20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਨਗਰ ਨਿਗਮ ਚੋਣਾਂ ਦੌਰਾਨ ਸਟਰਾਂਗ ਰੂਮ ਦੀ ਵੀਡੀਓ ਨੇ ਬਕਸਿਆਂ ਨਾਲ ਛੇੜਛਾੜ ਦੇ ਖੜ੍ਹੇ ਕੀਤੇ ਸਵਾਲ

ਬਰਨਾਲਾ, 19 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਵਾਰਡ ਨੰਬਰ 2 ਅਤੇ ਵਾਰਡ ਨੰਬਰ 36 ਦੇ ਪੋਲਿੰਗ ਬੂਥਾਂ ਦੀ ਅਤੇ ਸਟਰਾਂਗ ਰੂਮ ਦੀ ਮੰਗੀ ਗਈ ਵੀਡੀਓ ਤੋਂ ਬਾਅਦ ਵੀਡੀਓ ’ਚ ਸਟਰਾਂਗ ਰੂਮ ਵਿਚ ਬਕਸਿਆਂ ਨਾਲ ਛੇੜਛਾੜ ਦੇ ਖ਼ਦਸ਼ੇ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਨੋਟਿਸ ਲੈਂਦੇ ਹੋਏ ਚੋਣ ਪ੍ਰਕਿਰਿਆ ਨਾਲ ਸਬੰਧਿਤ ਅਧਿਕਾਰੀਆਂ ਅਤੇ ਕੁੱਝ ਹੋਰ ਵਿਅਕਤੀਆਂ ਨੂੰ ਮਿਤੀ 23 ਸਤੰਬਰ ਨੂੰ ਪੇਸ਼ ਹੋਣ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਦੱਸਿਆ ਕਿ ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 2 ਅਤੇ ਵਾਰਡ ਨੰਬਰ 36 ਦੇ ਉਮੀਦਵਾਰਾਂ ਵਲੋਂ ਚੋਣਾਂ ਵਾਲੇ ਦਿਨ ਤੋਂ ਲੈ ਕੇ ਗਿਣਤੀ ਵਾਲੇ ਦਿਨ ਤੱਕ ਸਮੇਤ ਸਟਰਾਂਗ ਰੂਮ ਦੀ ਵੀਡੀਓ ਲੈਣ ਸਬੰਧੀ ਇੱਕ ਆਰ.

Ad Position 21
No active advertisement
ਫਿਊਚਰ ਰੈਡੀ ਸਕੂਲ ਟੱਲੇਵਾਲ ਵਿਖੇ ਲਗਾਏ ਅੱਖਾਂ ਦੇ ਜਾਂਚ ਕੈਂਪ ਦਾ ਦ੍ਰਿਸ਼। ਤਸਵੀਰ : ਸੋਨੀ ਚੀਮਾ 20-08-2026
ਬਰਨਾਲਾ, 19 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਵਾਰਡ ਨੰਬਰ 2 ਅਤੇ ਵਾਰਡ ਨੰਬਰ 36 ਦੇ ਪੋਲਿੰਗ ਬੂਥਾਂ ਦੀ ਅਤੇ ਸਟਰਾਂਗ ਰੂਮ ਦੀ ਮੰਗੀ ਗਈ ਵੀਡੀਓ ਤੋਂ ਬਾਅਦ ਵੀਡੀਓ ’ਚ ਸਟਰਾਂਗ ਰੂਮ ਵਿਚ ਬਕਸਿਆਂ ਨਾਲ ਛੇੜਛਾੜ ਦੇ ਖ਼ਦਸ਼ੇ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਨੋਟਿਸ ਲੈਂਦੇ ਹੋਏ ਚੋਣ ਪ੍ਰਕਿਰਿਆ ਨਾਲ ਸਬੰਧਿਤ ਅਧਿਕਾਰੀਆਂ ਅਤੇ ਕੁੱਝ ਹੋਰ ਵਿਅਕਤੀਆਂ ਨੂੰ ਮਿਤੀ 23 ਸਤੰਬਰ ਨੂੰ ਪੇਸ਼ ਹੋਣ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਦੱਸਿਆ ਕਿ ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 2 ਅਤੇ ਵਾਰਡ ਨੰਬਰ 36 ਦੇ ਉਮੀਦਵਾਰਾਂ ਵਲੋਂ ਚੋਣਾਂ ਵਾਲੇ ਦਿਨ ਤੋਂ ਲੈ ਕੇ ਗਿਣਤੀ ਵਾਲੇ ਦਿਨ ਤੱਕ ਸਮੇਤ ਸਟਰਾਂਗ ਰੂਮ ਦੀ ਵੀਡੀਓ ਲੈਣ ਸਬੰਧੀ ਇੱਕ ਆਰ.ਟੀ.ਆਈ. ਪਾਈ ਗਈ ਸੀ। ਇਸ ਤੋਂ ਇਲਾਵਾ ਵਾਰਡ ਨੰਬਰ 2 ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਲੋਂ ਇਸ ਸਬੰਧੀ ਇੱਕ ਪਟੀਸ਼ਨ ਵੀ ਮਾਨਯੋਗ ਹਾਈਕੋਰਟ ਵਿਚ ਪਾਈ ਗਈ ਸੀ ਅਤੇ ਵਾਰਡ ਨੰਬਰ 36 ਦੇ ਉਮੀਦਵਾਰ ਵਲੋਂ ਇੱਕ ਪਟੀਸ਼ਨ ਨੋਟਿਸ ਭੇਜਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਰਿਟਰਨਿੰਗ ਅਫਸਰ ਦੇ ਕਹਿਣ ’ਤੇ ਸਹਾਇਕ ਰਿਟਰਨਿੰਗ ਅਫ਼ਸਰ ਵਲੋਂ ਨਗਰ ਨਿਗਮ ਬਰਨਾਲਾ ਚੋਣਾਂ ਚੋਣਾਂ ਸਮੇਂ ਦੀ ਸਾਰੀ ਵੀਡੀਓ ਇੱਕ ਹਾਰਡ ਡਿਸਕ ਵਿਚ ਪਾ ਕੇ ਸਬੰਧਿਤ ਉਮੀਦਵਾਰਾਂ ਨੂੰ ਮੁਹੱਈਆ ਕਰਵਾ ਦਿੱਤੀ ਗਈ ਸੀ। ਪਰ ਪ੍ਰਸ਼ਾਸਨ ਵਲੋਂ ਮੁਹੱਈਆ ਕਰਵਾਈ ਵੀਡੀਓ ਕਲਿੱਪ ਨੂੰ ਵਾਚਣ ਤੋਂ ਬਾਅਦ ਪਤਾ ਲੱਗਿਆ ਕਿ ਮਿਤੀ 28 ਮਈ ਦੀ ਰਾਤ ਸਮੇਂ ਸਟਰਾਂਗ ਰੂਮ ਦੇ ਬੈਲੇਟ ਬਕਸਿਆਂ ਨਾਲ ਛੇੜਛਾੜ ਹੋਈ ਜਾਪਦੀ ਹੈ। ਬਿੱਟੂ ਦੀਵਾਨਾ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮਾਮਲਾ ਤੁਰੰਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿਚ ਲਿਆਂਦਾ। ਜਿਸ ਤੋਂ ਬਾਅਦ ਪਾਰਟੀ ਦੇ ਲੀਗਲ ਸੈੱਲ ਦੇ ਐਡਵਾਈਜ਼ਰ ਤੇ ਆਰ.ਟੀ.ਆਈ. ਦੇ ਸਟੇਟ ਪ੍ਰਧਾਨ ਐਡਵੋਕੇਟ ਪਰਮਵੀਰ ਸਿੰਘ ਸੰਨੀ ਵਲੋਂ ਇਸ ਮਾਮਲੇ ਵਿਚ ਪਹਿਲਾਂ ਸਿਵਲ ਪਟੀਸ਼ਨ ਦਾਇਰ ਕੀਤੀ ਗਈ ਅਤੇ 18 ਅਗਸਤ ਨੂੰ ਮਾਨਯੋਗ ਹਾਈਕੋਰਟ ਵਿਖੇ ਸਿਵਲ ਰਿੱਟ ਪਟੀਸ਼ਨ ਫਾਈਲ ਕੀਤੀ ਗਈ। ਜਿਸ ਦੀ ਅੱਜ ਸੁਣਵਾਈ ਹੋਈ। ਸੁਣਵਾਈ ਦੌਰਾਨ ਮਾਨਯੋਗ ਹਾਈਕੋਰਟ ਦੇ ਜਸਟਿਸ ਦੀਪਕ ਸਿਬਲ ਅਤੇ ਮਾਨਯੋਗ ਜਸਟਿਸ ਰੁਪਿੰਦਰਜੀਤ ਚਾਹਲ ਨੇ ਐਡਵੋਕੇਟ ਪਰਮਵੀਰ ਸਿੰਘ ਸੰਨੀ ਅਤੇ ਐਡਵੋਕੇਟ ਕਿਰਤਪਾਲ ਸਿੰਘ ਧਾਲੀਵਾਲ ਦੀਆਂ ਦਲੀਲਾਂ ਸੁਣਨ ਉਪਰੰਤ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਕੱਤਰ, ਪੰਜਾਬ ਰਾਜ ਚੋਣ ਕਮਿਸ਼ਨ, ਡਿਪਟੀ ਕਮਿਸ਼ਨਰ ਬਰਨਾਲਾ, ਏ.ਡੀ.ਸੀ. ਬਰਨਾਲਾ, ਐਸ.ਐਸ.ਪੀ. ਬਰਨਾਲਾ, ਸਤਬੀਰ ਸਿੰਘ ਬੈਂਸ ਡੀ.ਐਸ.ਪੀ., ਲਖਵਿੰਦਰ ਸਿੰਘ ਐਸ.ਐੱਚ.ਓ., ਮੋਨਿਕਾ ਬਾਂਸਲ ਕੌਂਸਲਰ, ਜਸਵਿੰਦਰ ਸਿੰਘ ਕੌਂਸਲਰ ਅਤੇ ਐਕਸੀਅਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸਹਾਇਕ ਰਿਟਰਨਿੰਗ ਅਫਸਰ ਬਰਨਾਲਾ ਨੂੰ ਮਿਤੀ 23 ਸਤੰਬਰ ਨੂੰ ਪੁਖ਼ਤਾ ਸਬੂਤਾਂ ਸਮੇਤ ਹਾਈਕੋਰਟ ਵਿਚ ਹਾਜ਼ਰ ਹੋਣ ਲਈ ਹੁਕਮ ਦਿੱਤੇ ਹਨ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਚੋਣਾਂ ਦੌਰਾਨ ਸਟਰਾਂਗ ਰੂਮ ਦੀ ਵੀਡੀਓ ਨੇ ਬਕਸਿਆਂ ਨਾਲ ਛੇੜਛਾੜ ਦੇ ਖੜ੍ਹੇ ਕੀਤੇ ਸਵਾਲ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਯੂਥ ਵਿੰਗ ਦੇ ਨਵ-ਨਿਯੁਕਤ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਣਦੀਪ ਢਿੱਲਵਾਂ ਦਾ ਪਾਰਟੀ ਆਗੂਆਂ ਵਲੋਂ ਸਨ...
Ad Position 24