01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਬਾਹਰਲਾ ਡੇਰਾ ਮਹੰਤ ਜਗੀਰ ਦਾਸ ਵਿਖੇ ਜਨਮ ਅਸ਼ਟਮੀ ਦਾ ਦਿਹਾੜਾ ਭਲਕੇ

ਤਪਾ ਮੰਡੀ, 1 ਸਤੰਬਰ (ਪ੍ਰਵੀਨ ਗਰਗ)- ਡੇਰਾ ਬਾਬਾ ਜਗੀਰ ਦਾਸ (ਬਾਹਰਲਾ ਡੇਰਾ) ਹਵੇਲੀ ਪੱਤੀ ਤਪਾ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਉਤਸਵ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਜਿਸ ਸਬੰਧੀ ਇਸ ਧਾਰਮਿਕ ਸਮਾਗਮ ਦਾ ਕਾਰਡ ਸੰਤ ਰਾਜਗਿਰੀ ਵਲੋਂ ਜਾਰੀ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਤਪਾ ਮੰਡੀ, 1 ਸਤੰਬਰ (ਪ੍ਰਵੀਨ ਗਰਗ)- ਡੇਰਾ ਬਾਬਾ ਜਗੀਰ ਦਾਸ (ਬਾਹਰਲਾ ਡੇਰਾ) ਹਵੇਲੀ ਪੱਤੀ ਤਪਾ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਉਤਸਵ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਜਿਸ ਸਬੰਧੀ ਇਸ ਧਾਰਮਿਕ ਸਮਾਗਮ ਦਾ ਕਾਰਡ ਸੰਤ ਰਾਜਗਿਰੀ ਵਲੋਂ ਜਾਰੀ ਕੀਤਾ ਗਿਆ। ਉਪਰੰਤ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਪ੍ਰਬੰਧਕਾਂ ਮਹੰਤ ਰਘਵੀਰ ਦਾਸ, ਮਹੰਤ ਬੁੱਕਣ ਦਾਸ, ਮਹੰਤ ਸੋਮ ਦਾਸ ਅਤੇ ਮਹੰਤ ਬੀਰਬਲ ਦਾਸ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਸਮੂਹ ਭਗਤਾਂ ’ਚ ਕਾਫ਼ੀ ਉਤਸ਼ਾਹ ਹੈ । ਜਿਸ ਤਹਿਤ ਜਨਮ ਅਸ਼ਟਮੀ ਵਾਲੇ ਦਿਨ 4 ਸਤੰਬਰ ਦਿਨ ਸ਼ੁੱਕਰਵਾਰ ਨੂੰ ਡੇਰੇ ਵਿਖੇ ਕਵੀਸ਼ਰੀ ਜਥੇ ਰੇਵਤੀ ਪ੍ਰਸ਼ਾਦ ਮੌੜਾਂ ਵਾਲਿਆਂ ਵਲੋਂ ਭਗਵਾਨ ਕ੍ਰਿਸ਼ਨ ਦੀ ਬਾਣੀ ਰਾਤ 8 ਵਜੇ ਤੋਂ ਲੈ ਕੇ ਸਾਢੇ 11 ਵਜੇ ਤੱਕ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਅਤੇ ਰਾਤ ਠੀਕ 12 ਵਜੇ ਸ੍ਰੀ ਕ੍ਰਿਸ਼ਨ ਜਨਮ ਹੋਣ ’ਤੇ ਭਗਵਾਨ ਨੂੰ ਮੱਖਣ, ਮਿਸ਼ਰੀ, ਖੀਰ ਆਦਿ ਦਾ ਭੋਗ ਲਾਇਆ ਜਾਵੇਗਾ। ਉਪਰੰਤ 5 ਸਤੰਬਰ ਦਿਨ ਸ਼ਨੀਵਾਰ ਨੂੰ ਭੰਡਾਰਾ ਵਰਤੇਗਾ। ਇਸ ਮੌਕੇ ਮੰਦਰ ਪੁਜਾਰੀ ਕ੍ਰਿਸ਼ਨ ਦਾਸ, ਭੋਲਾ ਦਾਸ, ਬੂਟੀ ਦਾਸ, ਸੇਵਕ ਦਾਸ, ਕੇਵਲ ਦਰਜੀ, ਮੋਹਨ ਦਾਸ, ਮੇਲਾ ਢੱਡਵਾਲ, ਤੇਜਾ ਸਿੰਘ, ਜਗਜੀਤ ਗੱਗੀ, ਸੁਖਚੈਨ ਸਿੰਘ, ਬਲਵਿੰਦਰ ਦਾਸ ਭੋਲਾ ਕੁਲਵੰਤ ਦਾਸ, ਦਵਿੰਦਰ ਦਾਸ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਨਿਸ਼ਕਾਮ ਪੋਲਿਸ ਸੇਵਕ ਜਥਾ ਮੁਹਾਲੀ ਵਲੋਂ ਗੁਰਦੁਆਰਾ ਸਾਹਿਬ ਲਈ ਐਲ.ਈ.ਡੀ. ਲਾਈਟਾਂ ਭੇਟ ਅਗਲੀ ਖ਼ਬਰ ਬਾਜ਼ੀਗਰ ਬਸਤੀ ’ਚ ਨਰਕ ਵਰਗੇ ਹਾਲਾਤ ਫੈਲਿਆ ਸੀਵਰੇਜ ਦਾ ਗੰਦਾ ਪਾਣੀ
Ad Position 24