13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਵਿਆਹੁਤਾ ਲੜਕੀ ਨੇ ਆਪਣੇ ਸਹੁਰੇ ਘਰ ਦੇ ਗੇਟ ਅੱਗੇ ਲਾਇਆ ਧਰਨਾ

ਰੂੜੇਕੇ ਕਲਾਂ, 12 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਭੈਣੀ ਫੱਤਾ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੂੰ ਨਾਲ ਲੈ ਕੇ ਇਕ ਵਿਆਹੁਤਾ ਲੜਕੀ ਵਲੋਂ ਆਪਣੇ ਸਹੁਰਾ ਘਰ ਦੇ ਗੇਟ ਅੱਗੇ ਰੋਸ ਧਰਨਾ ਲਾ ਕੇ ਇਨਸਾਫ਼ ਦੀ ਮੰਗ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਸੰਦੀਪ ਕੌਰ ਨੇ ਭਾਕਿਯੂ ਸਿੱਧੂਪੁਰ ਜ਼ਿਲ੍ਹਾ ਫ਼ਿਰੋਜਪੁਰ ਦੇ ਆਗੂ ਇਕਬਾਲ ਸਿੰਘ ਸੱਪਾਂਵਾਲੀ ਤੇ ਹੋਰ ਕਿਸਾਨ ਆਗੂਆਂ ਦੀ ਹਾਜ਼ਰੀ ਵਿਚ ਦੱਸਿਆ ਕਿ ਉਹ ਮਲੇਸ਼ੀਆ ਗਈ ਹੋਈ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਰੂੜੇਕੇ ਕਲਾਂ, 12 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਭੈਣੀ ਫੱਤਾ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੂੰ ਨਾਲ ਲੈ ਕੇ ਇਕ ਵਿਆਹੁਤਾ ਲੜਕੀ ਵਲੋਂ ਆਪਣੇ ਸਹੁਰਾ ਘਰ ਦੇ ਗੇਟ ਅੱਗੇ ਰੋਸ ਧਰਨਾ ਲਾ ਕੇ ਇਨਸਾਫ਼ ਦੀ ਮੰਗ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਸੰਦੀਪ ਕੌਰ ਨੇ ਭਾਕਿਯੂ ਸਿੱਧੂਪੁਰ ਜ਼ਿਲ੍ਹਾ ਫ਼ਿਰੋਜਪੁਰ ਦੇ ਆਗੂ ਇਕਬਾਲ ਸਿੰਘ ਸੱਪਾਂਵਾਲੀ ਤੇ ਹੋਰ ਕਿਸਾਨ ਆਗੂਆਂ ਦੀ ਹਾਜ਼ਰੀ ਵਿਚ ਦੱਸਿਆ ਕਿ ਉਹ ਮਲੇਸ਼ੀਆ ਗਈ ਹੋਈ ਸੀ। ਪਿੰਡ ਭੈਣੀ ਫੱਤਾ ਦਾ ਲੜਕਾ ਗੁਰਵਿੰਦਰ ਸਿੰਘ ਵੀ ਮਲੇਸ਼ੀਆ ਗਿਆ ਹੋਇਆ ਸੀ। ਉਨ੍ਹਾਂ ਦੋਵਾਂ ਦੀ ਸਾਲ 2019 ਵਿਚ ਆਪਸੀ ਦੋਸਤੀ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦੋਵਾਂ ਨੇ ਸਾਲ 2024 ਦੇ ਵਿਚ ਆਪਸੀ ਵਿਆਹ ਕਰਵਾ ਲਿਆ ਸੀ। ਵਿਆਹ ਤੋਂ ਕੁੱਝ ਸਮਾਂ ਬਾਅਦ ਉਸ ਦਾ ਪਤੀ ਵਿਦੇਸ਼ ਕੈਨੇਡਾ ਚਲਿਆ ਗਿਆ ਸੀ। ਉਹ ਆਪਣੇ ਸਹੁਰਾ ਘਰ ਪਿੰਡ ਭੈਣੀ ਫੱਤਾ ਵਿਖੇ ਰਹਿੰਦੀ ਸੀ। ਉਸ ਦੇ ਘਰ ਵਾਲਾ ਅੱਗੇ ਅਮਰੀਕਾ ਚਲਾ ਗਿਆ ਹੈ। ਪਿਛਲੇ ਮਹੀਨੇ ਉਹ ਆਪਣੀ ਦਾਦੀ ਦੀ ਮੌਤ ਕਾਰਨ ਆਪਣੇ ਪੇਕੇ ਪਿੰਡ ਗਿੱਲ ਗਈ ਸੀ। ਜਦੋਂ ਉਸ ਨੇ ਆਪਣੇ ਸਹੁਰਾ ਘਰ ਆਉਣਾ ਚਾਹਿਆ ਤਾਂ ਉਸ ਦੀ ਸੱਸ ਨੇ ਕਹਿ ਦਿੱਤਾ ਕਿ ਤੁਸੀਂ ਘਰ ਨਹੀਂ ਆਉਣਾ। ਤੁਸੀਂ ਸਾਨੂੰ ਤਲਾਕ ਦੇ ਦੇਵੋ। ਉਸ ਨੂੰ ਸਹੁਰਾ ਘਰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ। ਘਰ ਦੇ ਗੇਟ ਨੂੰ ਜਿੰਦਾ ਲਾ ਕੇ ਪਰਿਵਾਰਕ ਮੈਂਬਰ ਕਿਸੇ ਪਾਸੇ ਚਲੇ ਗਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਉਹ ਲੜਕੀ ਪਰਿਵਾਰ ਨਾਲ ਉਸ ਦੇ ਸਹੁਰਾ ਪਰਿਵਾਰ ਨਾਲ ਗੱਲਬਾਤ ਕਰਨ ਲਈ ਆਏ ਸਨ ਪ੍ਰੰਤੂ ਸਹੁਰਾ ਪਰਿਵਾਰ ਘਰ ਨੂੰ ਜਿੰਦਾ ਲਾ ਕੇ ਚਲਾ ਗਿਆ ਹੈ। ਜਿਸ ਕਰ ਕੇ ਅਸੀਂ ਘਰ ਦੇ ਗੇਟ ਅੱਗੇ ਰੋਸ ਧਰਨਾ ਲਾ ਕੇ ਬੈਠ ਗਏ ਹਾਂ। ਪੀੜਤ ਲੜਕੀ ਨੂੰ ਉਸ ਦੇ ਸਹੁਰਾ ਘਰ ਵਸਾਇਆ ਜਾਵੇਗਾ। ਜੇਕਰ ਸਹੁਰਾ ਪਰਿਵਾਰ ਨੇ ਲੜਕੀ ਨਾਲ ਧੱਕੇਸ਼ਾਹੀ ਦੀ ਕੋਸ਼ਿਸ਼ ਕੀਤੀ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਗੁਰਪ੍ਰੀਤ ਸਿੰਘ ਪੱਖੋ ਕਲਾਂ, ਗੁਰਚਰਨ ਸਿੰਘ ਧੂਰਕੋਟ ਤੋਂ ਇਲਾਵਾ ਕਿਸਾਨ ਆਗੂ ਤੇ ਲੜਕੀ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪੁੱਜਦਾ ਕੀਤਾ- ਜੰਡਸਰ ਅਗਲੀ ਖ਼ਬਰ ਪੁਲਿਸ ਵਲੋਂ 32 ਬੋਰ ਦੀ ਦੇਸੀ ਪਿਸਟਲ ਅਤੇ 2 ਕਾਰਤੂਸਾਂ ਸਮੇਤ ਤਿੰਨ ਵਿਅਕਤੀ ਕਾਬੂ
Ad Position 24