ਰੂਚੀਕਾ ਕੌੜਾ ਨੇ ਨਗਰ ਪੰਚਾਇਤ ਅਮਰਗੜ੍ਹ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ
ਅਮਰਗੜ੍ਹ 19 ਅਗਸਤ (ਪਵਿੱਤਰ ਸਿੰਘ) - ਨਗਰ ਪੰਚਾਇਤ ਅਮਰਗੜ੍ਹ ਦੇ ਪ੍ਰਧਾਨ ਚੁਣੇ ਜਾਣ ਉਪਰੰਤ ਮੈਡਮ ਰੂਚੀਕਾ ਕੌੜਾ ਨੇ ਅੱਜ ਸਥਾਨਕ ਦਫਤਰ ਵਿਖੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੀ ਹਾਜ਼ਰੀ ਵਿੱਚ ਆਪਣਾ ਅਹੁਦਾ ਸੰਭਾਲਿਆ। ਕਾਰਜ ਸਾਧਕ ਅਫ਼ਸਰ ਆਸ਼ੀਸ਼ ਕੁਮਾਰ ਨੇ ਕਾਗਜ਼ੀ ਕਾਰਵਾਈ ਅਮਲ ਵਿੱਚ ਲਿਆਂਦੀ ਅਤੇ ਵਿਧਾਇਕ ਪ੍ਰੋਫ਼ੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਮੈਡਮ ਰੂਚੀਕਾ ਕੌੜਾ ਨੂੰ ਪ੍ਰਧਾਨ ਦੀ ਕੁਰਸੀ ਤੇ ਬਿਠਾਉਂਦਿਆਂ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਦਿੱਤੀ।
ਅਮਰਗੜ੍ਹ 19 ਅਗਸਤ (ਪਵਿੱਤਰ ਸਿੰਘ) - ਨਗਰ ਪੰਚਾਇਤ ਅਮਰਗੜ੍ਹ ਦੇ ਪ੍ਰਧਾਨ ਚੁਣੇ ਜਾਣ ਉਪਰੰਤ ਮੈਡਮ ਰੂਚੀਕਾ ਕੌੜਾ ਨੇ ਅੱਜ ਸਥਾਨਕ ਦਫਤਰ ਵਿਖੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੀ ਹਾਜ਼ਰੀ ਵਿੱਚ ਆਪਣਾ ਅਹੁਦਾ ਸੰਭਾਲਿਆ। ਕਾਰਜ ਸਾਧਕ ਅਫ਼ਸਰ ਆਸ਼ੀਸ਼ ਕੁਮਾਰ ਨੇ ਕਾਗਜ਼ੀ ਕਾਰਵਾਈ ਅਮਲ ਵਿੱਚ ਲਿਆਂਦੀ ਅਤੇ ਵਿਧਾਇਕ ਪ੍ਰੋਫ਼ੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਮੈਡਮ ਰੂਚੀਕਾ ਕੌੜਾ ਨੂੰ ਪ੍ਰਧਾਨ ਦੀ ਕੁਰਸੀ ਤੇ ਬਿਠਾਉਂਦਿਆਂ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਦਿੱਤੀ। ਚੇਅਰਮੈਨ ਹਰਪ੍ਰੀਤ ਸਿੰਘ ਨੰਗਲ, ਚੇਅਰਮੈਨ ਰਘਵੀਰ ਸਿੰਘ ਚੌਂਦਾ, ਪ੍ਰਦੀਪ ਸ਼ਰਮਾ ਜੱਗੀ ਪ੍ਰਧਾਨ ਟਰੱਕ ਯੂਨੀਅਨ ਅਮਰਗੜ੍ਹ, ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ, ਮਨਪ੍ਰੀਤ ਸਿੰਘ ਮਨੀ ਸਰਪੰਚ ਨੰਗਲ, ਪ੍ਰਿੰਸ ਜੋਸ਼ੀ, ਨਰੇਸ਼ ਕੁਮਾਰ ਨਾਰੀਕੇ ਪ੍ਰਧਾਨ ਸਰਪੰਚ ਯੁਨੀਅਨ ਅਮਰਗੜ੍ਹ ਨੇ ਵੀ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਮੂਹ ਕੌਂਸਲਰਾਂ ਅਤੇ ਪ੍ਰਧਾਨ ਰੁਚਿਕਾ ਕੌੜਾ ਨੂੰ ਮੁਬਾਰਕਬਾਦ ਦਿੱਤੀ। ਅੰਤ ਵਿੱਚ ਪ੍ਰਧਾਨ ਰੁਚਿਕਾ ਕੌੜਾ ਦੇ ਪਤੀ ਸਮਾਜ ਸੇਵੀ ਦੀਪਕ ਕੌੜਾ ਨੇ ਹਲਕਾ ਵਿਧਾਇਕ ਪ੍ਰੋਫ਼ੈਸਰ ਜਸਵੰਤ ਸਿੰਘ ਗੱਜਣਮਾਜਰਾ ਸਮੇਤ ਪਤਵੰਤਿਆ ਅਤੇ ਸਮੁੱਚੇ ਨਗਰ ਦੀ ਸੰਗਤ ਦਾ ਧੰਨਵਾਦ ਕੀਤਾ। ਸਮੁੱਚੇ ਸਮਾਗਮ ਦੌਰਾਨ ਸਟੇਜ ਸੰਚਾਲਕ ਦੀ ਜਿੰਮੇਵਾਰੀ ਹਰਿੰਦਰ ਬਿੱਟੂ ਵੱਲੋਂ ਨਿਭਾਈ ਗਈ। ਇਸ ਮੌਕੇ ਕੌਂਸਲਰ ਵਿਸ਼ਾਲ ਸ਼ਰਮਾ, ਬਲਵੀਰ ਕੌਰ, ਸਵਰਨ ਸਿੰਘ, ਮਨਦੀਪ ਕੌਰ, ਸੰਦੀਪ ਕੌੜਾ, ਪ੍ਰਿੰਸ ਜੋਸ਼ੀ, ਗੁਰਵੀਰ ਸਿੰਘ ਸੋਹੀ, ਬਲਵੀਰ ਸਿੰਘ, ਸ਼ੁਕਲ ਚੰਦ ਸ਼ਾਹੀ, ਡਾ.ਹਰਜੀਤ ਕੌਸ਼ਲ, ਪ੍ਰੇਮ ਚੰਦ ਕਪੂਰ, ਜਵਾਹਰ ਲਾਲ ਕੌੜਾ, ਲਲਿਤ ਕਪੂਰ, ਜਤਿਨ ਕਪੂਰ, ਹਰਸ਼ ਸਿੰਗਲਾ, ਰਜਿਤ ਸ਼ਾਹੀ, ਬਲਵੀਰ ਚੰਦ ਸਿੰਗਲਾ, ਕ੍ਰਿਸ਼ਨ ਕੁਮਾਰ ਕੌਸ਼ਲ, ਯਸ਼ਪਾਲ ਸਿੰਗਲਾ, ਡਾ.ਕਿਰਨ ਕੁਮਾਰ ਮੋਨਾ, ਡਾ. ਗੁਰਜੰਟ ਸਿੰਘ, ਡਾ. ਕੇਜ ਜੀ, ਡਾ.ਅਵਤਾਰ ਸਿੰਘ, ਦੀਪਾਂਸ਼ ਕੌਸ਼ਲ ਚੀਨੂ, ਜੀਵਨ ਜੋਸ਼ੀ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਸਿਕੰਦਰ ਸਿੰਘ ਸੋਹੀ, ਜਸਮਿੰਦਰ ਸਿੰਘ ਜੱਸੀ, ਬਲਦੇਵ ਕੁਮਾਰ ਗੋਇਲ, ਨੰਬਰਦਾਰ ਪਰਮਜੀਤ ਸਿੰਘ, ਸ਼ਰਧਾ ਰਾਮ ਰਣਜੀਤ ਸਿੰਘ, ਜਗਜੀਤ ਸਿੰਘ ਦੀਸ਼ਾ, ਗੁਰਦੀਪ ਸਿੰਘ ਝੱਲ, ਸਿਸਨਪਾਲ ਸਿੰਗਲਾ, ਰਣਜੀਤ ਸਰਮਾ, ਵਰੁਣ ਕੁਮਾਰ, ਡਾ. ਰਮਨਪ੍ਰੀਤ, ਜੀਤ ਸਿੰਘ ਸਾਬਕਾ ਪੰਚ, ਗੁਰਦਾਸ ਸਿੰਘ, ਸਰਧਾ ਰਾਮ, ਨੰਬਰਦਾਰ ਯੂਨੀਅਨ ਦੇ ਪ੍ਰਧਾਨ ਮਲਕੀਤ ਸਿੰਘ ਸਲੇਮਪੁਰ, ਅਸਲਮ ਖਾਨ ਤੋਂ ਇਲਾਵਾ ਵੱਡੀ ਗਿਣਤੀ ‘ਚ ਨਗਰ ਨਿਵਾਸੀ ਹਾਜ਼ਰ ਸਨ।