍ਰਵਾਸੀ ਮਜ਼ਦੂਰ ਨੂੰ ਵੀ ਨਾ ਬਖ਼ਸ਼ਿਆ ਅਤੇ ਉਸ ਦੀ ਕਿਰਾਏ ਦੀ ਦੁਕਾਨ ਵਿਚ ਪਾੜ ਲਾ ਕੇ ਵੀ ਨਗਦੀ ਚੋਰੀ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜੈ ਵਾਸੀ ਸਾਰਸਾ ਬਿਹਾਰ ਨੇ ਦੱਸਿਆ ਕਿ ਉਹ ਪਿਛਲੇ 11 ਸਾਲਾਂ ਤੋਂ ਪਿੰਡ ਮੌੜ ਨਾਭਾ ਦੇ ਬੱਸ ਅੱਡੇ ਤੇ ਸੁਖਪੁਰਾ ਮੌੜ ਨੂੰ ਜਾਂਦੀ ਸੜਕ ’ਤੇ ਇਕ ਦੁਕਾਨ ਕਿਰਾਏ ’ਤੇ ਲੈ ਕੇ ਬਿਸਕੁਟ ਬਣਾਉਣ ਦਾ ਕੰਮ ਕਰਦਾ ਆ ਰਿਹਾ ਹੈ ਅਤੇ ਹੁਣ ਵੀ ਉਹ ਸਾਉਣ ਮਹੀਨੇ ਦੇ ਮੱਦੇਨਜ਼ਰ ਬਿਸਕੁਟ ਬਣਾਉਣ ਸਬੰਧੀ ਭੱਠ ਚਲਾਇਆ ਸੀ ਅਤੇ ਰਾਤ ਉਹ 7 ਵਜੇ ਦੇ ਕਰੀਬ ਭੱਠ ਬੰਦ ਕਰ ਕੇ ਆਪਣੀ ਰਿਹਾਇਸ਼ ’ਤੇ ਚਲਿਆ ਗਿਆ ਅਤੇ ਬੀਤੀ ਰਾਤ ਨੂੰ ਚੋਰਾਂ ਵਲੋਂ ਪਾੜ ਲਾ ਕੇ ਚੋਰ ਉਸ ਦਾ ਗੱਲਾ ਚੋਰੀ ਕਰ ਕੇ ਲੈ ਗਏ। ਜਿਸ ਵਿਚ 5 ਹਜ਼ਾਰ ਦੇ ਕਰੀਬ ਦੀ ਨਗਦੀ ਸੀ। ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਚੋਰ ਗਿਰੋਹ ਨੂੰ ਕਰਨ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਪਤੀ ਦੀ ਮੌਤ, ਪਤਨੀ ਜ਼ਖ਼ਮੀ ਅਗਲੀ ਖ਼ਬਰ ਭਾਰਤ-ਅਮਰੀਕਾ ਵਪਾਰ ਸਮਝੌਤੇ ਸਮੇਤ ਅਹਿਮ ਕਿਸਾਨ ਮੰਗਾਂ ਲਈ ਕਾਰਪੋਰੇਟ ਕਾਰੋਬਾਰਾਂ ਮੂਹਰੇ ਧਰਨੇ 20 ਨੂੰ ਕਾਰਗਿਲ ਫ਼ੈਕਟਰੀ...
Ad Position 24