08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਭਾਜਪਾ ਨੇ ਮੋਹਨਜੀਤ ਸ਼ੇਰੋਂ ਅਤੇ ਗੁਲਜਾਰ ਸਿੰਘ ਤੂਰਬੰਜਾਰਾ ਦੇ ਮਾਮਲਿਆਂ ’ਚ ਮੰਗੀ ਸੀ.ਬੀ.ਆਈ. ਦੀ ਜਾਂਚ

ਸੰਗਰੂਰ, 8 ਸਤੰਬਰ (ਦਮਨਜੀਤ ਸਿੰਘ)- ਭਾਜਪਾ ਵਲੋਂ ਜ਼ਿਲ੍ਹਾ ਸੰਗਰੂਰ ਅੰਦਰ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਹੋਏ ਮੋਹਨਜੀਤ ਸ਼ੇਰੋਂ ਅਤੇ ਗੁਲਜਾਰ ਸਿੰਘ ਤੂਰਬੰਜਾਰਾ ਦੇ ਮਾਮਲਿਆਂ ਵਿਚ ਸੀ. ਬੀ.

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਸੰਗਰੂਰ, 8 ਸਤੰਬਰ (ਦਮਨਜੀਤ ਸਿੰਘ)- ਭਾਜਪਾ ਵਲੋਂ ਜ਼ਿਲ੍ਹਾ ਸੰਗਰੂਰ ਅੰਦਰ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਹੋਏ ਮੋਹਨਜੀਤ ਸ਼ੇਰੋਂ ਅਤੇ ਗੁਲਜਾਰ ਸਿੰਘ ਤੂਰਬੰਜਾਰਾ ਦੇ ਮਾਮਲਿਆਂ ਵਿਚ ਸੀ.ਬੀ.ਆਈ. ਦੀ ਜਾਂਚ ਮੰਗ ਲਈ ਗਈ ਹੈ। ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਹੈ ਕਿ ਇਨ੍ਹਾਂ ਦੋਹਾਂ ਅਤਿਸੰਵੇਦਨਸ਼ੀਲ ਮਾਮਲਿਆਂ ਵਿਚ ਪੰਜਾਬ ਦੀ ਪੁਲਿਸ ਨੇ ਸਰਕਾਰ ਦੀ ਕਠਪੁਤਲੀ ਬਣ ਕੇ ਕੰਮ ਕੀਤਾ ਹੈ। ਇਸ ਲਈ ਪੰਜਾਬ ਦੇ ਲੋਕਾਂ ਦਾ ਪੰਜਾਬ ਪੁਲਿਸ ਦੀ ਜਾਂਚ ਤੋਂ ਵਿਸ਼ਵਾਸ ਉੱਠ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਪੰਜਾਬ ਭਾਜਪਾ ਦੇ ਇੱਕ ਵਫਦ ਵਲੋਂ ਮੁਲਾਕਾਤ ਕਰ ਕੇ ਇਨ੍ਹਾਂ ਦੋਹਾਂ ਮਾਮਲਿਆਂ ਵਿਚ ਸੀ.ਬੀ.ਆਈ. ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਗਈ ਹੈ ਅਤੇ ਰਾਜਪਾਲ ਵਲੋਂ ਵੀ ਪੰਜਾਬ ਭਾਜਪਾ ਦੀ ਇਸ ਮੰਗ ਨੂੰ ਸਵੀਕਾਰਦਿਆਂ ਕਾਰਵਾਈ ਦਾ ਭਰੋਸਾ ਦਿੱਤਾ ਹੈ । ਸਰੀਨ ਨੇ ਕਿਹਾ ਕਿ ਪੀੜ੍ਹਤ ਪਰਿਵਾਰਾਂ ਦੀ ਧੌਣ ਉੱਤੇ ਗੋਡਾ ਰੱਖ ਕੇ ਜਾਂ ਫਿਰ ਪੁੜਪੜੀ ਉੱਤੇ ਪਿਸਤੌਲ ਰੱਖ ਕੇ ਕਰਵਾਏ ਗਏ ਸਮਝੌਤੇ ਲੋਕਾਂ ਦੀ ਕਚਹਿਰੀ ’ਚ ਕਦੇ ਵੀ ਪ੍ਰਮਾਣਿਤ ਨਹੀਂ ਹੁੰਦੇ, ਜਿਸ ਦੀ ਤਾਜਾ ਮਿਸਾਲ ਅੱਜ ਸੰਗਰੂਰ ਦੇ ਪਿੰਡ ਤੂਰਬੰਜਾਰਾ ਵਿਖੇ ਗੁਲਜਾਰ ਸਿੰਘ ਦੇ ਧੱਕੇ ਨਾਲ ਕੀਤੇ ਗਏ ਅੰਤਿਮ ਸਸਕਾਰ ਮੌਕੇ ਲੋਕਾਂ ਦੇ ਵਿਰੋਧ ਰਾਹੀਂ ਦੇਖਣ ਨੂੰ ਮਿਲੀ ਹੈ । ਅਨਿਲ ਸਰੀਨ ਨੇ ਦੱਸਿਆ ਕਿ 9 ਸਤੰਬਰ ਨੂੰ ਭਾਜਪਾ ਦੇ ਪੰਜਾਬ ਵਿਚਲੇ 650 ਦੇ ਕਰੀਬ ਮੰਡਲਾਂ ’ਤੇ ਭਾਜਪਾ ਦੇ ਆਗੂ ਅਤੇ ਵਰਕਰ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਜੋਰਦਾਰ ਪ੍ਰਦਰਸ਼ਨ ਕਰਨਗੇ । ਇਸ ਮੌਕੇ ਸੂਬਾ ਜਨਰਲ ਸਕੱਤਰ ਜੀਵਨ ਗਰਗ, ਜ਼ਿਲ੍ਹਾ ਸੰਗਰੂਰ-2 ਦੇ ਪ੍ਰਧਾਨ ਦਮਨ ਥਿੰਦ ਬਾਜਵਾ, ਜ਼ਿਲ੍ਹਾ ਸੰਗਰੂਰ-1 ਦੇ ਪ੍ਰਧਾਨ ਸਰਜੀਵਨ ਜਿੰਦਲ, ਜ਼ਿਲ੍ਹਾ ਜਨਰਲ ਸਕੱਤਰ ਸੁਰਿੰਦਰ ਸ਼ਰਮਾ, ਪ੍ਰੈੱਸ ਸਕੱਤਰ ਗੁਰਜੀਤ ਸਿੰਘ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਗਾਇਕ ਬਲਜੀਤ ਬਡਬਰ ਦਾ ਨਵਾਂ ਗੀਤ ‘ਕਾਮਯਾਬੀ’ ਰਿਲੀਜ਼ ਅਗਲੀ ਖ਼ਬਰ ਗੁਰੂ ਨਾਨਕ ਦੇਵ ਸਕੂਲ ਦੀਆਂ ਲੜਕੀਆਂ ਅਥਲੈਟਿਕਸ ਮੁਕਾਬਲਿਆਂ ’ਚ ਅੱਵਲ
Ad Position 24