05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਪੰਜ ਜਯੋਤਿਰਲਿੰਗਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ

ਤਪਾ ਮੰਡੀ, 5 ਸਤੰਬਰ (ਪ੍ਰਵੀਨ ਗਰਗ)-ਤਪਾ ਤੋਂ ਸ਼ਰਧਾਲੂਆਂ ਦੀ ਇੱਕ ਬੱਸ ਪੰਜ ਜਯੋਤਿਰਲਿੰਗਾਂ ਅਤੇ ਹੋਰ ਪ੍ਰਮੁੱਖ ਧਾਰਮਿਕ ਤੇ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋਈ। ਯਾਤਰਾ ’ਤੇ ਜਾਣ ਤੋਂ ਪਹਿਲਾਂ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਤਪਾ ਮੰਡੀ, 5 ਸਤੰਬਰ (ਪ੍ਰਵੀਨ ਗਰਗ)-ਤਪਾ ਤੋਂ ਸ਼ਰਧਾਲੂਆਂ ਦੀ ਇੱਕ ਬੱਸ ਪੰਜ ਜਯੋਤਿਰਲਿੰਗਾਂ ਅਤੇ ਹੋਰ ਪ੍ਰਮੁੱਖ ਧਾਰਮਿਕ ਤੇ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋਈ। ਯਾਤਰਾ ’ਤੇ ਜਾਣ ਤੋਂ ਪਹਿਲਾਂ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਸ਼ਰਧਾਲੂਆਂ ਵਿਪਨ ਗੁਪਤਾ, ਨਰੇਸ਼ ਮਿੱਤਲ, ਰਵਿੰਦਰ ਨਿਓਲਾ, ਪਵਨ ਭੂਤ, ਅਸ਼ਵਨੀ ਬਹਾਵਲਪੁਰੀਆ, ਅਸ਼ੋਕ ਮਿੱਤਲ ਆਦਿ ਨੇ ਦੱਸਿਆ ਕਿ ਯਾਤਰਾ ਦੌਰਾਨ ਉਹ ਪੰਜ ਜਯੋਤਿਰਲਿੰਗਾਂ ਤ੍ਰਿੰਬਕੇਸ਼ਵਰ, ਭੀਮਾ ਸ਼ੰਕਰ, ਗ੍ਰੀਸ਼ਨੇਸ਼ਵਰ, ਓਮਕਾਰੇਸ਼ਵਰ ਅਤੇ ਮਹਾਕਾਲੇਸ਼ਵਰ ਦੇ ਦਰਸ਼ਨ ਕਰਨਗੇ। ਇਸ ਤੋਂ ਇਲਾਵਾ ਉਦੇਪੁਰ, ਨਾਸਿਕ, ਸਿਰੜੀ, ਸ਼ਨੀ ਸ਼ਿੰਗਣਾਪੁਰ, ਨਾਂਦੇੜ ਅਤੇ ਸਾਂਵਰੀਆ ਸੇਠ ਸਮੇਤ ਹੋਰ ਧਾਰਮਿਕ ਸਥਾਨਾਂ ’ਤੇ ਵੀ ਨਤਮਸਤਕ ਹੋਣਗੇ। ਸ਼ਰਧਾਲੂਆਂ ਨੇ ਕਿਹਾ ਕਿ ਉਹ ਇਨ੍ਹਾਂ ਪਵਿੱਤਰ ਤੀਰਥ ਸਥਾਨਾਂ ’ਤੇ ਇਲਾਕੇ ਦੀ ਸੁੱਖ-ਸ਼ਾਂਤੀ, ਖ਼ੁਸ਼ਹਾਲੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕਰਨਗੇ। ਯਾਤਰਾ ਦੀ ਰਵਾਨਗੀ ਮੌਕੇ ਸ਼ਰਧਾਲੂਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ‘ਜੈ ਵੀਰ ਬਜਰੰਗੀ’ ਅਤੇ ‘ਬਮ-ਬਮ ਭੋਲੇ’ ਦੇ ਜੈਕਾਰੇ ਲਗਾਏ, ਜਿਸ ਨਾਲ ਮਾਹੌਲ ਭਗਤੀਮਈ ਹੋ ਗਿਆ। ਇਸ ਮੌਕੇ ਰਵਿੰਦਰ ਤਾਜੋ, ਵਿਜੇ ਮੌੜ, ਜਗਦੀਪ ਉੱਗੋ, ਰਮੇਸ਼ ਮਿੱਤਲ, ਮੱਖਣ ਲਾਲ ਆਦਿ ਬੱਸ ਦੇ ਪ੍ਰਬੰਧਕ ਰਾਹੁਲ ਗੋਇਲ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਕਬਜ਼ਿਆਂ ’ਤੇ ਵਣ ਵਿਭਾਗ ਦਾ ਐਕਸ਼ਨ ਜਾਰੀ, ਚੱਕ ਖਿਓਵਾਲਾ ਨੇੜੇ ਸਦਰਨ ਨਹਿਰ ’ਤ ਹੋਈ ਨਜਾਇਜ਼ ਉਸਾਰੀ ’ਤੇ ਚਲਾਇਆ ਪੀਲ... ਅਗਲੀ ਖ਼ਬਰ ਦੇਹ ਵਪਾਰ ਦੇ ਅੱਡੇ ’ਤੇ ਪੁਲਿਸ ਨੇ ਕੀਤੀ ਛਾਪੇਮਾਰੀ, 2 ਔਰਤਾਂ ਸਮੇਤ 3 ਵਿਅਕਤੀ ਗ੍ਰਿਫ਼ਤਾਰ
Ad Position 24