29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਤਪਾ ਪੁਲਿਸ ਵਲੋਂ ਮੋਟਰਸਾਈਕਲ ਸਵਾਰ ਚੋਰੀ ਦੀਆਂ ਕੇਬਲ ਤਾਰਾਂ ਸਣੇ ਕਾਬੂ

ਤਪਾ ਮੰਡੀ, 28 ਅਗਸਤ (ਪ੍ਰਵੀਨ ਗਰਗ)-ਤਪਾ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਮੋਟਰਸਾਈਕਲ ਸਵਾਰ ਇੱਕ ਚੋਰ ਨੂੰ ਚੋਰੀ ਦੀਆਂ ਕੇਬਲ ਤਾਰਾਂ ਸਣੇ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਨੇ ਦੱਸਿਆ ਕਿ ਸਬ-ਇੰਸਪੈਕਟਰ ਰਣਜੀਤ ਸਿੰਘ ਪਾਸ ਮੱੁਦਈ ਮਨਜੀਤ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਮਹਿਤਾ ਨੇ ਬਿਆਨ ਦਿੱਤਾ ਕਿ ਮੈਂ ਖੇਤੀਬਾੜੀ ਦਾ ਕੰਮ ਕਾਰ ਕਰਦਾ ਹਾ।

Ad Position 21
No active advertisement
ਅਜੀਤ ਡੈਸਕ 29-08-2026
ਤਪਾ ਮੰਡੀ, 28 ਅਗਸਤ (ਪ੍ਰਵੀਨ ਗਰਗ)-ਤਪਾ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਮੋਟਰਸਾਈਕਲ ਸਵਾਰ ਇੱਕ ਚੋਰ ਨੂੰ ਚੋਰੀ ਦੀਆਂ ਕੇਬਲ ਤਾਰਾਂ ਸਣੇ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਨੇ ਦੱਸਿਆ ਕਿ ਸਬ-ਇੰਸਪੈਕਟਰ ਰਣਜੀਤ ਸਿੰਘ ਪਾਸ ਮੱੁਦਈ ਮਨਜੀਤ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਮਹਿਤਾ ਨੇ ਬਿਆਨ ਦਿੱਤਾ ਕਿ ਮੈਂ ਖੇਤੀਬਾੜੀ ਦਾ ਕੰਮ ਕਾਰ ਕਰਦਾ ਹਾ। ਮੇਰਾ ਖੇਤ ਰੂੜੇਕੇ ਕਲਾਂ ਵਾਲੀ ਰੋਡ ਪਰ ਬਾਹੱਦ ਮਹਿਤਾ ਵਿਖੇ ਹੈ। ਜਿੱਥੇ 20 ਹਾਰਸ ਪਾਵਰ ਦੀ ਮੋਟਰ ਲੱਗੀ ਹੋਈ ਹੈ। ਜਿੱਥੇ ਮੈਂ ਰੋਜ਼ਾਨਾ ਦੀ ਤਰਾਂ ਮਿਤੀ 27 ਅਗਸਤ ਨੂੰ ਸਵੇਰੇ ਆਪਣੇ ਖੇਤ ਵਿਚ ਗੇੜਾ ਮਾਰਨ ਗਿਆ ਸੀ। ਜਿੱਥੇ ਮੈਂ ਦੇਖਿਆ ਕਿ ਮੇਰੇ ਮੋਟਰ ਵਾਲੇ ਕੋਠੇ ਵਿਚ ਸਟਾਰਟਰ ਤੇ ਬੋਰ ਤੱਕ ਪਾਈ ਹੋਈ ਕਰੀਬ 44 ਫੁੱਟ ਕੇਬਲ ਤਾਰ ਜੋ ਆਪਣੀ ਜਗਾ ਪਰ ਨਹੀਂ ਸੀ। ਜਿਸ ਨੂੰ ਕਿਸੇ ਨੇ ਕੱਟ ਕੇ ਚੋਰੀ ਕੀਤੀ ਹੋਈ ਸੀ। ਜਿਸ ਸਮੇਂ ਮੇਰੇ ਖੇਤ ਦੇ ਆਸ ਪਾਸ ਮੋਟਰਾਂ ਵਾਲੇ ਨਛੱਤਰ ਸਿੰਘ ਪੁੱਤਰ ਮੇਜਰ ਸਿੰਘ, ਨਿਰਮਲ ਸਿੰਘ ਪੁੱਤਰ, ਦਰਸ਼ਨ ਸਿੰਘ, ਹਰਜੀਤ ਸਿੰਘ ਪੁੱਤਰ ਜਗਤਾਰ ਸਿੰਘ, ਗੁਰਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਮਹਿਤਾ ਵੀ ਪਤਾ ਲੱਗਣ ’ਤੇ ਆਪਣੇ-ਆਪਣੇ ਖੇਤ ਪਰ ਆਏ ਜੋ ਚੈੱਕ ਕਰਨ ’ਤੇ ਪਤਾ ਲੱਗਾ ਕਿ ਜਿਨ੍ਹਾਂ ਦੀਆਂ ਮੋਟਰਾਂ ਪਰ ਵੀ ਲੱਗੀਆਂ ਹੋਈਆਂ ਕੇਬਲ ਤਾਰਾਂ ਵੀ ਆਪਣੀ ਜਗਾ ਪਰ ਨਹੀਂ ਸਨ ਜਿਨ੍ਹਾਂ ਨੂੰ ਵੀ ਰਾਤ ਨੂੰ ਕੋਈ ਵਿਅਕਤੀ ਕੱਟ ਕੇ ਚੋਰੀ ਕੀਤੀਆਂ ਗਈਆਂ ਸਨ। ਫਿਰ ਕੁੱਝ ਸਮੇਂ ਬਾਅਦ ਅਸੀਂ ਸਾਰੇ ਜਣੇ ਆਪਣੇ ਖੇਤਾ ਤੋਂ ਵਾਪਸ ਪਿੰਡ ਮਹਿਤਾ ਵੱਲ ਆ ਰਹੇ ਸੀ ਤਾਂ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਮੋਟਰਸਾਈਕਲ ਦੀ ਟੈਂਕੀ ਪਰ ਅੱਗੇ ਇੱਕ ਗੱਟਾ ਪਲਾਸਟਿਕ ਰੱਖਿਆ ਹੋਇਆ ਸੀ। ਜਿਸ ਨੇ ਸਾਨੂੰ ਦੇਖ ਕੇ ਆਪਣਾ ਮੋਟਰਸਾਈਕਲ ਭਜਾ ਲਿਆ ਜਿਸ ਦਾ ਅਸੀ ਪਿੱਛਾ ਕੀਤਾ ਜੋ ਕਿ ਥੋੜ੍ਹੀ ਹੀ ਦੂਰ ਅੱਗੇ ਜਾ ਕੇ ਖੇਤਾ ਵਿਚ ਨਹਿਰੀ ਪਾਣੀ ਵਾਲੇ ਬਣੇ ਪੱਕੇ ਖਾਲ ’ਚ ਮੋਟਰਸਾਈਕਲ ਸਮੇਤ ਡਿਗ ਗਿਆ। ਜਿਸ ਪਾਸ ਜਾ ਕੇ ਅਸੀ ਉਸ ਨੂੰ ਕਾਬੂ ਕਰ ਕੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਪੁੱਛਣ ਪਰ ਆਪਣਾ ਨਾਂਅ ਸੁਖਵਿੰਦਰ ਸਿੰਘ ਉਰਫ ਖੀਰੀ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਹੇੜੀਕੇ ਪੱਤੀ, ਪਿੰਡ ਈਨਾ ਬਾਜਵਾ ਥਾਣਾ ਸ਼ੇਰਪੁਰ ਦੱਸਿਆ। ਸੂਚਨਾ ਮਿਲਣ ’ਤੇ ਪੁਲਿਸ ਨੇ ਉਕਤ ਦੋਸ਼ੀ ਪਾਸੋਂ 20 ਕਿੱਲੋ 300 ਗ੍ਰਾਮ ਕੇਬਲ ਤਾਰ ਅਤੇ ਰਬੜਾਂ ਬਰਾਮਦ ਕੀਤੀਆਂ। ਫ਼ਿਲਹਾਲ ਪੁਲਿਸ ਨੇ ਉਕਤ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਪੁਲਿਸ ਦੇ ਦੱਸਣ ਮੁਤਾਬਿਕ ਉਕਤ ਦੋਸ਼ੀ ਵਿਰੁੱਧ ਪਹਿਲਾਂ ਵੀ ਚੋਰੀ ਦਾ ਇੱਕ ਮਾਮਲਾ ਧਨੌਲਾ ਥਾਣੇ ਵਿਖੇ ਦਰਜ ਹੈ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਵਲੋਂ ਮੁੱਖ ਮੰਤਰੀ ਦਾ ਅਰਥੀ ਫ਼ੂਕ ਮੁਜ਼ਾਹਰਾ ਕਰਦਿਆਂ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਮਹਿਲ ਕਲਾਂ ਹਲਕੇ ’ਚ ਹਰਜੀਤ ਸਿੰਘ ਖ਼ਿਆਲੀ ਦੀਆਂ ਸਿਆਸੀ ਸਰਗਰਮੀਆਂ ਤੇਜ਼
Ad Position 24