ਭੋਗ ’ਤੇ ਵਿਸ਼ੇਸ਼- ਜਥੇਦਾਰ ਜਗਜੀਤ ਸਿੰਘ ਲਾਡੀ
ਟੱਲੇਵਾਲ-ਜਥੇਦਾਰ ਜਗਜੀਤ ਸਿੰਘ ਲਾਡੀ ਬਾਬਾ ਕਾਰ ਸੇਵਾ ਵਾਲਿਆਂ ਦਾ ਜਨਮ 1965 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੇਖਵਾਂ ਧਾਰੀਵਾਲ ਵਿਖੇ ਪਿਤਾ ਸ: ਰਤਨ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ 1965 ਨੂੰ ਹੋਇਆ। ਆਪ 7 ਭੈਣ ਭਰਾਵਾਂ ਵਿਚੋਂ ਸਭ ਤੋਂ ਛੋਟੇ ਸਨ।
ਟੱਲੇਵਾਲ-ਜਥੇਦਾਰ ਜਗਜੀਤ ਸਿੰਘ ਲਾਡੀ ਬਾਬਾ ਕਾਰ ਸੇਵਾ ਵਾਲਿਆਂ ਦਾ ਜਨਮ 1965 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੇਖਵਾਂ ਧਾਰੀਵਾਲ ਵਿਖੇ ਪਿਤਾ ਸ: ਰਤਨ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ 1965 ਨੂੰ ਹੋਇਆ। ਆਪ 7 ਭੈਣ ਭਰਾਵਾਂ ਵਿਚੋਂ ਸਭ ਤੋਂ ਛੋਟੇ ਸਨ। ਇਸ ਉਪਰੰਤ ਆਪ ਦਾ ਪਰਿਵਾਰ ਯੂ.ਪੀ ਦੇ ਬਰੇਲੀ ਜ਼ਿਲ੍ਹੇ ਵਿਚ ਆ ਗਿਆ ਅਤੇ ਆਪ ਨੇ ਛੇਵੀਂ ਕਲਾਸ ਉਪਰੰਤ ਹੀ ਗੁਰਬਾਣੀ ਦੇ ਲੜ੍ਹ ਲੱਗਣ ਲਈ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਦੇ ਨਾਲ ਜੁੜ ਗਏ ਅਤੇ ਉਨ੍ਹਾਂ ਦੀ ਰਹਿਨੁਮਾਈ ਹੇਠ ਜਿੱਥੇ ਆਪ ਨੇ ਗੁਰਮੁੱਖੀ ਸਿੱਖੀ ੳੁੱਥੇ ਗੁਰਬਾਣੀ ਜੁਬਾਨੀ ਕੰਠ ਦੇ ਮਾਹਿਰ ਵੀ ਬਣੇ। ਇਸ ਦੇ ਚੱਲਦਿਆਂ ਬਾਬਾ ਹਰਬੰਸ ਸਿੰਘ ਆਪ ਨੂੰ ਆਪਣਾ ਨੇਮੀ ਬਣਾ ਲਿਆ ਅਤੇ ਆਪ ਬਾਬਾ ਹਰਬੰਸ ਸਿੰਘ ਦੇ ਗੜਬਈ ਵੀ ਰਹੇ। ਆਪ ਦੀ ਸੇਵਾ ਨੂੰ ਦੇਖਦੇ ਹੋਏ ਬਾਬਾ ਹਰਬੰਸ ਸਿੰਘ ਨੇ ਆਪ ਨੂੰ ਜਥੇਦਾਰ ਬਣਾ ਦਿੱਤਾ ਅਤੇ ਉਨ੍ਹਾਂ ਦੀ ਰਹਿਨੁਮਾਈ ਹੇਠ ਦੇਸ ਦੇ ਅੱਧੀ ਦਰਜਨ ਸੂਬਿਆਂ ਵਿਚ ਆਪ ਨੇ ਗੁਰੂ ਘਰਾਂ ਦੀ ਕਾਰ ਸੇਵਾ ਕਰਵਾਈ। ਆਪ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਦੇ ਮੁੱਖ ਸ਼ਾਗਿਰਦ ਅਤੇ ਪ੍ਰਮੁੱਖ ਪੰਥਕ ਸੇਵਾਦਾਰ ਸਨ। ਜਥੇਦਾਰ ਬਾਬਾ ਜਗਜੀਤ ਸਿੰਘ ਲਾਡੀ ਨੂੰ ਸਿੱਖ ਪੰਥ ਵਿਚ ਬਹੁਤ ਸਤਿਕਾਰਿਆ ਜਾਂਦਾ ਸੀ। ਉਹ ਸਾਦਗੀ ਅਤੇ ਨਿਮਰਤਾ ਦੇ ਪੁੰਜ ਸਨ। ਉਨ੍ਹਾਂ ਨੇ ਆਪਣੇ ਉਸਤਾਦ ਬਾਬਾ ਹਰਬੰਸ ਸਿੰਘ ਜੀ ਦੇ ਨਕਸ਼-ਏ-ਕਦਮ ਉੱਤੇ ਚੱਲਦਿਆਂ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਅਤੇ ਕਾਰ ਸੇਵਾ ਦੇ ਕਾਰਜਾਂ ਵਿਚ ਅਹਿਮ ਯੋਗਦਾਨ ਪਾਇਆ। ਉਹ ਹਮੇਸ਼ਾ ਗੁਰੂ ਘਰ ਦੀਆਂ ਸੰਗਤਾਂ ਨੂੰ ਜੋੜਨ ਅਤੇ ਧਰਮ ਦੇ ਪ੍ਰਚਾਰ ਲਈ ਤਤਪਰ ਰਹਿੰਦੇ ਸਨ। ਉਨ੍ਹਾਂ ਦਾ ਜੀਵਨ ਪੂਰੀ ਤਰ੍ਹਾਂ ਸਿੱਖੀ ਅਤੇ ਮਨੁੱਖਤਾ ਦੀ ਭਲਾਈ ਨੂੰ ਸਮਰਪਿਤ ਸੀ। ਜਥੇਦਾਰ ਜਗਜੀਤ ਸਿੰਘ ਲਾਡੀ ਬਾਬਾ ਪਿਛਲੇ 6 ਮਹੀਨੇ ਤੋਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਟੱਲੇਵਾਲ ਨਾਲ ਸਬੰਧਿਤ ਗੁਰਦੁਆਰਾ ਗੁਰੂੁਸਰ ਸਾਹਿਬ ਪਾਤਸਾਹੀ ਛੇਵੀਂ ਵਿਖੇ ਉੱਘੇ ਕਥਾ-ਵਾਚਕ ਬਾਬਾ ਭਗਵਾਨ ਸਿੰਘ ਟੱਲੇਵਾਲ ਵਾਲਿਆਂ ਨਾਲ ਮਿਲ ਕੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਅਤੇ ਸ੍ਰੀ ਦਰਬਾਰ ਹਾਲ ਦੀ ਕਾਰ ਸੇਵਾ ਸ਼ੁਰੂ ਕਰਵਾਉਣ ਜਾ ਰਹੇ ਸਨ ਅਤੇ ਪਿਛਲੇ ਦਿਨੀ ਜਦ ਉਹ ਪਿੰਡ ਟੱਲੇਵਾਲ ਨਾਲ ਸਬੰਧਿਤ ਸਾਥੀਆਂ ਸਮੇਤ ਸੀ੍ਰ ਹਜੂਰ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਸਨ, ਤਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਚੱਲਦਿਆ ਸੱਚਖੰਡ ਬਿਰਾਜ ਗਏ ਹਨ, ਜਿੰਨ੍ਹਾਂ ਨਮਿਤ ਸ੍ਰੀ ਦੁਸਹਿਰਾ ਸਮਾਗਮ 25 ਅਗਸਤ 2026 ਨੂੰ ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਟੱਲੇਵਾਲ (ਬਰਨਾਲਾ) ਵਿਖੇ ਦੁਸਿਹਰਾ ਸਮਾਗਮ ਦੁਪਿਹਰ 11 ਵਜੇ ਤੋਂ 1 ਵਜੇ ਤੱਕ ਕਰਵਾਇਆ ਜਾ ਰਿਹਾ ਹੈ। -ਸੋਨੀ ਚੀਮਾ