ਗੁਰੂ ਨਾਨਕ ਦੇਵ ਸਕੂਲ ਦੀਆਂ ਲੜਕੀਆਂ ਅਥਲੈਟਿਕਸ ਮੁਕਾਬਲਿਆਂ ’ਚ ਅੱਵਲ
ਤਪਾ ਮੰਡੀ, 8 ਸਤੰਬਰ (ਵਿਜੇ ਸ਼ਰਮਾ)-ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਘੁੰਨਸ ਦੇ ਵਿਦਿਆਰਥੀਆਂ ਨੇ ਜ਼ੋਨਲ ਸਕੂਲ ਪੱਧਰੀ ਅਥਲੈਟਿਕ ਮੁਕਾਬਲਿਆਂ ਵਿਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਇਹ ਜਾਣਕਾਰੀ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਨੇ ਦਿੱਤੀ ਤੇ ਦੱਸਿਆ ਕਿ ਅੰਡਰ-14 ਸਾਲ ਵਰਗ ’ਚ ਸੁਖਦੀਪ ਕੌਰ ਅਤੇ ਅੰਡਰ-17 ਸਾਲ ਵਰਗ ’ਚ ਕੋਮਲਪ੍ਰੀਤ ਕੌਰ ਨੇ ਡਿਸਕਸ ਥਰੋ ਵਿਚ ਪਹਿਲਾ ਸਥਾਨ ਲੈ ਕੇ ਸੋਨੇ ਦੇ ਤਗਮੇ ਜਿੱਤੇ ਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੁਣੀਆਂ ਗਈਆਂ।
ਤਪਾ ਮੰਡੀ, 8 ਸਤੰਬਰ (ਵਿਜੇ ਸ਼ਰਮਾ)-ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਘੁੰਨਸ ਦੇ ਵਿਦਿਆਰਥੀਆਂ ਨੇ ਜ਼ੋਨਲ ਸਕੂਲ ਪੱਧਰੀ ਅਥਲੈਟਿਕ ਮੁਕਾਬਲਿਆਂ ਵਿਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਇਹ ਜਾਣਕਾਰੀ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਨੇ ਦਿੱਤੀ ਤੇ ਦੱਸਿਆ ਕਿ ਅੰਡਰ-14 ਸਾਲ ਵਰਗ ’ਚ ਸੁਖਦੀਪ ਕੌਰ ਅਤੇ ਅੰਡਰ-17 ਸਾਲ ਵਰਗ ’ਚ ਕੋਮਲਪ੍ਰੀਤ ਕੌਰ ਨੇ ਡਿਸਕਸ ਥਰੋ ਵਿਚ ਪਹਿਲਾ ਸਥਾਨ ਲੈ ਕੇ ਸੋਨੇ ਦੇ ਤਗਮੇ ਜਿੱਤੇ ਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੁਣੀਆਂ ਗਈਆਂ। ਅੰਡਰ-14 ਸਾਲ ਵਰਗ ’ਚ ਮੰਨਤ ਸ਼ਰਮਾ ਨੇ 400 ਮੀਟਰ ਦੌੜ ’ਚ ਪਹਿਲਾ, 100 ਮੀਟਰ ਦੌੜ ਅਤੇ ਲੌਂਗ ਜੰਪ ਵਿਚ ਤੀਜਾ ਸਥਾਨ ਸਥਾਨ ਪ੍ਰਾਪਤ ਕੀਤਾ, ਸੁਮਨਦੀਪ ਕੌਰ ਨੇ 400 ਮੀਟਰ ਦੌੜ ਵਿਚ ਦੂਜਾ ਸਥਾਨ ਲੈ ਕੇ ਚਾਂਦੀ ਦਾ ਤਗਮਾ ਜਿੱਤਿਆ ਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੋਣ ਹੋਈ। ਅੰਡਰ-14 ਸਾਲ ਵਰਗ ’ਚ ਪ੍ਰਭਜੋਤ ਕੌਰ, ਹਰਪ੍ਰੀਤ ਕੌਰ, ਮੰਨਤ ਅਤੇ ਸੁਮਨਦੀਪ ਕੌਰ ਨੇ ਰਿਲੇਅ ਦੌੜ ਵਿਚ ਪਹਿਲਾ ਲੈ ਕੇ ਸੋਨ ਤਗਮਾ ਜਿੱਤਿਆ। ਇਸ ਸ਼ਾਨਦਾਰ ਪ੍ਰਾਪਤੀ ’ਤੇ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ, ਚੇਅਰਪਰਸਨ ਮੈਡਮ ਗੁਰਸ਼ਰਨਜੀਤ ਕੌਰ ਨੇ ਜੇਤੂ ਵਿਦਿਆਰਥੀਆਂ ਅਤੇ ਡੀ.ਪੀ.ਈ ਰਾਜਪ੍ਰੀਤ ਸਿੰਘ ਨੂੰ ਵਧਾਈ ਦਿੱਤੀ।