ਬਰਨਾਲਾ ਰੈਲੀ ਦੀ ਤਿਆਰੀ ਸੰਬੰਧੀ ਆਗੂਆਂ ਵਲੋਂ ਪਿੰਡ-ਪਿੰਡ ਝੰਡਾ ਮਾਰਚ, ਮੀਟਿੰਗਾਂ ਕਰ ਕੇ ਕੀਤੀ ਲਾਮਬੰਦੀ
ਮਹਿਲ ਕਲਾਂ, 18 ਅਗਸਤ (ਅਵਤਾਰ ਸਿੰਘ ਅਣਖੀ)-ਭਾਰਤੀ ਕਮਿਊਨਿਸਟ ਪਾਰਟੀ (ਸੀ. ਪੀ.
ਮਹਿਲ ਕਲਾਂ, 18 ਅਗਸਤ (ਅਵਤਾਰ ਸਿੰਘ ਅਣਖੀ)-ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦੀ ਸੂਬਾ ਕਮੇਟੀ ਦੇ ਸੱਦੇ ਉਪਰ ਜ਼ਿਲ੍ਹਾ ਬਰਨਾਲਾ ਦੇ ਸਕੱਤਰ ਖੁਸ਼ੀਆ ਸਿੰਘ, ਸਹਾਇਕ ਸਕੱਤਰ ਜਗਰਾਜ ਰਾਮਾ ਦੀ ਅਗਵਾਈ ਹੇਠ ਪਾਰਟੀ ਪ੍ਰੋਗਰਾਮ ਤਹਿਤ ਪਿੰਡ ਭੱਦਲਵੱਢ, ਅਮਲਾ ਸਿੰਘ ਵਾਲਾ, ਗੁੰਮਟੀ, ਛਾਪਾ, ਲੋਹਗੜ੍ਹ ਆਦਿ ਪਿੰਡਾਂ ਵਿਖੇ ਝੰਡਾ ਮਾਰਚ, ਮੀਟਿੰਗਾਂ ਕਰਵਾ ਕੇ ਲਾਮਬੰਦ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ 21 ਅਗਸਤ ਨੂੰ ਸੀ.ਪੀ.ਆਈ. ਦਫ਼ਤਰ ਬਰਨਾਲਾ ਇਕੱਠੇ ਹੋਣ ਉਪਰੰਤ ਡਿਪਟੀ ਕਮਿਸ਼ਨਰ ਦਫ਼ਤਰ ਬਰਨਾਲਾ ਦੇ ਦਫ਼ਤਰ ਮੂਹਰੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਜੀ ਰਾਮ ਜੀ ਕਾਨੂੰਨ ਨੂੰ ਰੱਦ ਕਰ ਕੇ ਮੁੜ ਮਨਰੇਗਾ ਰਾਹੀਂ ਠੱਪ ਪਏ 14 ਕੰਮ ਮੁੜ ਤੋਂ ਅਰੰਭੇ ਜਾਣ। ਮਜ਼ਦੂਰਾਂ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਅਤੇ 10, ਹਜ਼ਾਰ ਪੈਨਸ਼ਨ ਦਿੱਤੀ ਜਾਵੇ। ਮਜ਼ਦੂਰਾਂ, ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ, ਫ਼ਸਲਾਂ ਉਪਰ ਐਮ.ਐਸ.ਪੀ . ਦਿੱਤੀ ਜਾਏ। ਮਜ਼ਦੂਰ ਆਗੂਆਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨੇ ਦਲਿਤਾਂ ਪਛੜੇ ਨਾਲ ਕੀਤੇ ਪੂਰੇ ਨਹੀਂ ਕੀਤੇ ਸਗੋਂ ਹੱਕੀ ਮੰਗਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਰਤੀ ਲੋਕਾਂ ਨੂੰ ਡੰਡੇ ਨਾਲ ਦਬਾਉਣ ਲਈ ਜਬਰ ਦੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਕਿਰਤੀ ਲੋਕਾਂ ਨੂੰ ਆਪਣੀ ਜਥੇਬੰਦਕ ਸ਼ਕਤੀ ਨੂੰ ਹੋਰ ਮਜ਼ਬੂਤ ਬਨਾਉਣ ਦੀ ਅਪੀਲ ਕਰਦਿਆ ਦੱਸਿਆ ਕਿ 1 ਸਤੰਬਰ ਨੂੰ ਰਾਮ ਲੀਲਾ ਗਰਾਉਂਡ ਦਿੱਲੀ ਵਿਖੇ ਹੋ ਰਹੀ ਵਿਸ਼ਾਲ ਰੈਲੀ ਪ੍ਰਤੀ ਲੋਕਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ। ਇਸ ਮੌਕੇ ਪਰਮਜੀਤ ਕੌਰ ਅਮਲਾ ਸਿੰਘ ਵਾਲਾ, ਪ੍ਰੀਤਮ ਸਿੰਘ, ਧਰਮ ਸਿੰਘ, ਅਲੀ ਮੁਹੰਮਦ, ਭੋਲਾ ਕ੍ਰਿਪਾਲ ਸਿੰਘ ਵਾਲਾ, ਕੌਰ ਸਿੰਘ ਕਲਾਲ ਮਾਜਰਾ, ਪਰਮਜੀਤ ਸਿੰਘ ਦਰਦੀ, ਭੋਲਾ ਸਿੰਘ ਲੋਹਗੜ੍ਹ ਆਦਿ ਆਗੂਆਂ ਨੇ 21 ਅਗਸਤ ਨੂੰ ਕਾਫਲੇ ਬੰਨ੍ਹ ਕੇ ਬਰਨਾਲਾ ਰੈਲੀ ’ਚ ਪਹੁੰਚਣ ਦਾ ਵਿਸ਼ਵਾਸ ਦੁਆਇਆ।