ਸੈਕਟਰੀ ਚਰਨਜੀਤ ਸਿੰਘ ਨੂੰ ਸੇਵਾ ਮੁਕਤੀ ’ਤੇ ਦਿੱਤੀ ਨਿੱਘੀ ਵਿਦਾਇਗੀ
ਸ਼ਹਿਣਾ 18 ਅਗਸਤ (ਸੁਰੇਸ਼ ਗੋਗੀ)-ਪੰਚਾਇਤ ਸਕੱਤਰ ਚਰਨਜੀਤ ਸਿੰਘ ਠੀਕਰੀਵਾਲ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਤੇ ਸਮੂਹ ਸਟਾਫ਼ ਵਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਸੈਕਟਰੀ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਾ ਨੇ ਕਿਹਾ ਕਿ ਚਰਨਜੀਤ ਸਿੰਘ ਠੀਕਰੀਵਾਲ ਨਰਮ ਸੁਭਾਅ ਦਾ ਮੁਲਾਜ਼ਮ ਹੋਣ ਕਰ ਕੇ ਸਾਥੀ ਮੁਲਾਜ਼ਮਾਂ ਵਿਚ ਵਿਵਹਾਰਿਕ ਤੌਰ ’ਤੇ ਪਰਿਵਾਰ ਦੀ ਤਰ੍ਹਾਂ ਵਰਤਦਾ ਰਿਹਾ।
ਸ਼ਹਿਣਾ 18 ਅਗਸਤ (ਸੁਰੇਸ਼ ਗੋਗੀ)-ਪੰਚਾਇਤ ਸਕੱਤਰ ਚਰਨਜੀਤ ਸਿੰਘ ਠੀਕਰੀਵਾਲ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਤੇ ਸਮੂਹ ਸਟਾਫ਼ ਵਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਸੈਕਟਰੀ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਾ ਨੇ ਕਿਹਾ ਕਿ ਚਰਨਜੀਤ ਸਿੰਘ ਠੀਕਰੀਵਾਲ ਨਰਮ ਸੁਭਾਅ ਦਾ ਮੁਲਾਜ਼ਮ ਹੋਣ ਕਰ ਕੇ ਸਾਥੀ ਮੁਲਾਜ਼ਮਾਂ ਵਿਚ ਵਿਵਹਾਰਿਕ ਤੌਰ ’ਤੇ ਪਰਿਵਾਰ ਦੀ ਤਰ੍ਹਾਂ ਵਰਤਦਾ ਰਿਹਾ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ’ਤੇ ਕੰਮ ਦੇ ਵਧੇ ਬੋਝ ਦੇ ਬਾਵਜੂਦ ਬਲਾਕ ਸ਼ਹਿਣਾ ਦੇ ਮੁਲਾਜ਼ਮ ਆਪਸ ਵਿਚ ਤਾਲਮੇਲ ਬਣਾ ਕੇ ਚੱਲਦੇ ਹਨ। ਉਨ੍ਹਾਂ ਚਰਨਜੀਤ ਸਿੰਘ ਦੀ ਸੇਵਾ ਮੁਕਤੀ ਉਪਰੰਤ ਉਨ੍ਹਾਂ ਦੀ ਲੰਬੀ ਉਮਰ ਦੀ ਸਮੂਹ ਸਟਾਫ਼ ਵਲੋਂ ਕਾਮਨਾ ਕੀਤੀ। ਇਸ ਮੌਕੇ ਜਗਰਾਜ ਸਿੰਘ ਬੀ.ਡੀ.ਪੀ.ਓ. ਸ਼ਹਿਣਾ ਨੇ ਕਿਹਾ ਕਿ ਬਲਾਕ ਦਫ਼ਤਰ ਵਿਚ ਸਮੂਹ ਮੁਲਾਜ਼ਮਾਂ ਅਤੇ ਅਧਿਕਾਰੀਆਂ ਦਾ ਆਪਸੀ ਤਾਲਮੇਲ ਇਸ ਤਰ੍ਹਾਂ ਬਣਿਆ ਰਿਹਾ ਹੈ, ਕਿ ਸਰਕਾਰ ਵਲੋਂ ਮਿਥੇ ਗਏ ਸਮੇਂ ਅਨੁਸਾਰ ਹੀ ਕੰਮ ਹੁੰਦੇ ਆਏ ਹਨ। ਉਨ੍ਹਾਂ ਚਰਨਜੀਤ ਸਿੰਘ ਠੀਕਰੀਵਾਲ ਦੇ ਕੰਮ ਦੀ ਸ਼ਲਾਘਾ ਕੀਤੀ। ਹੋਰਨਾਂ ਤੋਂ ਇਲਾਵਾ ਰਾਜਿੰਦਰ ਸਿੰਘ ਧਾਲੀਵਾਲ ਸਾਬਕਾ ਚੇਅਰਮੈਨ, ਬੀਰਾ ਖ਼ਾਨ ਸੈਕਟਰੀ, ਅਵਤਾਰ ਸਿੰਘ ਪੰਚਾਇਤ ਅਫਸਰ, ਰਹੀਸ਼ ਕੁਮਾਰ ਸੈਕਟਰੀ, ਜਸਪਿੰਦਰ ਸਿੰਘ ਗਿੱਲ ਸੈਕਟਰੀ, ਸੰਦੀਪ ਸਿੰਘ ਪਲਾਹਾ, ਗੁਰਪ੍ਰੀਤ ਸਿੰਘ ਬਰਨਾਲਾ, ਜਸਪ੍ਰੀਤ ਕੌਰ, ਸਰਬਜੀਤ ਕੌਰ, ਨਿਰਭੈ ਸਿੰਘ ਢਿੱਲਵਾਂ, ਬੱਲ ਸਿੰਘ, ਸਨੀ ਸਿੰਘ, ਜੈ ਸਿੰਘ, ਮੋਹਣ ਸਿੰਘ, ਜਰਨੈਲ ਸਿੰਘ ਠੀਕਰੀਵਾਲ ਆਦਿ ਵੀ ਹਾਜਰ ਸਨ।