04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਐਨ.ਆਰ.ਆਈ ਚੱਠਾ ਪਰਿਵਾਰ ਵਲੋਂ ਲੜਕੀਆਂ ਦੇ ਵਿਆਹ ਲਈ 51 ਹਜ਼ਾਰ ਦੀ ਰਾਸ਼ੀ ਭੇਟ

ਤਪਾ ਮੰਡੀ, 3 ਸਤੰਬਰ (ਪ੍ਰਵੀਨ ਗਰਗ)- ਨਿਊ ਜੈ ਮਾਤਾ ਦਾਤੀ ਕਲੱਬ ਦੇ ਪ੍ਰਧਾਨ ਦਵਿੰਦਰ ਕੁਮਾਰ ਟੀਟੂ ਦੀਕਸ਼ਿਤ ਵਲੋਂ ਸਮੂਹ ਕਲੱਬ ਮੈਂਬਰਾਂ ਸਮੇਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਨ ਦਾ ਬੀੜਾ ਚੁੱਕਿਆ ਗਿਆ ਹੈ । ਕਲੱਬ ਪ੍ਰਧਾਨ ਅਤੇ ਸਮੂਹ ਮੈਂਬਰ ਇਸ ਸਮਾਜ ਸੇਵੀ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਯਤਨਸ਼ੀਲ ਹਨ ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਤਪਾ ਮੰਡੀ, 3 ਸਤੰਬਰ (ਪ੍ਰਵੀਨ ਗਰਗ)- ਨਿਊ ਜੈ ਮਾਤਾ ਦਾਤੀ ਕਲੱਬ ਦੇ ਪ੍ਰਧਾਨ ਦਵਿੰਦਰ ਕੁਮਾਰ ਟੀਟੂ ਦੀਕਸ਼ਿਤ ਵਲੋਂ ਸਮੂਹ ਕਲੱਬ ਮੈਂਬਰਾਂ ਸਮੇਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਨ ਦਾ ਬੀੜਾ ਚੁੱਕਿਆ ਗਿਆ ਹੈ । ਕਲੱਬ ਪ੍ਰਧਾਨ ਅਤੇ ਸਮੂਹ ਮੈਂਬਰ ਇਸ ਸਮਾਜ ਸੇਵੀ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਯਤਨਸ਼ੀਲ ਹਨ । ਇਸ ਨੇਕ ਕਾਰਜ ’ਚ ਯੋਗਦਾਨ ਪਾਉਂਦਿਆਂ ਤਪਾ ਦੇ ਐਨ.ਆਰ.ਆਈ. ਪਰਿਵਾਰ ਗੁਰਜੀਤ ਸਿੰਘ ਚੱਠਾ ਪੁੱਤਰ ਕੌਰ ਸਿੰਘ ਚੱਠਾ ਲਾਣੇ ਵਾਲਿਆਂ ਵਲੋਂ ਕਰੀਬ 51 ਹਜ਼ਾਰ ਰੁਪਏ ਦੀ ਦਾਨ ਰਾਸ਼ੀ ਭੇਜੀ ਗਈ । ਇਹ ਰਾਸ਼ੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਜੱਸੀ ਚੱਠਾ ਵੱਲੋਂ ਨਿਊ ਜੈ ਮਾਤਾ ਦਾਤੀ ਕਲੱਬ ਦੇ ਮੈਂਬਰਾਂ ਨੂੰ ਭੇਟ ਕੀਤੀ ਗਈ । ਇਸ ਮੌਕੇ ਕਲੱਬ ਦੇ ਪ੍ਰਧਾਨ ਦਵਿੰਦਰ ਕੁਮਾਰ ਟੀਟੂ ਦੀਕਸ਼ਿਤ ਨੇ ਚੱਠਾ ਪਰਿਵਾਰ ਦਾ ਇਸ ਪੁੰਨ ਭਰੇ ਕਾਰਜ ਵਿਚ ਸਹਿਯੋਗ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਸਮਾਜ ਦੇ ਸਮਰੱਥ ਪਰਿਵਾਰਾਂ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਵਿਚ ਸਹਿਯੋਗ ਦੇਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ । ਇਸ ਮੌਕੇ ਮਹਿਮਾ ਚੱਠਾ, ਵਰਿੰਦਰ ਪੰਧੇਰ, ਅਸ਼ਵਨੀ ਬਹਾਵਲਪੁਰੀਆ, ਬਾਬਾ ਮੋਹਨ ਦਾਸ, ਡਾ: ਜਗਦੇਵ ਸਿੰਘ ਗੋਦੀ, ਡਾ: ਗੁਰਪ੍ਰੀਤ ਸਿੰਘ ਸਿੱਧੂ, ਨੰਬਰਦਾਰ ਜੁਗਰਾਜ ਸਿੰਘ, ਕ੍ਰਿਸ਼ਨ ਪੂਜਾ ਜਵੈਲਰਜ਼, ਕਮਲ ਵਿਰਕ, ਰਾਜ ਕੁਮਾਰ ਰਾਜੂ, ਗੁਰਵਿੰਦਰ, ਮੋਨੂੰ ਮੌੜ, ਭਗਵੰਤ ਚੱਠਾ, ਵਿਸਾਖਾ ਸਿੰਘ, ਜੱਸੀ ਪੰਧੇਰ, ਪੰਮੀ ਪਰਜਾਪਤ, ਬਲਜੀਤ ਪਰਜਾਪਤ, ਰਾਜ ਸਿੰਘ, ਬਿੱਕਰ ਪਰਜਾਪਤ, ਗਿਆਨ ਚੰਦ, ਜਗਦੇਵ ਸਿੰਘ,ਨੀ ਨਾ ਮੌੜ, ਰਾਜੂ ਬੈਟਰੀਆਂ ਵਾਲਾ, ਹਰਪ੍ਰੀਤ ਸਿੰਘ, ਜੀਵਨ ਔਜਲਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਰਿਹਾਇਸ਼ੀ ਖੇਤਰ ’ਚ ਬੰਦ ਪਿਆ ਪੋਲਟਰੀ ਫਾਰਮ ਚਲਾਉਣ ਖਿਲਾਫ ਪੱਕਾ ਮੋਰਚਾ ਜਾਰੀ ਅਗਲੀ ਖ਼ਬਰ ਅਮਨਦੀਪ ਸਿੰਘ ਚੂੰਘਾ ਬਣੇ ਦੀ ਕੋ-ਆਪਰੇਟਿਵ ਮਾਰਕੀਟਿੰਗ ਕਮ-ਪ੍ਰੋਸੈਸਿੰਗ ਸੁਸਾਇਟੀ ਦੇ ਡਾਇਰੈਕਟਰ, ਹਲਕਾ ਵਿਧਾਇਕ ਨੇ ਕਰਵਾ...
Ad Position 24