31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਕੋਠੀਆਂ ’ਚੋਂ ਚੋਰੀ ਕਰਨ ਵਾਲੇ ਪੁਲਿਸ ਵਲੋਂ ਕਾਬੂ

ਬਰਨਾਲਾ, 30 ਅਗਸਤ (ਰਾਜ ਪਨੇਸਰ)-ਬਰਨਾਲਾ ਪੁਲਿਸ ਨੇ ਗਰੀਨ ਕਾਲੋਨੀ ’ਚ ਉਸਾਰੀ ਅਧੀਨ ਦੋ ਕੋਠੀਆਂ ਵਿਚੋਂ ਚੋਰੀ ਕਰਨ ਵਾਲਿਆਂ ਨੂੰ ਕਾਬੂ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ-2 ਦੇ ਐੱਸ.

Ad Position 21
No active advertisement
ਅਜੀਤ ਡੈਸਕ 31-08-2026
ਬਰਨਾਲਾ, 30 ਅਗਸਤ (ਰਾਜ ਪਨੇਸਰ)-ਬਰਨਾਲਾ ਪੁਲਿਸ ਨੇ ਗਰੀਨ ਕਾਲੋਨੀ ’ਚ ਉਸਾਰੀ ਅਧੀਨ ਦੋ ਕੋਠੀਆਂ ਵਿਚੋਂ ਚੋਰੀ ਕਰਨ ਵਾਲਿਆਂ ਨੂੰ ਕਾਬੂ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ-2 ਦੇ ਐੱਸ.ਐੱਚ.ਓ ਚਰਨਜੀਤ ਸਿੰਘ ਨੇ ਦੱਸਿਆ ਕਿ 26 ਅਤੇ 27 ਅਗਸਤ ਦੀ ਦਰਮਿਆਨੀ ਰਾਤ ਨੂੰ ਗਰੀਨ ਕਾਲੋਨੀ ’ਚ ਦੋ ਉਸਾਰੀ ਅਧੀਨ ਕੋਠੀਆਂ ’ਚ ਚੋਰੀ ਦੀ ਸੂਚਨਾ ਮਿਲੀ ਸੀ ਜਿਸ ਸਬੰਧੀ ਪੀੜਤ ਕੁਲਦੀਪ ਕੁਮਾਰ ਪੁੱਤਰ ਦਵਿੰਦਰ ਕੁਮਾਰ ਵਾਸੀ ਬਰਨਾਲਾ ਤੇ ਜਗਦੀਪ ਕੁਮਾਰ ਉਰਫ਼ ਹੈਪੀ ਪੁੱਤਰ ਰਮੇਸ਼ ਕੁਮਾਰ ਵਾਸੀ ਹੰਡਿਆਇਆ ਦੀ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ 24 ਘੰਟੇ ਦੇ ਅੰਦਰ-ਅੰਦਰ ਚੋਰੀ ਕਰਨ ਵਾਲੇ ਚੋਰਾਂ ਨੂੰ ਸਮੇਤ ਚੋਰੀ ਦੇ ਸਮਾਨ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਅਤੇ ਤਕਨੀਕੀ ਆਧਾਰ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਚੋਰੀ ਕਰਨ ਵਾਲੇ ਰਵੀ ਕੁਮਾਰ ਪੁੱਤਰ ਅਰਵਿੰਦ ਕੁਮਾਰ ਵਾਸੀ ਲਖਮੀਨੀਆ, ਥਾਣਾ ਬਲੀਆ ਜ਼ਿਲ੍ਹਾ ਬੇਗੂਸਰਾਏ ਹਾਲ ਆਬਾਦ ਕਿਰਾਏਦਾਰ ਵਾਸੀ ਸੇਖਾ ਰੋਡ ਗਲੀ ਨੰਬਰ 4 ਨੇੜੇ ਭੀਮ ਦੀ ਚੱਕੀ ਬਰਨਾਲਾ ਅਤੇ ਮੰਨੂ ਪੁੱਤਰ ਸ਼ਿਵਾ ਵਾਸੀ ਬਾਰਬੀਗਾ ਥਾਣਾ ਬਾਰਬੀਗਾ ਜ਼ਿਲ੍ਹਾ ਬਾਰਬੀਗਾ ਹਾਲ ਆਬਾਦ ਨੇੜੇ ਹਨੂੰਮਾਨ ਮੰਦਰ ਅਕਾਲਗੜ੍ਹ ਬਸਤੀ ਬਰਨਾਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਨੇ ਉਸਾਰੀ ਅਧੀਨ ਕੋਠੀਆਂ ਵਿਚੋਂ ਬਿਜਲੀ ਦੀ ਫਿਟਿੰਗ ਦੀਆਂ ਤਾਰਾਂ, ਏ.ਸੀ ਦੀਆਂ ਕਾਪਰ ਤਾਰਾਂ, ਕਾਪਰ ਦੀਆਂ ਪਾਈਪਾਂ ਸੀਲਿੰਗ ਪੁੱਟ ਕੇ ਚੋਰੀ ਕੀਤੀਆਂ ਸਨ ਜਿਹੜੀਆਂ ਕਿ ਬਰਨਾਲਾ ਦੇ ਇਕ ਕਬਾੜੀਏ ਸੀਤਾਰਾਮ ਪੁੱਤਰ ਸ਼ਿਵਰਾਮ ਵਾਸੀ ਪਟੇਲ ਨਗਰ ਗਲੀ ਨੰਬਰ 5 ਨੇੜੇ ਵਾਲਮੀਕਿ ਮੰਦਰ ਕੱਚਾ ਕਾਲਜ ਰੋਡ ਬਰਨਾਲਾ ਦੀ ਕਬਾੜ ਦੀ ਦੁਕਾਨ ਤੋਂ ਬਰਾਮਦ ਹੋਈਆਂ ਹਨ ਜਿਸ ਤੋਂ ਬਾਅਦ ਮੁਕੱਦਮੇ ’ਚ ਸੀਤਾ ਰਾਮ ਨੂੰ ਵੀ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਰਾਂ ਕੋਲੋਂ ਕਿੱਲੋ 800 ਗ੍ਰਾਮ ਤਾਂਬਾ ਤੇ 6 ਕਿੱਲੋ 500 ਗਰਾਮ ਰੰਗ ਬਿਰੰਗੀਆਂ ਤਾਰਾਂ ਬਰਾਮਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਰਵੀ ਕੁਮਾਰ ਦੇ ਖ਼ਿਲਾਫ਼ ਇਸ ਮੁਕੱਦਮੇ ਤੋਂ ਇਲਾਵਾ ਦੋ ਹੋਰ ਮੁਕੱਦਮੇ ਵੀ ਦਰਜ ਹਨ। ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀਆਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇਸ ਮੌਕੇ ਏ.ਐੱਸ.ਆਈ ਜਸ਼ਨਦੀਪ ਕੌਰ, ਏ.ਐੱਸ.ਆਈ ਮਨਜੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਧਿਕਾਰਤ ਸਰਪੰਚ ਗੁਰਮੀਤ ਸਿੰਘ ਬਦੋਹਲ ਦਾ ਸਨਮਾਨ ਅਗਲੀ ਖ਼ਬਰ ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਰਾਥਨ ਕੱਲ੍ਹ
Ad Position 24