ਨਿਸ਼ਕਾਮ ਪੋਲਿਸ ਸੇਵਕ ਜਥਾ ਮੁਹਾਲੀ ਵਲੋਂ ਗੁਰਦੁਆਰਾ ਸਾਹਿਬ ਲਈ ਐਲ.ਈ.ਡੀ. ਲਾਈਟਾਂ ਭੇਟ
ਹੰਡਿਆਇਆ, 1 ਸਤੰਬਰ (ਗੁਰਜੀਤ ਸਿੰਘ ਖੁੱਡੀ)- ਨਿਸ਼ਕਾਮ ਪੋਲਿਸ ਸੇਵਕ ਜਥਾ ਮੁਹਾਲੀ ਵਲੋਂ 5 ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਲਈ ਐਲ. ਈ.
ਹੰਡਿਆਇਆ, 1 ਸਤੰਬਰ (ਗੁਰਜੀਤ ਸਿੰਘ ਖੁੱਡੀ)- ਨਿਸ਼ਕਾਮ ਪੋਲਿਸ ਸੇਵਕ ਜਥਾ ਮੁਹਾਲੀ ਵਲੋਂ 5 ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਲਈ ਐਲ.ਈ.ਡੀ. ਲਾਈਟਾਂ ਭੇਟ ਕੀਤੀਆਂ । ਜਥੇ ਦੇ ਮੁਖੀ ਦੀਪਕਰਨ ਸਿੰਘ ਮੁਹਾਲੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਗੁਰੂਸਰ ਪੱਕਾ, ਗੁਰੂਸਰ ਕੱਚਾ ਪਾਤਸ਼ਾਹੀ ਨੌਵੀਂ ਹੰਡਿਆਇਆ, ਗੁਰਦੁਆਰਾ ਅੜੀਸਰ ਸਾਹਿਬ ਕੋਠੇ ਚੂੰਘਾ-ਹੰਡਿਆਇਆ, ਗੁਰਦੁਆਰਾ ਸੋਹੀਆਣਾ ਸਾਹਿਬ ਪਾਤਿਸ਼ਾਹੀ ਨੌਵੀਂ ਧੌਲਾ ਅਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਢਿੱਲਵਾਂ ਦੇ ਅਸਥਾਨਾਂ ’ਤੇ 100 ਐਲ.ਈ.ਡੀ. ਲਾਈਟਾਂ ਦੀ ਸੇਵਾ ਕੀਤੀ ਗਈ । ਗੁਰਦੁਆਰਾ ਸਾਹਿਬ ਹੰਡਿਆਇਆ ਦੇ ਮੈਨੇਜਰ ਨਿਰਮਲ ਸਿੰਘ ਰਾਜੀਆ, ਬਾਬਾ ਬਾਬੂ ਸਿੰਘ ਕਾਰ ਸੇਵਾ ਵਾਲੇ, ਮੈਨੇਜਰ ਗੁਲਜ਼ਾਰ ਸਿੰਘ, ਪ੍ਰਧਾਨ ਸ਼ਮਸ਼ੇਰ ਸਿੰਘ ਮੱਖਣ, ਰਸੀਵਰ ਕੁਲਦੀਪ ਸਿੰਘ ਢਿੱਲਵਾਂ ਨੇ ਸੇਵਾ ਕਰਨ ਵਾਲੇ ਜਥੇ ਦਾ ਧੰਨਵਾਦ ਕੀਤਾ । ਜਥੇ ਵਿਚ ਸ਼ਾਮਿਲ ਦੀਪਕਰਨ ਸਿੰਘ, ਹਰਪ੍ਰੀਤ ਸਿੰਘ, ਹਰਮਨ ਸਿੰਘ ਨੂੰ ਮੁੱਖ ਗ੍ਰੰਥੀ ਜਸਪਾਲ ਸਿੰਘ ਨੇ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ । ਇਸ ਸਮੇਂ ਰਾਗੀ ਜਰਨੈਲ ਸਿੰਘ, ਅਕਾਉਟੈਂਟ ਅਮਰਜੀਤ ਸਿੰਘ, ਗੁਰਜੰਟ ਸਿੰਘ ਸੋਨਾ, ਬੇਅੰਤ ਸਿੰਘ ਧਾਲੀਵਾਲ, ਕਥਾਵਾਚਕ ਕੁਲਵੰਤ ਸਿੰਘ ਭੈਣੀ ਫੱਤਾ, ਮਨਦੀਪ ਕੌਰ, ਗੁਰਪ੍ਰੀਤ ਕੌਰ, ਬਿੱਟੂ ਸਿੰਘ ਆਦਿ ਸ਼ਾਮਿਲ ਸਨ।