16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸ੍ਰੀ ਆਦਿ ਸ਼ਕਤੀ ਰਾਮ-ਲੀਲ੍ਹਾ ਕਲੱਬ ਵਲੋਂ ਕੱਢੀ ਝੰਡਾ ਯਾਤਰਾ

ਧਨੌਲਾ, 15 ਸਤੰਬਰ (ਜਤਿੰਦਰ ਸਿੰਘ ਧਨੌਲਾ)-ਸ੍ਰੀ ਆਦਿ ਸ਼ਕਤੀ ਰਾਮ ਲੀਲਾ ਕਲੱਬ ਧਨੌਲਾ ਵਲੋਂ ਰਾਮ ਲੀਲਾ ਦੀ ਸ਼ੁਰੂਆਤ ਤੋਂ ਪਹਿਲਾਂ ਝੰਡਾ ਯਾਤਰਾ ਕੱਢੀ ਗਈ। ਝੰਡਾ ਯਾਤਰਾ ਮੌਕੇ ਸ੍ਰੀ ਆਦਿ ਸ਼ਕਤੀ ਰਾਮ ਲੀਲਾ ਕਲੱਬ ਵਿਖੇ ਵੱਡੀ ਗਿਣਤੀ ਵਿਚ ਪ੍ਰਬੰਧਕ ਮੈਂਬਰ ਅਤੇ ਪਤਵੰਤੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਅਤੇ ਸ੍ਰੀ ਆਦਿ ਸ਼ਕਤੀ ਰਾਮ ਲੀਲਾ ਤੋਂ ਝੰਡਾ ਯਾਤਰਾ ਆਰੰਭ ਕਰ ਕੇ ਪ੍ਰਾਚੀਨ ਮਹਾਂਵੀਰ ਮੰਦਰ ਬਰਨੇ ਵਾਲਾ ਪੁੱਜੀ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਧਨੌਲਾ, 15 ਸਤੰਬਰ (ਜਤਿੰਦਰ ਸਿੰਘ ਧਨੌਲਾ)-ਸ੍ਰੀ ਆਦਿ ਸ਼ਕਤੀ ਰਾਮ ਲੀਲਾ ਕਲੱਬ ਧਨੌਲਾ ਵਲੋਂ ਰਾਮ ਲੀਲਾ ਦੀ ਸ਼ੁਰੂਆਤ ਤੋਂ ਪਹਿਲਾਂ ਝੰਡਾ ਯਾਤਰਾ ਕੱਢੀ ਗਈ। ਝੰਡਾ ਯਾਤਰਾ ਮੌਕੇ ਸ੍ਰੀ ਆਦਿ ਸ਼ਕਤੀ ਰਾਮ ਲੀਲਾ ਕਲੱਬ ਵਿਖੇ ਵੱਡੀ ਗਿਣਤੀ ਵਿਚ ਪ੍ਰਬੰਧਕ ਮੈਂਬਰ ਅਤੇ ਪਤਵੰਤੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਅਤੇ ਸ੍ਰੀ ਆਦਿ ਸ਼ਕਤੀ ਰਾਮ ਲੀਲਾ ਤੋਂ ਝੰਡਾ ਯਾਤਰਾ ਆਰੰਭ ਕਰ ਕੇ ਪ੍ਰਾਚੀਨ ਮਹਾਂਵੀਰ ਮੰਦਰ ਬਰਨੇ ਵਾਲਾ ਪੁੱਜੀ। ਸ਼ਰਧਾਲੂਆਂ ਪ੍ਰਬੰਧਕਾਂ ਤੇ ਪਤਵੰਤਿਆਂ ਵਲੋਂ ਭਜਨ ਬੰਦਗੀ ਕਰ ਕੇ ਮਹਾਂਵੀਰ ਦਾ ਗੁਣਗਾਨ ਕੀਤਾ ਗਿਆ। ਪ੍ਰਧਾਨ ਸ੍ਰੀ ਰਜਿੰਦਰ ਕੁਮਾਰ, ਗਗਨਦੀਪ ਗੱਗੂ ਅਤੇ ਮਹੰਤ ਮਨਿੰਦਰ ਦਾਸ ਨੇ ਆਖਿਆ ਕਿ ਧਾਰਮਿਕ ਸਮਾਗਮ ਸੰਗਤ ਦੇ ਸਹਿਯੋਗ ਨਾਲ ਹੀ ਸਜਾਏ ਜਾਂਦੇ ਹਨ। ਉਨ੍ਹਾਂ ਆਖਿਆ ਕਿ ਇਸ ਵਾਰ ਵੀ ਮੰਡੀ ਨਿਵਾਸੀਆਂ ਵਲੋਂ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਮਹਿਲਾ ਕੀਰਤਨ ਮੰਡਲ ਵਲੋਂ ਵੀ ਸੋਭਾ ਯਾਤਰਾ ਮੌਕੇ ਵੱਧ ਚੜ ਕੇ ਸ਼ਮੂਲੀਅਤ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਲੌਂਗਪੁਰੀ ਬ੍ਰਿਲੀਐਂਟ ਸਕੂਲ ਪੱਖੋ ਕਲਾਂ ਦੀਆਂ ਖੋ-ਖੋ ਟੀਮਾਂ ਜੇਤੂ ਅਗਲੀ ਖ਼ਬਰ ਵਾਈ.ਐਸ. ਜੈਨੇਟਿਕਸ ਪ੍ਰੀ-ਸਕੂਲ ਵਿਖੇ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਇਆ
Ad Position 24