ਸ਼ਹਿਣਾ ਵਿਖੇ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ
ਸ਼ਹਿਣਾ, 10 ਸਤੰਬਰ (ਸੁਰੇਸ਼ ਗੋਗੀ)- ਸ਼ਹਿਣਾ ਵਿਖੇ ਇਕ ਦੁਕਾਨ ਨੂੰ ਬੀਤੀ ਰਾਤ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੇਨ ਬਾਜ਼ਾਰ ਵਿਖੇ ਬੀਤੀ ਰਾਤ ਗਿੰਨੀ ਇਲੈਕਟ੍ਰੋਨਿਕਸ ਦੁਕਾਨ ਉੱਪਰ ਜ਼ਬਰਦਸਤ ਅੱਗ ਲੱਗ ਗਈ।
ਸ਼
ਸ਼ਹਿਣਾ ਵਿਖੇ ਅੱਗ ਲੱਗਣ ਕਾਰਨ ਹੋਏ ਨੁਕਸਾਨ ਸਬੰਧੀ ਜਾਣਕਾਰੀ ਦਿੰਦਾ ਹੋਇਆ ਪੀੜਤ। ਤਸਵੀਰ : ਸੁਰੇਸ਼ ਗੋਗੀ
11-09-2026
ਸ਼ਹਿਣਾ, 10 ਸਤੰਬਰ (ਸੁਰੇਸ਼ ਗੋਗੀ)- ਸ਼ਹਿਣਾ ਵਿਖੇ ਇਕ ਦੁਕਾਨ ਨੂੰ ਬੀਤੀ ਰਾਤ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੇਨ ਬਾਜ਼ਾਰ ਵਿਖੇ ਬੀਤੀ ਰਾਤ ਗਿੰਨੀ ਇਲੈਕਟ੍ਰੋਨਿਕਸ ਦੁਕਾਨ ਉੱਪਰ ਜ਼ਬਰਦਸਤ ਅੱਗ ਲੱਗ ਗਈ। ਜਿਸ ਨਾਲ ਭਾਰੀ ਆਰਥਿਕ ਨੁਕਸਾਨ ਹੋ ਗਿਆ। ਗਿੰਨੀ ਇਲੈਕਟ੍ਰੋਨਿਕਸ ਦੇ ਮਾਲਕ ਨੇ ਦੱਸਿਆ ਕਿ ਬੀਤੀ ਰਾਤ ਦੁਕਾਨ ’ਚ ਲੱਗੀ ਭਿਆਨਕ ਅੱਗ ਨਾਲ ਲਗਭਗ 30 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ, ਦਿਨ ਚੜ੍ਹਦਿਆਂ ਹੀ ਹਮਦਰਦੀ ਤੌਰ ’ਤੇ ਘਟਨਾ ਸਥਾਨ ’ਤੇ ਪਹੁੰਚੇ ਗੁਰਪ੍ਰੀਤ ਸਿੰਘ ਗਿੱਲ ਇਕਾਈ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਡਾ: ਰਘਬੀਰ ਸਿੰਘ ਸਰੰਦੀ, ਅਮਰੀਕ ਸਿੰਘ ਬੀਕਾ ਪ੍ਰਧਾਨ ਪ੍ਰਸਿੱਧ ਪ੍ਰਾਚੀਨ ਮੰਦਰ ਬੀਬੜੀਆ ਮਾਈਆਂ ਪ੍ਰਬੰਧਕ ਕਮੇਟੀ, ਮੱਘਰ ਸਿੰਘ ਖ਼ਾਲਸਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ, ਬੇਅੰਤ ਸਿੰਘ ਸਰਾਂ ਜ਼ਿਲ੍ਹਾ ਪ੍ਰਧਾਨ, ਸਰਪੰਚ ਜਤਿੰਦਰ ਸਿੰਘ ਖਹਿਰਾ, ਗਗਨ, ਪੰਚਾਇਤ ਮੈਂਬਰ ਜੋਗਿੰਦਰ ਸਿੰਘ, ਰੂਪ ਸਿੰਘ ਢਿੱਲੋਂ, ਗੁਰਜੀਤ ਸਿੰਘ ਖ਼ਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਤੇ ਜਥੇਬੰਦੀਆਂ ਨੇ ਪਹੁੰਚ ਕੇ ਪੰਜਾਬ ਸਰਕਾਰ, ਸਮਾਜ ਸੇਵੀ ਅਤੇ ਐਨ.ਆਰ.ਆਈ ਵੀਰਾਂ ਤੋਂ ਮੰਗ ਕੀਤੀ ਹੈ ਕਿ ਗਿੰਨੀ ਇਲੈਕਟ੍ਰੋਨਿਕਸ ਦੇ ਹੋਏ 30 ਲੱਖ ਰੁਪਏ ਦੇ ਹੋਏ ਨੁਕਸਾਨ ਕਾਰਨ ਇਸ ਦੀ ਮਦਦ ਜ਼ਰੂਰ ਕੀਤੀ ਜਾਵੇ।