02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਆਦਿ ਸ਼ਕਤੀ ਮੰਦਰ ਵਲੋਂ ਸੋਭਾ ਯਾਤਰਾ ਅੱਜ

ਬਰਨਾਲਾ, 1 ਸਤੰਬਰ (ਨਰਿੰਦਰ ਅਰੋੜਾ)-ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਆਦਿ ਸ਼ਕਤੀ ਮੰਦਰ ਨੇੜੇ ਗ਼ਜ਼ਲ ਹੋਟਲ ਬਰਨਾਲਾ ਵਲੋਂ ਵਿਸ਼ਾਲ ਸ਼ੋਭਾ ਯਾਤਰਾ 2 ਸਤੰਬਰ ਦਿਨ ਬੁੱਧਵਾਰ ਨੂੰ ਕੱਢੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਪ੍ਰਧਾਨ ਬਲਦੇਵ ਕ੍ਰਿਸ਼ਨ ਮੱਖਣ, ਦੀਪਕ ਮਾਡਰਨ ਅਤੇ ਮੁਕੇਸ਼ ਲਵਲੀ ਨੇ ਦੱਸਿਆ ਕਿ ਵਿਸ਼ਾਲ ਸ਼ੋਭਾ ਯਾਤਰਾ ਅੱਜ ਦੁਪਹਿਰ ਢਾਈ ਵਜੇ ਆਦਿ ਸ਼ਕਤੀ ਮੰਦਿਰ ਕੋਲੋਂ ਸ਼ੁਰੂ ਹੋਵੇਗੀ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਬਰਨਾਲਾ, 1 ਸਤੰਬਰ (ਨਰਿੰਦਰ ਅਰੋੜਾ)-ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਆਦਿ ਸ਼ਕਤੀ ਮੰਦਰ ਨੇੜੇ ਗ਼ਜ਼ਲ ਹੋਟਲ ਬਰਨਾਲਾ ਵਲੋਂ ਵਿਸ਼ਾਲ ਸ਼ੋਭਾ ਯਾਤਰਾ 2 ਸਤੰਬਰ ਦਿਨ ਬੁੱਧਵਾਰ ਨੂੰ ਕੱਢੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਪ੍ਰਧਾਨ ਬਲਦੇਵ ਕ੍ਰਿਸ਼ਨ ਮੱਖਣ, ਦੀਪਕ ਮਾਡਰਨ ਅਤੇ ਮੁਕੇਸ਼ ਲਵਲੀ ਨੇ ਦੱਸਿਆ ਕਿ ਵਿਸ਼ਾਲ ਸ਼ੋਭਾ ਯਾਤਰਾ ਅੱਜ ਦੁਪਹਿਰ ਢਾਈ ਵਜੇ ਆਦਿ ਸ਼ਕਤੀ ਮੰਦਿਰ ਕੋਲੋਂ ਸ਼ੁਰੂ ਹੋਵੇਗੀ। ਇਹ ਸ਼ੋਭਾ ਯਾਤਰਾ ਨੂੰ ਰਵਾਨਾ ਵਿਧਾਇਕ ਬਰਨਾਲਾ ਕੁਲਦੀਪ ਸਿੰਘ ਕਾਲਾ ਢਿੱਲੋਂ ਕਰਨਗੇ ਅਤੇ ਮੁੱਖ ਮਹਿਮਾਨ ਦੇ ਤੌਰ ’ਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਅਤੇ ਰਾਜ ਸਭਾ ਮੈਂਬਰ ਪਦਮ ਸ੍ਰੀ ਰਜਿੰਦਰ ਗੁਪਤਾ ਸ਼ਿਰਕਤ ਕਰਨਗੇ। ਸੋਭਾ ਯਾਤਰਾ ਕੱਚਾ ਕਾਲਜ ਰੋਡ, ਸਦਰ ਬਾਜ਼ਾਰ, ਪੱਕਾ ਕਾਰਜ ਰੋਡ ਤੋਂ ਹੁੰਦੀ ਹੋਈ ਵਾਪਸ ਆਦਿ ਸ਼ਕਤੀ ਮੰਦਰ ਵਿਖੇ ਪਹੁੰਚੇਗੀ। ਉਨ੍ਹਾਂ ਦੱਸਿਆ ਕਿ 4 ਸਤੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 5 ਵਜੇ ਪੰਚਾਮ੍ਰਿਤ ਇਸ਼ਨਾਨ, ਸ਼ਿੰਗਾਰ ਆਰਤੀ ਸਾਢੇ 8 ਵਜੇ, ਮਹਿਲਾ ਮੰਡਲ ਵਲੋਂ ਸੰਕੀਰਤਨ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਕੀਤਾ ਜਾਵੇਗਾ। ਅਤੇ ਰਾਤ ਸਾਢੇ 8 ਵਜੇ ਜੋਤੀ ਪ੍ਰਚੰਡ ਕਰਨ ਤੋਂ ਬਾਅਦ ਗੁਣਗਾਨ ਆਦਿ ਸ਼ਕਤੀ ਮਾਤਾ ਮੰਦਰ ਕਮੇਟੀ ਵਲੋਂ ਕੀਤਾ ਜਾਵੇਗਾ। ਇਸ ਮੌਕੇ ਅਸ਼ਵਨੀ ਕੁਮਾਰ ਗਰਗ, ਅਤੁੱਲ ਗੁਪਤਾ, ਡ: ਅੰਸ਼ੁਲ ਗਰਗ, ਯੋਗਰਾਜ ਗੋਇਲ, ਕਰਮਨ ਸਿੰਗਲਾ, ਚੇਤਨ ਬਾਂਸਲ, ਸ਼ੁਭਮ ਗੋਇਲ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪੰਥਕ ਧਿਰਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਇਕ ਮੰਚ ‘ਤੇ ਇਕੱਠੀਆਂ ਹੋਣ - ਸਰਪੰਚ ਸਰਨਾ ਚੱਠਾ ਦੁੱਖ ਦਾ ਪ੍ਰਗਟਾ... ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਚੋਣਾਂ ’ਚ ਏ.ਬੀ.ਵੀ.ਪੀ. ਦੀ ਸ਼ਾਨਦਾਰ ਜਿੱਤ ’ਤੇ ਭਾਜਪਾ ਨੇ ਮਨਾਏ ਜਸ਼ਨ
Ad Position 24