26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪਿੰਡ ਗਹਿਲ ਵਿਖੇ ਚੇਅਰਮੈਨ ਪੁਨੀਤ ਮਾਨ ਦਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀਤਾ ਭਰਵਾਂ ਸਨਮਾਨ

ਟੱਲੇਵਾਲ, 25 ਅਗਸਤ (ਸੋਨੀ ਚੀਮਾ)-ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਧਰਤੀ ਇਹਿਤਾਸਕ ਪਿੰਡ ਗਹਿਲ ਨੇ ਹਮੇਸਾ ਪਹਿਲ ਕਰਦਿਆਂ ਇਲਾਕੇ ਵਿਚ ਭਾਈਚਾਰਕ ਸਾਂਝ ਪ੍ਰਤੀ ਹਮੇਸਾ ਪਹਿਲ ਕੀਤੀ ਹੈ, ਜਿਸ ਦੇ ਸਦਾ ਸਾਰਥਿਕ ਨਤੀਜੇ ਨਿੱਕਲਦੇ ਆਏ ਹਨ। ਇਸੇ ਕੜੀ ਦੇ ਚੱਲਦਿਆਂ ਇਕ ਵਾਰ ਫਿਰ ਪਿੰਡ ਦੀ ਸਮੁੱਚੀ ਗ੍ਰਾਮ ਪੰਚਾਇਤ, ਸਰਪੰਚ, ਘੱਲੂਘਾਰਾ ਸਪੋਰਟਸ ਕਲੱਬ, ਕੋਆਪ੍ਰੇਟਿਵ ਸੁਸਾਇਟੀ, ਸਰਹਿੰਦ ਲੰਗਰ ਕਮੇਟੀ, ਰਵਿਦਾਸ ਭਗਤ ਕਮੇਟੀ, ਸਮੁੱਚਾ ਆੜ੍ਹਤੀਆ ਵਰਗ ਅਤੇ ਵੱਖ-ਵੱਖ ਪਾਰਟੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਪਿੰਡ ਗਹਿਲ ਨਾਲ ਸਬੰਧਿਤ ਬਰਜਿੰਦਰਪਾਲ ਸਿੰਘ ਪੁਨੀਤ ਮਾਨ ਜਿੰਨ੍ਹਾਂ ਨੂੰ ਕਿ ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀ ਮਹਿਲ ਕਲਾਂ ਦਾ ਨਵ-ਨਿਯੁਕਤ ਚੇਅਰਮੈਨ ਨਿਯੁਕਤ ਕੀਤਾ ਹੈ, ਦੇ ਸਵਾਗਤ ਅਤੇ ਸਨਮਾਨ ਲਈ ਇਕ ਵਿਸ਼ੇਸ਼ ਸਮਾਗਮ ਗੁਰਦੁਆਰਾ ਭਾਈ ਭਗਤੁਆਣਾ ਸਾਹਿਬ ਵਿਖੇ ਕੀਤਾ ਗਿਆ, ਜਿੱਥੇ ਪਿੰਡ ਦੀਆਂ ਸਮੁੱਚੀਆਂ ਰਾਜਨੀਤਕ ਪਾਰਟੀਆਂ ਅਤੇ ਪਤਵੰਤੇ ਸੱਜਣਾਂ ਨੇ ਪਾਰਟੀਆਂ ਦੀਆਂ ਸੀਮਾਵਾਂ ਤੋਂ ਉੱਪਰ ਉੱਠ ਕੇ ਇਕਜੁੱਟਤਾ ਦਾ ਪ੍ਰਦਰਸ਼ਨ ਕਰਦਿਆਂ ਚੇਅਰਮੈਨ ਦਾ ਵਿਸ਼ੇਸ਼ ਤੌਰ ’ਤੇ ਸਿਰੋਪਾਓ ਪਾ ਕੇ ਸਨਮਾਨ ਕੀਤਾ।

Ad Position 21
No active advertisement
ਅਜੀਤ ਡੈਸਕ 26-08-2026
ਟੱਲੇਵਾਲ, 25 ਅਗਸਤ (ਸੋਨੀ ਚੀਮਾ)-ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਧਰਤੀ ਇਹਿਤਾਸਕ ਪਿੰਡ ਗਹਿਲ ਨੇ ਹਮੇਸਾ ਪਹਿਲ ਕਰਦਿਆਂ ਇਲਾਕੇ ਵਿਚ ਭਾਈਚਾਰਕ ਸਾਂਝ ਪ੍ਰਤੀ ਹਮੇਸਾ ਪਹਿਲ ਕੀਤੀ ਹੈ, ਜਿਸ ਦੇ ਸਦਾ ਸਾਰਥਿਕ ਨਤੀਜੇ ਨਿੱਕਲਦੇ ਆਏ ਹਨ। ਇਸੇ ਕੜੀ ਦੇ ਚੱਲਦਿਆਂ ਇਕ ਵਾਰ ਫਿਰ ਪਿੰਡ ਦੀ ਸਮੁੱਚੀ ਗ੍ਰਾਮ ਪੰਚਾਇਤ, ਸਰਪੰਚ, ਘੱਲੂਘਾਰਾ ਸਪੋਰਟਸ ਕਲੱਬ, ਕੋਆਪ੍ਰੇਟਿਵ ਸੁਸਾਇਟੀ, ਸਰਹਿੰਦ ਲੰਗਰ ਕਮੇਟੀ, ਰਵਿਦਾਸ ਭਗਤ ਕਮੇਟੀ, ਸਮੁੱਚਾ ਆੜ੍ਹਤੀਆ ਵਰਗ ਅਤੇ ਵੱਖ-ਵੱਖ ਪਾਰਟੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਪਿੰਡ ਗਹਿਲ ਨਾਲ ਸਬੰਧਿਤ ਬਰਜਿੰਦਰਪਾਲ ਸਿੰਘ ਪੁਨੀਤ ਮਾਨ ਜਿੰਨ੍ਹਾਂ ਨੂੰ ਕਿ ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀ ਮਹਿਲ ਕਲਾਂ ਦਾ ਨਵ-ਨਿਯੁਕਤ ਚੇਅਰਮੈਨ ਨਿਯੁਕਤ ਕੀਤਾ ਹੈ, ਦੇ ਸਵਾਗਤ ਅਤੇ ਸਨਮਾਨ ਲਈ ਇਕ ਵਿਸ਼ੇਸ਼ ਸਮਾਗਮ ਗੁਰਦੁਆਰਾ ਭਾਈ ਭਗਤੁਆਣਾ ਸਾਹਿਬ ਵਿਖੇ ਕੀਤਾ ਗਿਆ, ਜਿੱਥੇ ਪਿੰਡ ਦੀਆਂ ਸਮੁੱਚੀਆਂ ਰਾਜਨੀਤਕ ਪਾਰਟੀਆਂ ਅਤੇ ਪਤਵੰਤੇ ਸੱਜਣਾਂ ਨੇ ਪਾਰਟੀਆਂ ਦੀਆਂ ਸੀਮਾਵਾਂ ਤੋਂ ਉੱਪਰ ਉੱਠ ਕੇ ਇਕਜੁੱਟਤਾ ਦਾ ਪ੍ਰਦਰਸ਼ਨ ਕਰਦਿਆਂ ਚੇਅਰਮੈਨ ਦਾ ਵਿਸ਼ੇਸ਼ ਤੌਰ ’ਤੇ ਸਿਰੋਪਾਓ ਪਾ ਕੇ ਸਨਮਾਨ ਕੀਤਾ। ਸਰਪੰਚ ਬਲਵੀਰ ਸਿੰਘ ਮਾਨ ਸਮੇਤ ਵੱਖ-ਵੱਖ ਆਗੂਆਂ ਨੇ ਕਿਹਾ ਕਿ ਪੁਨੀਤ ਮਾਨ ਦਾ ਮਾਰਕੀਟ ਕਮੇਟੀ ਚੇਅਰਮੈਨ ਬਣਨਾ ਸਾਡੇ ਪਿੰਡ ਲਈ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਜਿਸ ਲਈ ਸੁਮੱਚੇ ਪਿੰਡ ਵਾਸੀਆਂ ਨੇ ਸਰਕਾਰ ਦੇ ਫ਼ੈਸਲੇ ਪ੍ਰਤੀ ਖ਼ੁਸ਼ੀ ਪ੍ਰਗਟਾਈ ਹੈ। ਇਸ ਮੌਕੇ ਚੇਅਰਮੈਨ ਪੁਨੀਤ ਮਾਨ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਬਿਨਾਂ ਕਿਸੇ ਭੇਦਭਾਵ ਦੇ ਸੇਵਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਰਪੰਚ ਬਲਵੀਰ ਸਿੰਘ ਮਾਨ, ਪੰਚ ਕਰਮਜੀਤ ਸਿੰਘ ਸਿੱਧੂ, ਪੰਚ ਜਗਰੂਪ ਸਿੰਘ ਸਿੱਧੂ, ਪੰਚ ਅੰਮ੍ਰਿਤਪਾਲ ਗੋਲਡੀ, ਪੰਚ ਸੁਖਵਿੰਦਰ ਸਿੰਘ, ਪੰਚ ਚਮਕੌਰ ਸਿੰਘ, ਪੰਚ ਬਲਜੀਤ ਕੌਰ, ਪੰਚ ਮਨਜਿੰਦਰ ਕੌਰ, ਪੰਚ ਮਨਜੀਤ ਕੌਰ, ਪੰਚ ਸਰਬਜੀਤ ਕੌਰ, ਪ੍ਰਧਾਨ ਸੁਰਜੀਤ ਸਿੰਘ, ਪ੍ਰਧਾਨ ਗੁਰਮੀਤ ਸਿੰਘ, ਜਥੇਦਾਰ ਗੁਰਮੇਲ ਸਿੰਘ, ਅਮਰਜੀਤ ਸਿੰਘ ਧਾਲੀਵਾਲ, ਜਗਦੇਵ ਸਿੰਘ ਸੰਧੂ ਪਟਰੋਲ ਪੰਪ ਵਾਲੇ, ਸਾਬਕਾ ਸਰਪੰਚ ਸਾਉਣ ਸਿੰਘ, ਕੁਲਦੀਪ ਸਿੰਘ ਸੈਕਟਰੀ, ਗੁਰਜੰਟ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਧਾਲੀਵਾਲ, ਜਸਪ੍ਰੀਤ ਸਿੰਘ ਧਾਲੀਵਾਲ, ਪਟਵਾਰੀ ਦਰਸ਼ਨ ਪਾਲ, ਲਖਵਿੰਦਰ ਸਿੰਘ ਧਾਲੀਵਾਲ, ਬਲਵੀਰ ਸਿੰਘ, ਚਰਨਜੀਤ ਸਿੰਘ ਸਿੱਧੂ, ਜਥੇਦਾਰ ਸੁਦਾਗਰ ਸਿੰਘ ਢਿੱਲੋਂ, ਦਲਜੀਤ ਸਿੰਘ ਮਾਨ, ਜਗਜੀਤ ਸਿੰਘ, ਦਰਸ਼ਨ ਸਿੰਘ ਮਾਨ, ਗੁਰਜਿੰਦਰ ਪਾਲ ਸਿੰਘ ਮਾਨ, ਪਰਮਿੰਦਰ ਸਿੰਘ ਮਾਨ, ਅੰਤਪਾਲ ਸਿੰਘ ਸਿੱਧੂ, ਮੇਹਰ ਸਿੰਘ ਸਿੱਧੂ, ਕਿਰਨਦੀਪ ਕੌਰ ਬਲਾਕ ਪ੍ਰਧਾਨ ਮਹਿਲਾ ਵਿੰਗ, ਸਰਬਜੀਤ ਕੌਰ ਬਲਾਕ ਪ੍ਰਧਾਨ ਸਿੱਖਿਆ ਕ੍ਰਾਂਤੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਹਿਲ ਕਲਾਂ ਪਹੁੰਚਣ ’ਤੇ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਭਰਵਾਂ ਸਵਾਗਤ ਅਗਲੀ ਖ਼ਬਰ ‘ਆਪ’ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਿਚ ਹੋਏ ਸ਼ਾਮਿਲ
Ad Position 24