04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਗ੍ਰੀਨ ਐਵੀਨਿਊ ਵਾਸੀਆਂ ਨੇ ਐਸ.ਐਸ.ਪੀ. ਅਤੇ ਐਸ.ਪੀ. (ਡੀ.) ਦਾ ਕੀਤਾ ਸਨਮਾਨ

ਬਰਨਾਲਾ, 3 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਪਿਛਲੇ ਦਿਨੀ ਗਰੀਨ ਐਵੀਨਿਊ (ਕਾਲੋਨੀ) ਵਿਚ ਨਵੀਂ ਬਣ ਰਹੀ ਇਕ ਕੋਠੀ ਵਿਚੋਂ ਚੋਰਾਂ ਨੇ ਬਿਜਲੀ ਦੀਆਂ ਤਾਰਾਂ ਚੋਰੀ ਕਰ ਲਈਆਂ ਸਨ। ਇਸ ਸਬੰਧੀ ਕੋਠੀ ਦੇ ਮਾਲਕਾਂ ਨੇ ਕਾਲੋਨਾਈਜ਼ਰ ਨੂੰ ਨਾਲ ਲੈ ਕੇ ਥਾਣਾ ਸਿਟੀ-2 ਵਿਚ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਨਾਲ ਹੀ ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਬਰਨਾਲਾ, 3 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਪਿਛਲੇ ਦਿਨੀ ਗਰੀਨ ਐਵੀਨਿਊ (ਕਾਲੋਨੀ) ਵਿਚ ਨਵੀਂ ਬਣ ਰਹੀ ਇਕ ਕੋਠੀ ਵਿਚੋਂ ਚੋਰਾਂ ਨੇ ਬਿਜਲੀ ਦੀਆਂ ਤਾਰਾਂ ਚੋਰੀ ਕਰ ਲਈਆਂ ਸਨ। ਇਸ ਸਬੰਧੀ ਕੋਠੀ ਦੇ ਮਾਲਕਾਂ ਨੇ ਕਾਲੋਨਾਈਜ਼ਰ ਨੂੰ ਨਾਲ ਲੈ ਕੇ ਥਾਣਾ ਸਿਟੀ-2 ਵਿਚ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਨਾਲ ਹੀ ਐਸ.ਐਸ.ਪੀ. ਤੇ ਐਸ.ਪੀ. (ਡੀ.) ਬਰਨਾਲਾ ਨੂੰ ਮਿਲ ਕੇ ਕਾਰਵਾਈ ਕਰਨ ਲਈ ਬੇਨਤੀ ਕੀਤੀ। ਐਸ.ਐਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਨੇ ਥਾਣਾ ਮੁਖੀ ਨੂੰ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਅਤੇ ਥਾਣਾ ਮੁਖੀ ਚਰਨਜੀਤ ਸਿੰਘ ਨੇ ਆਪਣੀ ਪੁਲਿਸ ਪਾਰਟੀ ਨਾਲ ਲੈ ਕੇ ਇਲਾਕੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕਰਨ ਉਪਰੰਤ 24 ਘੰਟਿਆਂ ਅੰਦਰ ਚੋਰਾਂ ਨੂੰ ਕਾਬੂ ਕਰ ਲਿਆ। ਤਫਤੀਸ਼ ਵਿਚ ਚੋਰਾਂ ਨੇ ਦੱਸਿਆ ਕੇ ਚੋਰੀ ਦਾ ਸਮਾਨ ਕਬਾੜੀਏ ਨੂੰ ਵੇਚ ਦਿੱਤਾ ਹੈ। ਪੁਲਿਸ ਨੇ ਕਬਾੜੀਏ ਤੋਂ ਚੋਰੀ ਦਾ ਮਾਲ ਬਰਾਮਦ ਕਰਕੇ ਕਬਾੜੀਏ ਨੂੰ ਵੀ ਹਿਰਾਸਤ ਵਿਚ ਲੈ ਲਿਆ। ਕਾਲੋਨੀ ਨਿਵਾਸੀਆਂ ਨੂੰ ਬਹੁਤ ਵੱਡੀ ਰਾਹਤ ਮਿਲੀ ਅਤੇ ਉਨ੍ਹਾਂ ਵਲੋਂ ਐਸ.ਐਸ.ਪੀ. ਮੁਹੰਮਦ ਸਰਫਰਾਜ ਆਲਮ, ਐਸ.ਪੀ. (ਡੀ.) ਸੰਜੀਵ ਗੋਇਲ ਅਤੇ ਐਸ.ਐਚ.ਓ. ਚਰਨਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕਰ ਕੇ ਧੰਨਵਾਦ ਕੀਤਾ ਗਿਆ। ਇਸ ਮੌਕੇ ਕਲੋਨਾਈਜ਼ਰ ਅਸ਼ੋਕ ਕੁਮਾਰ ਗਰਗ, ਸੁਭਾਸ਼ ਰਾਜ ਗਰਗ, ਕਾਲੋਨੀ ਨਿਵਾਸੀ ਰਾਜਮਹਿੰਦਰ, ਗਿਆਨ ਚੰਦ ਉਪਲੀ ਵਾਲੇ, ਮਾਸਟਰ ਹਰਜਤਿੰਦਰ ਗੁਪਤਾ, ਪੰਡਿਤ ਰਾਕੇਸ਼ ਗੌੜ, ਸੰਜੀਵ ਮਿੱਤਲ, ਮਨੀਸ਼ ਕੁਮਾਰ, ਅਨਿਲ ਕੁਮਾਰ, ਵਿਜੇ ਕੁਮਾਰ, ਕੁਲਦੀਪ ਕੁਮਾਰ, ਰਾਹੁਲ ਕਾਂਸਲ, ਹਿਨਾਸ਼ ਕਾਂਸਲ, ਅੰਕੁਰ ਅਤੇ ਅੰਕੁਸ਼ ਕੁਮਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ 7 ਤੱਕ ਮਨਾਇਆ ਜਾ ਰਿਹਾ ਹੈ ਕੌਮੀ ਖੁਰਾਕ ਹਫ਼ਤਾ ਅਗਲੀ ਖ਼ਬਰ ਜਸਵੰਤ ਸਿੰਘ ਕਾਲਾ ਸ਼ੋ੍ਮਣੀ ਅਕਾਲੀ ਦਲ (ਬ) ਯੂਥ ਵਿੰਗ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ
Ad Position 24