ਵਿਧਾਇਕ ਲਾਭ ਸਿੰਘ ਉੱਗੋਕੇ ਨੇ ਪਿੰਡ ਜਗਜੀਤਪੁਰਾ ਵਿਖੇ ਜਨ ਸਭਾ ਨੂੰ ਕੀਤਾ ਸੰਬੋਧਨ
ਸ਼ਹਿਣਾ, 24 ਅਗਸਤ (ਸੁਰੇਸ਼ ਗੋਗੀ)-ਪਿੰਡ ਜਗਜੀਤਪੁਰਾ ਵਿਖੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਲੋਕਾਂ ਦੇ ਜੁੜੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉੱਗੋਕੇ ਅਤੇ ਜਗਜੀਤਪੁਰਾ ਮੇਰੇ ਦੋਵੇਂ ਆਪਣੇ ਪਿੰਡ ਹਨ। ਉਨ੍ਹਾਂ ਕਿਹਾ ਕਿ ਜਗਜੀਤਪੁਰਾ ਪਿੰਡ ਦਾ ਰਹਿੰਦਾ ਵਿਕਾਸ ਪੂਰਾ ਕਰ ਦਿੱਤਾ ਗਿਆ ਹੈ।
ਪ
ਪਿੰਡ ਜਗਜੀਤਪੁਰਾ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਲਾਭ ਸਿੰਘ ਉੱਗੋਕੇ। ਤਸਵੀਰ : ਸੁਰੇਸ਼ ਗੋਗੀ
25-08-2026
ਸ਼ਹਿਣਾ, 24 ਅਗਸਤ (ਸੁਰੇਸ਼ ਗੋਗੀ)-ਪਿੰਡ ਜਗਜੀਤਪੁਰਾ ਵਿਖੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਲੋਕਾਂ ਦੇ ਜੁੜੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉੱਗੋਕੇ ਅਤੇ ਜਗਜੀਤਪੁਰਾ ਮੇਰੇ ਦੋਵੇਂ ਆਪਣੇ ਪਿੰਡ ਹਨ। ਉਨ੍ਹਾਂ ਕਿਹਾ ਕਿ ਜਗਜੀਤਪੁਰਾ ਪਿੰਡ ਦਾ ਰਹਿੰਦਾ ਵਿਕਾਸ ਪੂਰਾ ਕਰ ਦਿੱਤਾ ਗਿਆ ਹੈ। ਦੋਵੇਂ ਪਿੰਡਾਂ ਨੂੰ ਜੋੜਦੀ ਲਿੰਕ ਸੜਕ ਜੋ ਲੋਕਾਂ ਦੀ ਵੱਡੇ ਚਿਰ ਦੀ ਮੰਗ ਸੀ ਨਵੀਂ ਬਣ ਗਈ ਹੈ। ਲਾਭ ਸਿੰਘ ਉਗੋਕੇ ਨੇ ਕਿਹਾ ਕਿ ਜੇਕਰ ਫਿਰ ਵੀ ਅਧੂਰੇ ਕਾਰਜ ਕੋਈ ਰਹਿੰਦੇ ਹੋਣ ਤਾਂ ਉਸ ਬਾਰੇ ਦੱਸਿਆ ਜਾਵੇ। ਜਿਸ ਲਈ ਛੇਤੀ ਹੀ ਗ੍ਰਾਂਟ ਜਾਰੀ ਕਰਾਂਗੇ। ਇਸ ਮੌਕੇ ਪਿੰਡ ਵਾਸੀਆਂ ਨੇ ਖੇਡ ਗਰਾਉਂਡ ਬਨਾਉਣ ਦੀ ਮੰਗ ਕੀਤੀ। ਜਿਸ ਨੂੰ ਹਲਕਾ ਵਿਧਾਇਕ ਨੇ ਤੁਰੰਤ ਹਾਮੀ ਭਰਦਿਆਂ ਗਰਾਉਂਡ ਬਣਾਉਣ ਦਾ ਐਲਾਨ ਕੀਤਾ। ਇਸ ਮੌਕੇ ਲਵਦੀਪ ਸਿੰਘ ਭਗਤਪੁਰਾ, ਹਰਚਰਨ ਸਿੰਘ ਮਾਨ ਹਲਕਾ ਕੁਆਰਡੀਨੇਟਰ, ਸਰਪੰਚ ਪਰਦੀਪ ਕੌਰ, ਪੰਚ ਮੱਖਣ ਸਿੰਘ, ਸੁਖਜੀਤ ਸਿੰਘ ਫੌਜੀ, ਪੰਚ ਸੁਖਮੰਦਰ ਸਿੰਘ, ਪੰਚ ਇਕੱਤਰ ਸਿੰਘ ਅਤੇ ਹੋਰ ਵੀ ਆਗੂ ਹਾਜਰ ਸਨ।