ਦੋ ਮਹੀਨੇ ਪਹਿਲਾਂ ਬਣੀ ਸੇਖਾ ਰੋਡ ਗਲੀ ਨੰਬਰ 5 ਦੀਆਂ ਇੰਟਰਲਾਕ ਟਾਈਲਾਂ ਥਾਂ-ਥਾਂ ਤੋਂ ਦੱਬੀਆਂ
ਬਰਨਾਲਾ, 7 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)- ਨਗਰ ਨਿਗਮ ਬਰਨਾਲਾ ਵਲੋਂ ਸ਼ਹਿਰ ਦੀਆਂ ਗਲੀਆਂ ਨੂੰ ਬਿਹਤਰ ਬਣਾਉਣ ਲਈ ਇੰਟਰਲਾਕ ਟਾਈਲਾਂ ਲਗਾਉਣ ’ਤੇ ਭਾਵੇਂ ਲੱਖਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਪਰ ਕਈ ਥਾਵਾਂ ’ਤੇ ਨਵੀਆਂ ਬਣੀਆਂ ਗਲੀਆਂ ਦੀ ਕੁੱਝ ਹੀ ਸਮੇਂ ਬਾਅਦ ਖਸਤਾ ਹਾਲਤ ਹੋ ਜਾਣ ਕਾਰਨ ਨਿਰਮਾਣ ਕਾਰਜਾਂ ਦੀ ਗੁਣਵੱਤਾ ਅਤੇ ਨਿਗਰਾਨੀ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਅਜਿਹਾ ਹੀ ਇਕ ਮਾਮਲਾ ਸ਼ਹਿਰ ਦੇ ਵਾਰਡ ਨੰਬਰ 10 ਅਧੀਨ ਸੇਖਾ ਰੋਡ ਦੀ ਮੇਨ ਗਲੀ ਨੰਬਰ 5 ਤੋਂ ਸਾਹਮਣੇ ਆਇਆ ਹੈ।
ਨ
ਨਗਰ ਨਿਗਮ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ
08-09-2026
ਬਰਨਾਲਾ, 7 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)- ਨਗਰ ਨਿਗਮ ਬਰਨਾਲਾ ਵਲੋਂ ਸ਼ਹਿਰ ਦੀਆਂ ਗਲੀਆਂ ਨੂੰ ਬਿਹਤਰ ਬਣਾਉਣ ਲਈ ਇੰਟਰਲਾਕ ਟਾਈਲਾਂ ਲਗਾਉਣ ’ਤੇ ਭਾਵੇਂ ਲੱਖਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਪਰ ਕਈ ਥਾਵਾਂ ’ਤੇ ਨਵੀਆਂ ਬਣੀਆਂ ਗਲੀਆਂ ਦੀ ਕੁੱਝ ਹੀ ਸਮੇਂ ਬਾਅਦ ਖਸਤਾ ਹਾਲਤ ਹੋ ਜਾਣ ਕਾਰਨ ਨਿਰਮਾਣ ਕਾਰਜਾਂ ਦੀ ਗੁਣਵੱਤਾ ਅਤੇ ਨਿਗਰਾਨੀ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਅਜਿਹਾ ਹੀ ਇਕ ਮਾਮਲਾ ਸ਼ਹਿਰ ਦੇ ਵਾਰਡ ਨੰਬਰ 10 ਅਧੀਨ ਸੇਖਾ ਰੋਡ ਦੀ ਮੇਨ ਗਲੀ ਨੰਬਰ 5 ਤੋਂ ਸਾਹਮਣੇ ਆਇਆ ਹੈ। ਜਿੱਥੇ ਲਗਭਗ ਦੋ ਕੁ ਮਹੀਨੇ ਪਹਿਲਾਂ ਹੀ ਨਗਰ ਨਿਗਮ ਵਲੋਂ ਇੰਟਰਲਾਕ ਟਾਈਲਾਂ ਲਗਾਈਆਂ ਗਈਆਂ ਸਨ ਪਰ ਹੁਣ ਇਹ ਗਲੀ ਕਈ ਥਾਵਾਂ ਤੋਂ ਦੱਬਣੀ ਸ਼ੁਰੂ ਹੋ ਗਈ ਹੈ ਅਤੇ ਗਲੀ ਵਿਚ ਬਣੇ ਕਈ ਚੈਂਬਰ ਵੀ ਟੁੱਟੇ ਹੋਏ ਨਜ਼ਰ ਆ ਰਹੇ ਹਨ । ਇਸ ਗਲੀ ਦੀ ਮੌਜੂਦਾ ਹਾਲਤ ਜਿੱਥੇ ਕੰਮ ਦੀ ਗੁਣਵੱਤਾ ’ਤੇ ਸਵਾਲ ਖੜ੍ਹੇ ਕਰ ਰਹੀ ਹੈ, ਉੱਥੇ ਨਿਰਮਾਣ ਕਾਰਜਾਂ ਦੌਰਾਨ ਨਗਰ ਨਿਗਮ ਅਧਿਕਾਰੀਆਂ ਵਲੋਂ ਵਰਤੀ ਜਾ ਰਹੀ ਅਣਗਹਿਲੀ ਵੀ ਪੂਰੀ ਤਰ੍ਹਾਂ ਨਜ਼ਰ ਆ ਰਹੀ ਹੈ। ਦੂਸਰਾ ਮਾਮਲਾ ਇਸੇ ਗਲੀ ਨੰਬਰ 5 ਦੀ ਇਕ ਸਬ-ਗਲੀ ਵਿਚ 80 ਐਮ.ਐਮ. ਮੋਟਾਈ ਵਾਲੀਆਂ ਲੱਗੀਆਂ ਇੰਟਰਲਾਕ ਟਾਈਲਾਂ ਨੂੰ ਪੁੱਟੇ ਜਾਣ ਦਾ ਸਾਹਮਣੇ ਆਇਆ ਹੈ। ਗਲੀ ਵਿਚੋਂ ਵਧੀਆ ਹਾਲਤ ਵਿਚ ਲੱਗੀਆਂ ਟਾਈਲਾਂ ਨੂੰ ਪੁੱਟੇ ਜਾਣ ਨੂੰ ਲੈ ਕੇ ਕਈ ਤਰ੍ਹਾਂ ਵੀ ਸਵਾਲ ਖੜ੍ਹੇ ਹੋ ਹਨ ਕਿ ਜੇਕਰ ਟਾਈਲਾਂ ਠੀਕ ਹਨ ਤਾਂ ਇਨ੍ਹਾਂ ਨੂੰ ਪੁੱਟਣ ਦੀ ਲੋੜ ਕਿਉਂ ਪੈ ਰਹੀ ਹੈ? ਜੇਕਰ ਕਿਸੇ ਤਕਨੀਕੀ ਜਾਂ ਵਿਕਾਸ ਕਾਰਜ ਕਾਰਨ ਟਾਈਲਾਂ ਪੁੱਟਣੀਆਂ ਜ਼ਰੂਰੀ ਹਨ ਤਾਂ ਇਸ ਸਬੰਧੀ ਇਹ ਸਪਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਪਹਿਲਾਂ ਹੋਏ ਕੰਮ ’ਤੇ ਖ਼ਰਚ ਕੀਤੀ ਗਈ ਰਕਮ ਦਾ ਕੀ ਬਣੇਗਾ ਅਤੇ ਮੁੜ ਹੋਣ ਵਾਲੇ ਕੰਮ ਦਾ ਖਰਚਾ ਕਿਸ ਤਰ੍ਹਾਂ ਕੀਤਾ ਜਾਵੇਗਾ। ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣਾ ਨਾ ਕੇਵਲ ਨਗਰ ਨਿਗਮ ਦੇ ਇੰਜੀਨੀਅਰਿੰਗ ਵਿੰਗ ਅਤੇ ਸਬੰਧਿਤ ਅਧਿਕਾਰੀਆਂ ਦੀ ਨਿਗਰਾਨੀ ’ਤੇ ਸਵਾਲ ਖੜ੍ਹੇ ਕਰਦਾ ਹੈ ਉੱਥੇ ਸਿੱਧੇ ’ਤੇ ਇਹ ਸਰਕਾਰੀ ਪੈਸੇ ਦੀ ਵੀ ਬਰਬਾਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਵਿਕਾਸ ਕਾਰਜਾਂ ਦੌਰਾਨ ਜੇਕਰ ਅਧਿਕਾਰੀ ਮੌਕੇ ’ਤੇ ਨਿਯਮਤ ਨਿਗਰਾਨੀ ਕਰਨ ਅਤੇ ਕੰਮ ਦੀ ਗੁਣਵੱਤਾ ਦੀ ਜਾਂਚ ਯਕੀਨੀ ਬਣਾਉਣ ਤਾਂ ਸਰਕਾਰੀ ਪੈਸੇ ਦੀ ਬੇਲੋੜੀ ਬਰਬਾਦੀ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਦੋ ਮਹੀਨੇ ਪਹਿਲਾਂ ਬਣੀ ਗਲੀ ਦੀ ਮੌਜੂਦਾ ਹਾਲਤ ਦੀ ਤਕਨੀਕੀ ਜਾਂਚ ਕਰਵਾਈ ਜਾਵੇ ਅਤੇ ਕੰਮਾਂ ਵੱਲ ਧਿਆਨ ਨਾ ਦੇਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਜਦੋਂ ਇਸ ਸਬੰਧੀ ਨਗਰ ਨਿਗਮ ਦੇ ਏ.ਐਮ.ਈ. ਮੁਹੰਮਦ ਸਲੀਮ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵਲੋਂ ਫ਼ੋਨ ਨਹੀਂ ਚੁੱਕਿਆ ਗਿਆ। ਨਗਰ ਨਿਗਮ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਗੱਲ ਕਰਨ ’ਤੇ ਕਿਹਾ ਕਿ ਨਵੀਂ ਬਣੀ ਗਲੀ ਦੀਆਂ ਇੰਟਰਲਾਕ ਟਾਈਲਾਂ ਦਬਣ ਸਬੰਧੀ ਜਾਂਚ ਕਰਵਾਈ ਜਾਵੇਗੀ ਅਤੇ ਇਕ ਸਬ-ਗਲੀ ਵਿਚੋਂ ਵਧੀਆ ਹਾਲਤ ਇੰਟਰਲਾਕ ਟਾਈਲਾਂ ਨੂੰ ਕਿਉਂ ਪੁੱਟਿਆ ਜਾ ਰਿਹਾ ਹੈ, ਬਾਰੇ ਅਧਿਕਾਰੀਆਂ ਤੋਂ ਪਤਾ ਕੀਤਾ ਜਾਵੇ।