10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਕੇ.ਵੀ.ਕੇ. ਹੰਡਿਆਇਆ ਵਲੋਂ ਮਸ਼ਰੂਮ ਦੀ ਖੇਤੀ ਸੰਬੰਧੀ 8 ਰੋਜ਼ਾ ਸਿਖਲਾਈ ਕੈਂਪ

ਹੰਡਿਆਇਆ, 10 ਸਤੰਬਰ (ਗੁਰਜੀਤ ਸਿੰਘ ਖੁੱਡੀ)-ਖੇਤੀ ਵਿਗਿਆਨ ਕੇਂਦਰ ਹੰਡਿਆਇਆ ਵਿਖੇ ਸਰਲ ਪ੍ਰੋਜੈਕਟ ਅਧੀਨ ‘ਮਸ਼ਰੂਮ ਉਤਪਾਦਨ ਤਕਨਾਲੋਜੀਆਂ’ ਸਬੰਧੀ 8 ਰੋਜ਼ਾ ਕਿੱਤਾਮੁਖੀ ਸਿਖਲਾਈ ਕੈਂਪ ਐਸੋਸੀਏਟ ਡਾਇਰੈਕਟਰ ਡਾ: ਪ੍ਰਹਿਲਾਦ ਸਿੰਘ ਤੰਵਰ ਦੀ ਅਗਵਾਈ ਵਿਚ ਲਗਾਇਆ ਗਿਆ। ਜਿਸ ਵਿਚ ਕਿਸਾਨਾਂ ਅਤੇ ਕਿਸਾਨ ਔਰਤਾਂ ਨੂੰ ਮਸ਼ਰੂਮ ਦੀ ਕਾਸ਼ਤ, ਹੁਨਰ ਅਤੇ ਉੱਦਮੀ ਸਮਰਥਾਵਾਂ ਸਬੰਧੀ ਜਾਣਕਾਰੀ ਦਿੱਤੀ।

Ad Position 21
repet_subhas-goyals [Copy P29]
ਖੇਤੀ ਵਿਗਿਆਨ ਕੇਂਦਰ ਹੰਡਿਆਇਆ ਵਿਖੇ ਸਿਖਲਾਈ ਕੈਂਪ ਦੌਰਾਨ ਡਾ: ਪ੍ਰਹਿਲਾਦ ਸਿੰਘ ਤੰਵਰ, ਸਟਾਫ਼ ਤੇ ਸਿੱਖਿਆਰਥੀ। ਤਸਵੀਰ : ਗੁਰਜੀਤ ਸਿੰਘ ਖੁੱਡੀ 11-09-2026
ਹੰਡਿਆਇਆ, 10 ਸਤੰਬਰ (ਗੁਰਜੀਤ ਸਿੰਘ ਖੁੱਡੀ)-ਖੇਤੀ ਵਿਗਿਆਨ ਕੇਂਦਰ ਹੰਡਿਆਇਆ ਵਿਖੇ ਸਰਲ ਪ੍ਰੋਜੈਕਟ ਅਧੀਨ ‘ਮਸ਼ਰੂਮ ਉਤਪਾਦਨ ਤਕਨਾਲੋਜੀਆਂ’ ਸਬੰਧੀ 8 ਰੋਜ਼ਾ ਕਿੱਤਾਮੁਖੀ ਸਿਖਲਾਈ ਕੈਂਪ ਐਸੋਸੀਏਟ ਡਾਇਰੈਕਟਰ ਡਾ: ਪ੍ਰਹਿਲਾਦ ਸਿੰਘ ਤੰਵਰ ਦੀ ਅਗਵਾਈ ਵਿਚ ਲਗਾਇਆ ਗਿਆ। ਜਿਸ ਵਿਚ ਕਿਸਾਨਾਂ ਅਤੇ ਕਿਸਾਨ ਔਰਤਾਂ ਨੂੰ ਮਸ਼ਰੂਮ ਦੀ ਕਾਸ਼ਤ, ਹੁਨਰ ਅਤੇ ਉੱਦਮੀ ਸਮਰਥਾਵਾਂ ਸਬੰਧੀ ਜਾਣਕਾਰੀ ਦਿੱਤੀ। ਡਾ: ਤੰਵਰ ਨੇ ਮਸਰੂਮ ਉਤਪਾਦਾਂ ਦੀ ਵਾਢੀ ਤੋਂ ਬਾਅਦ ਪ੍ਰਬੰਧਨ ਪ੍ਰੋਸੈਸਿੰਗ, ਮੁੱਲ ਜੋੜ, ਪੈਕਿੰਗ, ਖੇਤੀਬਾੜੀ ਕਾਰੋਬਾਰ ਅਤੇ ਮਾਰਕੀਟਿੰਗ ਬਾਰੇ ਜਾਣੂ ਕਰਵਾਇਆ। ਡਾ: ਸੁਰਿੰਦਰ ਸਿੰਘ ਯਾਦੋ ਨੇ ਜੈਵਿਕ ਮਸਰੂਮ ਦੀ ਖੇਤੀ ਬਾਰੇ ਸਿਖਲਾਈ ਦਿੱਤੀ। ਡਾ: ਹਰਜੋਤ ਸਿੰਘ ਸੋਹੀ ਨੇ ਮਸਰੂਮ ਸਪੋਨ ਉਤਪਾਦਨ, ਤਕਨਾਲੋਜੀਆਂ ਦੇ ਨਾਲ-ਨਾਲ ਬਟਨ, ਢੀਂਗਰੀ, ਸੀਟਕੇ, ਗੈਨੋਡਰਮਾ, ਕੋਰਡੀਸੈਪਸ, ਪਰਾਲੀ ਤੇ ਮਿਲਕੀ ਮਸ਼ਰੂਮ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਸਿੱਖਿਆਰਥੀਆਂ ਨੂੰ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇਸੰਜ ਯੂਨੀਵਰਸਿਟੀ (ਗਡਵਾਸੂ ) ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਅਤੇ ਸੈਂਟਰ ਇੰਸਟੀਚਿਊਟ ਆਫ਼ ਪੋਸਟ-ਹਾਰਵੈਸਟ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦਾ ਦੌਰਾ ਵੀ ਕਰਵਾਇਆ ਗਿਆ। ਜਿਸ ਵਿਚ ਗਡਵਾਸੂ ਦੇ ਵਿਸਥਾਰ ਤੇ ਸਿੱਖਿਆ ਨਿਰਦੇਸ਼ਕ ਡਾ: ਆਰ.ਐਸ. ਗਰੇਵਾਲ ਨੇ ਭਾਗੀਦਾਰਾਂ ਨੂੰ ਤਕਨੀਕੀ ਮਾਰਗ ਦਰਸ਼ਨ ਅਤੇ ਸਹਾਇਤਾ ਲਈ ਉਤਸ਼ਾਹਿਤ ਕੀਤਾ। ਡਾ: ਸੰਜੇ ਕੁਮਾਰ ਨੇ ਸਿੱਖਿਆਰਥੀਆਂ ਨੂੰ ਮਸਰੂਮ ਦੇ ਮੁੱਖ ਕੀੜੇ ਮਕੌੜਿਆਂ ਤੇ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸਰਵੋਤਮ ਅਕੈਡਮੀ ਸਕੂਲ ਦੇ ਵਿਦਿਆਰਥੀ ਸਾਹਿਤਕ ਮੁਕਾਬਲਿਆਂ ’ਚ ਅੱਵਲ ਅਗਲੀ ਖ਼ਬਰ ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨਾ ਨਿੰਦਣਯੋਗ- ਗੁਰਤੇਜ ਸਿੰਘ ਖੁੱਡੀ
Ad Position 24