10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਗੁਰੂ ਨਾਨਕ ਦੇਵ ਸਕੂਲ ਦੀਆਂ ਲੜਕੀਆਂ ਅਥਲੈਟਿਕਸ ਮੁਕਾਬਲਿਆਂ ’ਚ ਅੱਵਲ

ਤਪਾ ਮੰਡੀ, 8 ਸਤੰਬਰ (ਵਿਜੇ ਸ਼ਰਮਾ)-ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਘੁੰਨਸ ਦੇ ਵਿਦਿਆਰਥੀਆਂ ਨੇ ਜ਼ੋਨਲ ਸਕੂਲ ਪੱਧਰੀ ਅਥਲੈਟਿਕ ਮੁਕਾਬਲਿਆਂ ਵਿਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਇਹ ਜਾਣਕਾਰੀ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਨੇ ਦਿੱਤੀ ਤੇ ਦੱਸਿਆ ਕਿ ਅੰਡਰ-14 ਸਾਲ ਵਰਗ ’ਚ ਸੁਖਦੀਪ ਕੌਰ ਅਤੇ ਅੰਡਰ-17 ਸਾਲ ਵਰਗ ’ਚ ਕੋਮਲਪ੍ਰੀਤ ਕੌਰ ਨੇ ਡਿਸਕਸ ਥਰੋ ਵਿਚ ਪਹਿਲਾ ਸਥਾਨ ਲੈ ਕੇ ਸੋਨੇ ਦੇ ਤਗਮੇ ਜਿੱਤੇ ਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੁਣੀਆਂ ਗਈਆਂ।

Ad Position 21
repet_subhas-goyals [Copy P29]
ਇੱਕ ਸਾਂਝੀ ਮੀਟਿੰਗ ਦੌਰਾਨ ਮਾਰਕੀਟ ਕਮੇਟੀਆਂ ਦੇ ਰਿਟਾਇਰਡ ਕਰਮਚਾਰੀ। ਅਜੀਤ ਤਸਵੀਰ 11-09-2026
ਤਪਾ ਮੰਡੀ, 8 ਸਤੰਬਰ (ਵਿਜੇ ਸ਼ਰਮਾ)-ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਘੁੰਨਸ ਦੇ ਵਿਦਿਆਰਥੀਆਂ ਨੇ ਜ਼ੋਨਲ ਸਕੂਲ ਪੱਧਰੀ ਅਥਲੈਟਿਕ ਮੁਕਾਬਲਿਆਂ ਵਿਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਇਹ ਜਾਣਕਾਰੀ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਨੇ ਦਿੱਤੀ ਤੇ ਦੱਸਿਆ ਕਿ ਅੰਡਰ-14 ਸਾਲ ਵਰਗ ’ਚ ਸੁਖਦੀਪ ਕੌਰ ਅਤੇ ਅੰਡਰ-17 ਸਾਲ ਵਰਗ ’ਚ ਕੋਮਲਪ੍ਰੀਤ ਕੌਰ ਨੇ ਡਿਸਕਸ ਥਰੋ ਵਿਚ ਪਹਿਲਾ ਸਥਾਨ ਲੈ ਕੇ ਸੋਨੇ ਦੇ ਤਗਮੇ ਜਿੱਤੇ ਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੁਣੀਆਂ ਗਈਆਂ। ਅੰਡਰ-14 ਸਾਲ ਵਰਗ ’ਚ ਮੰਨਤ ਸ਼ਰਮਾ ਨੇ 400 ਮੀਟਰ ਦੌੜ ’ਚ ਪਹਿਲਾ, 100 ਮੀਟਰ ਦੌੜ ਅਤੇ ਲੌਂਗ ਜੰਪ ਵਿਚ ਤੀਜਾ ਸਥਾਨ ਸਥਾਨ ਪ੍ਰਾਪਤ ਕੀਤਾ, ਸੁਮਨਦੀਪ ਕੌਰ ਨੇ 400 ਮੀਟਰ ਦੌੜ ਵਿਚ ਦੂਜਾ ਸਥਾਨ ਲੈ ਕੇ ਚਾਂਦੀ ਦਾ ਤਗਮਾ ਜਿੱਤਿਆ ਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੋਣ ਹੋਈ। ਅੰਡਰ-14 ਸਾਲ ਵਰਗ ’ਚ ਪ੍ਰਭਜੋਤ ਕੌਰ, ਹਰਪ੍ਰੀਤ ਕੌਰ, ਮੰਨਤ ਅਤੇ ਸੁਮਨਦੀਪ ਕੌਰ ਨੇ ਰਿਲੇਅ ਦੌੜ ਵਿਚ ਪਹਿਲਾ ਲੈ ਕੇ ਸੋਨ ਤਗਮਾ ਜਿੱਤਿਆ। ਇਸ ਸ਼ਾਨਦਾਰ ਪ੍ਰਾਪਤੀ ’ਤੇ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ, ਚੇਅਰਪਰਸਨ ਮੈਡਮ ਗੁਰਸ਼ਰਨਜੀਤ ਕੌਰ ਨੇ ਜੇਤੂ ਵਿਦਿਆਰਥੀਆਂ ਅਤੇ ਡੀ.ਪੀ.ਈ ਰਾਜਪ੍ਰੀਤ ਸਿੰਘ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਪਿੰਡ ਜੋਧਪੁਰ ਵਿਖੇ ਭਾਕਿਯੂ ਕਾਦੀਆਂ ਦੇ ਆਗੂਆਂ ਦਾ ਗੁਰਦੁਆਰਾ ਕਮੇਟੀ ਵਲੋਂ ਸਨਮਾਨ ਅਗਲੀ ਖ਼ਬਰ ਜ਼ਖ਼ਮੀ ਹੋਏ ਕਾਂਗਰਸੀ ਆਗੂ ਭੋਲਾ ਭੋਤਨਾ ਦਾ ਪ੍ਰਧਾਨ ਰਾਜਾ ਵੜਿੰਗ ਸਮੇਤ ਹੋਰ ਆਗੂਆਂ ਨੇ ਪੁੱਛਿਆ ਹਾਲ
Ad Position 24