23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪਿੰਡ ਕੈਰੇ-ਨਾਈਵਾਲਾ ਨੇੜੇ ਪੋਲਟਰੀ ਫਾਰਮ ਖ਼ਿਲਾਫ਼ ਪੱਕਾ ਮੋਰਚਾ ਜਾਰੀ

ਟੱਲੇਵਾਲ, 22 ਅਗਸਤ (ਸੋਨੀ ਚੀਮਾ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਨਾਈਵਾਲਾ ਅਤੇ ਕੈਰੇ ਨੇੜੇ ਰਿਹਾਇਸ਼ੀ ਖੇਤਰ ਵਿਚ ਪਿਛਲੇ ਕਈ ਸਾਲਾਂ ਤੋਂ ਬੰਦ ਪਏ ਪੋਲਟਰੀ ਫਾਰਮ ਨੂੰ ਮੁੜ ਚਲਾਉਣ ਦੇ ਮਾਮਲੇ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਲੋਂ ਸ਼ੁਰੂ ਕੀਤਾ ਪੱਕਾ ਮੋਰਚਾ ਲਗਾਤਾਰ ਜਾਰੀ ਹੈ। ਇਸੇ ਦੌਰਾਨ ਅੱਜ ਤੜਕਸਾਰ ਪੁਲਿਸ ਚੌਂਕੀ ਪੱਖੋਂ ਕੈਂਚੀਆਂ ਦੀ ਪੁਲਿਸ ਵਲੋਂ ਕੁਝ ਵਿਆਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਿਸ ਉਪਰੰਤ ਧਰਨਾਕਾਰੀਆ ਵਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਧਰਨਾ ਲਗਾਇਆ ਗਿਆ ਅਤੇ ਗ੍ਰਿਫ਼ਤਾਰ ਵਿਅਕਤੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ।

Ad Position 21
No active advertisement
ਗ੍ਰਿਫ਼ਤਾਰੀਆਂ ਦੇ ਵਿਰੋਧ ’ਚ ਥਾਣੇ ਅੱਗੇ ਕਿਸਾਨ ਜਥੇਬੰਦੀਆਂ ਵਲੋਂ ਧਰਨਾ ਲਗਾ ਕੇ ਆਗੂ ਕਰਵਾਏ ਰਿਹਾਅ 23-08-2026
ਟੱਲੇਵਾਲ, 22 ਅਗਸਤ (ਸੋਨੀ ਚੀਮਾ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਨਾਈਵਾਲਾ ਅਤੇ ਕੈਰੇ ਨੇੜੇ ਰਿਹਾਇਸ਼ੀ ਖੇਤਰ ਵਿਚ ਪਿਛਲੇ ਕਈ ਸਾਲਾਂ ਤੋਂ ਬੰਦ ਪਏ ਪੋਲਟਰੀ ਫਾਰਮ ਨੂੰ ਮੁੜ ਚਲਾਉਣ ਦੇ ਮਾਮਲੇ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਲੋਂ ਸ਼ੁਰੂ ਕੀਤਾ ਪੱਕਾ ਮੋਰਚਾ ਲਗਾਤਾਰ ਜਾਰੀ ਹੈ। ਇਸੇ ਦੌਰਾਨ ਅੱਜ ਤੜਕਸਾਰ ਪੁਲਿਸ ਚੌਂਕੀ ਪੱਖੋਂ ਕੈਂਚੀਆਂ ਦੀ ਪੁਲਿਸ ਵਲੋਂ ਕੁਝ ਵਿਆਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਿਸ ਉਪਰੰਤ ਧਰਨਾਕਾਰੀਆ ਵਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਧਰਨਾ ਲਗਾਇਆ ਗਿਆ ਅਤੇ ਗ੍ਰਿਫ਼ਤਾਰ ਵਿਅਕਤੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ, ਜਗਸੀਰ ਸਿੰਘ, ਰਾਜਵਿੰਦਰ ਸਿੰਘ, ਹਰਜਿੰਦਰ ਸਿੰਘ ਗੋਗੀ ਚੀਮਾ, ਨੰਬਰਦਾਰ ਹਰਦੇਵ ਸਿੰਘ, ਪ੍ਰੀਤਮ ਸਿੰਘ, ਬਲਜਿੰਦਰ ਸਿੰਘ ਜੋਧਪੁਰ, ਜਰਨੈਲ ਸਿੰਘ, ਕਾਮਰੇਡ ਕਾਕਾ ਸਿੰਘ ਅਤੇ ਘੁੱਕਰ ਸਿੰਘ ਨੇ ਕਿਹਾ ਕਿ ਰਿਹਾਇਸ਼ੀ ਖੇਤਰ ਵਿਚ ਸਥਿਤ ਪੋਲਟਰੀ ਫਾਰਮ ਕਾਰਨ ਇਲਾਕਾ ਵਾਸੀਆਂ ਨੂੰ ਪੈਦਾ ਹੋਣ ਵਾਲੀਆਂ ਸੰਭਾਵਿਤ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੰਗਾਂ ਨੂੰ ਸੁਣ ਕੇ ਪ੍ਰਸ਼ਾਸਨ ਵਲੋਂ ਮਾਮਲੇ ਦਾ ਢੁੱਕਵਾਂ ਅਤੇ ਸਥਾਈ ਹੱਲ ਕੱਢਿ ਆ ਜਾਣਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਇਹ ਪੋਲਟਰੀ ਫਾਰਮ ਪਿਛਲੇ ਕਈ ਸਾਲਾਂ ਤੋਂ ਬੰਦ ਪਿਆ ਹੈ ਅਤੇ ਰਿਹਾਇਸ਼ੀ ਖੇਤਰ ਵਿਚ ਹੋਣ ਕਾਰਨ ਇਸ ਨੂੰ ਮੁੜ ਚਲਾਉਣ ਸਬੰਧੀ ਇਲਾਕਾ ਵਾਸੀਆਂ ਵਲੋਂ ਇਤਰਾਜ਼ ਪ੍ਰਗਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀ ਆਪਣੀ ਮੰਗ ਨੂੰ ਲੈ ਕੇ ਪਿਛਲੇ ਕਰੀਬ 20 ਦਿਨਾਂ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਹਨ ਅਤੇ ਮਾਮਲੇ ਦਾ ਸ਼ਾਂਤਮਈ ਤੇ ਕਾਨੂੰਨੀ ਹੱਲ ਚਾਹੁੰਦੇ ਹਨ, ਪਰ ਅੱਜ ਪੁਲਿਸ ਚੌਂਕੀ ਪੱਖੋਂ ਕੈਂਚੀਆਂ ਦੀ ਪੁਲਿਸ ਵਲੋਂ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਿਸ ਕਾਰਨ ਜਥੇਬੰਦੀਆ ਦੇ ਸਹਿਯੋਗ ਨਾਲ ਪੁਲਿਸ ਚੌਂਕੀ ਦਾ ਘਿਰਾਓ ਕੀਤਾ ਗਿਆ ਅਤੇ ਇਸ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਛੱਡ ਦਿੱਤਾ ਗਿਆ ਜਿਸ ਉਪਰੰਤ ਪੁਲਿਸ ਚੌਂਕੀ ਅੱਗੋ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਦੌਰਾਨ ਧਰਨਾਕਾਰੀਆਂ ਨੇ ਕਿਹਾ 24 ਅਗਸਤ ਨੂੰ ਜ਼ਿਲੇ੍ਹ ਦੇ ਅਧਿਕਾਰਿਆਂ ਨੂੰ ਵੀ ਮਿਲਿਆ ਜਾਵੇਗਾ। ਜੇਕਰ ਮਸਲੇ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਗੋਗੀ ਚੀਮਾ, ਹਰਜਿੰਦਰ ਸਿੰਘ ਚੀਮਾ, ਹਰਦੇਵ ਸਿੰਘ ਚੀਮਾ , ਪ੍ਰੀਤਮ ਸਿੰਘ ਉਗੋਕੇ, ਜਰਨੈਲ ਸਿੰਘ, ਸੁਖਵਿੰਦਰ ਸਿੰਘ ਢਿੱਲਵਾਂ, ਗੋਰਾ ਸਿੰਘ ਢਿਲਵਾਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਲਾਲੀ, ਗੁਰਜੰਟ ਸਿੰਘ ਧੌਲਾ, ਦਲਜੀਤ ਸਿੰਘ ਪੱਤੀ, ਕਮਲਜੀਤ ਸਿੰਘ, ਦਰਸ਼ਨ ਸਿੰਘ ਮੰਡੇਰ, ਕਰਨੈਲ ਸਿੰਘ ਧੌਲਾ, ਗੁਰਦੀਪ ਸਿੰਘ ਦਿਓਲ, ਗੁਰਪ੍ਰੀਤ ਸਿੰਘ ਗੋਪੀ ਰਾਏਸਰ, ਕਾਮਰੇਡ ਕਾਕਾ ਸਿੰਘ ਨਾਈਵਾਲਾ, ਬਚਿੱਤਰ ਸਿੰਘ ਨਾਈਵਾਲਾ, ਬੱਗਾ ਸਿੰਘ ਨਾਈਵਾਲਾ, ਜਰਨੈਲ ਨਾਈਵਾਲਾ, ਦਰਸ਼ਨ ਸਿੰਘ ਕੈਰੇ, ਗੁਰਬਚਨ ਸਿੰਘ ਨਾਈਵਾਲਾ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਰਨਾਲਾ ’ਚ ਨਹੀਂ ਰੁਕ ਰਿਹਾ ਚੋਰੀਆਂ ਦਾ ਸਿਲਸਿਲਾ ਅਗਲੀ ਖ਼ਬਰ ਸੱਦੋਵਾਲ ਦੇ ਨੌਜਵਾਨ ਦੀ ਮੌਤ ਮਾਮਲੇ ’ਚ ਨਾਮਜ਼ਦ ਵਿਅਕਤੀਆਂ ਦੀ ਗ੍ਰਿਫ਼ਤਾਰੀ ਨਾ ਹੋਣ ’ਤੇ ਪੀੜਤ ਪਰਿਵਾਰ ਨੇ ਕੀਤਾ ਰੋਸ ਪ੍ਰ...
Ad Position 24