ਸੰਸਦ ਮੈਂਬਰ ਡਾ. ਅਮਰ ਸਿੰਘ ਵਲੋਂ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ
ਕਿਹਾ, ਹਲਕਾ ਅਮਰਗੜ੍ਹ ’ਚ ਕਾਂਗਰਸ ਦਾ ਕੋਈ ਅਧਿਕਾਰਤ ਇੰਚਾਰਜ ਨਹੀਂ
ਅਮਰਗੜ੍ਹ, 6 ਸਤੰਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਪੰਜਾਬ ਕਾਂਗਰਸ ਦੀ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਅਤੇ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਵੱਲੋਂ ਅਮਰਗੜ੍ਹ ਵਿਖੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।
ਕ
ਕਾਂਗਰਸੀ ਆਗੂ ਅਤੇ ਵਰਕਰ ਸੰਸਦ ਮੈਂਬਰ ਡਾ. ਅਮਰ ਸਿੰਘ ਦਾ ਅਮਰਗੜ੍ਹ ਪਹੁੰਚਣ ਤੇ ਸਵਾਗਤ ਕਰਦੇ ਹੋਏ। ਤਸਵੀਰ: ਜਤਿੰਦਰ ਮੰਨਵੀ
07-09-2026
ਅਮਰਗੜ੍ਹ, 6 ਸਤੰਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਪੰਜਾਬ ਕਾਂਗਰਸ ਦੀ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਅਤੇ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਵੱਲੋਂ ਅਮਰਗੜ੍ਹ ਵਿਖੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਐੱਮ.ਡੀ. ਸਵਰਨਜੀਤ ਸਿੰਘ ਪਨੇਸਰ, ਸੀਨੀਅਰ ਆਗੂ ਕਮਲ ਧਾਲੀਵਾਲ, ਯੂਥ ਆਗੂ ਰੂਬਲ ਨਾਰੀਕੇ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਬਲਾਕ ਪ੍ਰਧਾਨ ਨਿਰਮਲਜੀਤ ਸਿੰਘ ਸੰਗਾਲੀ, ਸ਼ਹਿਰੀ ਬਲਾਕ ਪ੍ਰਧਾਨ ਮਹਿੰਦਰ ਸਿੰਘ ਅਤੇ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਕਾਂਤਾ ਕੁਠਾਲਾ ਸਮੇਤ ਵੱਡੀ ਗਿਣਤੀ ‘ਚ ਪਾਰਟੀ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਅਮਰ ਸਿੰਘ ਨੇ ਵਰਕਰਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ ਅਤੇ ਘਰ-ਘਰ ਜਾ ਕੇ ਪਾਰਟੀ ਦੇ ਆਧਾਰ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਆ। ਉਨ੍ਹਾਂ ਪੁਰਜ਼ੋਰ ਦਾਅਵਾ ਕੀਤਾ ਕਿ ਅਮਰਗੜ੍ਹ ਹਲਕੇ ਅੰਦਰ ਕਾਂਗਰਸ ਪਾਰਟੀ ਬੇਹੱਦ ਮਜ਼ਬੂਤ ਸਥਿਤੀ ਵਿਚ ਹੈ ਅਤੇ ਆਗਾਮੀ ਚੋਣਾਂ ਵਿਚ ਉਮੀਦਵਾਰ ਦਾ ਅੰਤਿਮ ਫ਼ੈਸਲਾ ਹਾਈਕਮਾਂਡ ਵੱਲੋਂ ਹੀ ਲਿਆ ਜਾਵੇਗਾ।ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਸਪੱਸ਼ਟ ਸ਼ਬਦਾਂ ‘ਚ ਆਖਿਆ ਕਿ ਅਮਰਗੜ੍ਹ ਹਲਕੇ ਅੰਦਰ ਪਾਰਟੀ ਦਾ ਕੋਈ ਵੀ ਅਧਿਕਾਰਤ ਹਲਕਾ ਇੰਚਾਰਜ ਨਿਯੁਕਤ ਨਹੀਂ ਹੈ ਤੇ ਪਿਛਲੇ ਸਾਢੇ ਚਾਰ ਵਰ੍ਹਿਆਂ ਦੌਰਾਨ ਅਮਰਗੜ੍ਹ ‘ਚ ਕਾਂਗਰਸ ਦਾ ਕੋਈ ਬਾਲੀਵਾਰਸ ਨਾ ਹੋਣ ਦੇ ਬਾਵਜੂਦ ਹਲਕੇ ਦੇ ਲੋਕ ਮਜ਼ਬੂਤੀ ਨਾਲ ਕਾਂਗਰਸ ਪਾਰਟੀ ਨਾਲ ਖੜੇ ਹਨ।ਵਿਰੋਧੀ ਧਿਰਾਂ ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਚੋਣ ਪ੍ਰਕਿਰਿਆ ‘ਚ ਬੇਨਿਯਮੀਆਂ ਰਾਹੀਂ ਸੱਤਾ ਹਥਿਆਉਣ ਦੀ ਤਾਕ ਵਿਚ ਹੈ, ਜਦਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੇ ਸੂਬੇ ਦੇ ਵਿਕਾਸ ਨੂੰ ਲੀਹੋਂ ਲਾਹ ਕੇ ਰੱਖ ਦਿੱਤਾ ਹੈ। ਇਸ ਦੌਰਾਨ ਡਾ. ਅਮਰ ਸਿੰਘ ਨੇ ਸਮੂਹ ਵਰਕਰਾਂ ਅਤੇ ਆਗੂਆਂ ਨੂੰ 8 ਸਤੰਬਰ ਦੇ ਚੰਡੀਗੜ੍ਹ ਮਾਰਚ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ।ਇਸ ਮੌਕੇ ਸੰਸਦ ਮੈਂਬਰ ਦੇ ਨਿੱਜੀ ਸਕੱਤਰ ਪ੍ਰਭਦੀਪ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਗੁਰਮੀਤ ਸਿੰਘ ਨਾਰੀਕੇ, ਸੀਨੀਅਰ ਆਗੂ ਜਗਰੂਪ ਸਿੰਘ ਬਿੱਟੂ ਜਲਾਲਗੜ੍ਹ, ਪ੍ਰਿੰਸ ਜੋਸ਼ੀ ਅਮਰਗੜ੍ਹ, ਗੁਰਪ੍ਰੀਤ ਬਾਬਾ, ਨਪਿ ੰਦਰ ਸਿੰਘ ਸਲਾਰ, ਪਾਲ ਸਿੰਘ ਅਮਰਗੜ੍ਹ, ਰਣਜੀਤ ਸਿੰਘ ਤੋਲੇਵਾਲ, ਗੁਰਜੰਟ ਸਿੰਘ ਭੁਰਥਲਾ, ਸਾਬਕਾ ਚੇਅਰਮੈਨ ਚਰਨਜੀਤ ਸਿੰਘ ਚੰਨਾ ਝੂੰਦਾ, ਮਨਿੰਦਰ ਸਿੰਘ ਕਾਕਾ, ਜਗਤਾਰ ਸਿੰਘ ਮੁਹੰਮਦਗੜ੍ਹ, ਗਗਨਦੀਪ ਸਿੰਘ ਮਾਣਕਮਾਜਰਾ, ਕਰਨੈਲ ਸਿੰਘ ਮਾਣਕਮਾਜਰਾ, ਸਾਬਕਾ ਕੌਂਸਲਰ ਮਾਸਟਰ ਸ਼ੇਰ ਸਿੰਘ, ਜਸਵੀਰ ਸਿੰਘ ਬਨਭੌਰਾ, ਜਸਵੀਰ ਸਿੰਘ ਭੁੱਲਰਾਂ, ਪਰਮਜੀਤ ਸਿੰਘ ਸਰੋਦ, ਗੁਰਪ੍ਰੀਤ ਸਿੰਘ ਸਰੋਦ, ਮਨਜੀਤ ਕੌਰ ਨਸੀਰਹਾ, ਰੇਸ਼ਮਾ ਮਾਲੇਰਕੋਟਲਾ, ਹਰਜੀਤ ਸਿੰਘ ਬਾਗੜੀਆਂ, ਸਰਪੰਚ ਜਸਵੰਤ ਸਿੰਘ, ਨਜ਼ੀਰ ਮੁਹੰਮਦ ਦਲੇਲਗੜ੍ਹ, ਗੁਰਪ੍ਰੀਤ ਸਿੰਘ ਗੁਆਰਾ, ਗਿਆਨ ਸਿੰਘ ਗੁਆਰਾ, ਗੁਰਦੀਪ ਸਿੰਘ ਗੁਆਰਾ, ਕੁਲਵਿੰਦਰ ਸਿੰਘ ਬਡਲਾ, ਰਾਜਵੀਰ ਸਿੰਘ ਧੀਰੋਮਾਜਰਾ, ਹਰਿੰਦਰ ਸਿੰਘ ਅਮਰਗੜ੍ਹ, ਇਕਬਾਲ ਸਿੰਘ ਮੰਡਿਆਲਾ, ਕੁਲਵਿੰਦਰ ਨਿੰਦੀ ਮੰਡਿਆਲਾ, ਰਵੀ ਵਰਮਾ, ਸੁਖਵਿੰਦਰ ਸਿੰਘ ਖੜਕੇਵਾਲ, ਪੰਚ ਰੂਪ ਸਿੰਘ, ਦਵਿੰਦਰ ਸਿੰਘ ਭੱਟੀਆਂ, ਮਹਾਂਵੀਰ ਅਮਰਗੜ੍ਹ ਅਤੇ ਸ ਾਬਕਾ ਸਰਪੰਚ ਪਵਿੱਤਰ ਸਿੰਘ ਢੰਡੇ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।