ਪੰਥਕ ਧਿਰਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਇਕ ਮੰਚ ‘ਤੇ ਇਕੱਠੀਆਂ ਹੋਣ - ਸਰਪੰਚ ਸਰਨਾ ਚੱਠਾ
ਦੁੱਖ ਦਾ ਪ੍ਰਗਟਾਵਾ
ਮਾਲੇਰਕੋਟਲਾ, 1 ਸਤੰਬਰ ( ਮਨਜਿੰਦਰ ਸਿੰਘ ਸਰੌਦ)- ਸਮੂਹ ਪੰਥਕ ਧਿਰਾਂ ਨੂੰ ਕੌਮੀ ਹਿੱਤਾਂ ਦੀ ਰਾਖੀ ਲਈ ਇਕ ਪਲੇਟਫਾਰਮ ‘ਤੇ ਇਕੱਠੀਆਂ ਹੋ ਕੇ ਅਗਲੀ ਬਿਉਂਤਬੰਦੀ ਬਣਾਉਂਦਿਆਂ ਸੰਭਾਵੀ ਹਾਲਾਤਾਂ ਦੇ ਮੱਦੇਨਜ਼ਰ ਅਗਲੀ ਕਵਾਇਦ ਸ਼ੁਰੂ ਕਰਨੀ ਚਾਹੀਦੀ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਸੀਨੀਅਰ ਆਗੂ ਸਰਪੰਚ ਗੁਰਸ਼ਰਨ ਸਿੰਘ ਸਰਨਾ ਚੱਠਾ ਭੋਗੀਵਾਲ ਨੇ ਗੱਲਬਾਤ ਦੌਰਾਨ ਕੀਤਾ ।
ਮਾਲੇਰਕੋਟਲਾ, 1 ਸਤੰਬਰ ( ਮਨਜਿੰਦਰ ਸਿੰਘ ਸਰੌਦ)- ਸਮੂਹ ਪੰਥਕ ਧਿਰਾਂ ਨੂੰ ਕੌਮੀ ਹਿੱਤਾਂ ਦੀ ਰਾਖੀ ਲਈ ਇਕ ਪਲੇਟਫਾਰਮ ‘ਤੇ ਇਕੱਠੀਆਂ ਹੋ ਕੇ ਅਗਲੀ ਬਿਉਂਤਬੰਦੀ ਬਣਾਉਂਦਿਆਂ ਸੰਭਾਵੀ ਹਾਲਾਤਾਂ ਦੇ ਮੱਦੇਨਜ਼ਰ ਅਗਲੀ ਕਵਾਇਦ ਸ਼ੁਰੂ ਕਰਨੀ ਚਾਹੀਦੀ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਸੀਨੀਅਰ ਆਗੂ ਸਰਪੰਚ ਗੁਰਸ਼ਰਨ ਸਿੰਘ ਸਰਨਾ ਚੱਠਾ ਭੋਗੀਵਾਲ ਨੇ ਗੱਲਬਾਤ ਦੌਰਾਨ ਕੀਤਾ । ਨੌਜਵਾਨ ਆਗੂ ਨੇ ਆਖਿਆ ਕਿ ਅੱਜ ਲੋੜ ਹੈ ਕਿ ਕੌਮੀ ਹਿੱਤਾਂ ਨੂੰ ਵੇਖਦੇ ਹੋਏ ਸਾਰੀਆਂ ਪੰਥਕ ਧਿਰਾਂ ਆਪਣੀ ਹਉਮੈ ਦਾ ਤਿਆਗ ਕਰਕੇ ਅਕਾਲੀ ਦਲ ਵਾਰਿਸ ਪੰਜਾਬ ਦੇ, ਦੀ ਅਗਵਾਈ ਹੇਠ ਇੱਕ ਮੰਚ ‘ਤੇ ਇਕੱਠੀਆਂ ਹੋਣ ਕਿਉਂਕਿ ਸੂਬੇ ਨੂੰ ਇੱਕ ਅਜਿਹੀ ਖੇਤਰੀ ਪਾਰਟੀ ਦੀ ਲੋੜ ਹੈ ਜੋ ਵੱਖ-ਵੱਖ ਖੇਤਰਾਂ ਦੇ ਅੰਦਰ ਪੰਜਾਬ ਦੀ ਯੋਗ ਅਗਵਾਈ ਕਰ ਸਕੇ ।