ਸੰਤ ਬਾਬਾ ਲੌਂਗਪੁਰੀ ਬ੍ਰਿਲੀਐਂਟ ਸਕੂਲ ਪੱਖੋ ਕਲਾਂ ਦੀਆਂ ਖੋ-ਖੋ ਟੀਮਾਂ ਜੇਤੂ
ਰੂੜੇਕੇ ਕਲਾਂ, 15 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਪੰਜਾਬ ਸਰਕਾਰ ਵਲੋਂ ਕਰਵਾਏ ਗਏ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਪੱਧਰੀ ਖੋ-ਖੋ ਮੁਕਾਬਲਿਆਂ ਵਿਚੋਂ ਸੰਤ ਬਾਬਾ ਲੌਂਗਪੁਰੀ ਬ੍ਰਿਲੀਐਂਟ ਸਕੂਲ ਪੱਖੋ ਕਲਾਂ ਖੋ-ਖੋ ਦੀਆਂ ਲੜਕੇ ਤੇ ਲੜਕੀਆਂ ਦੀਆਂ ਟੀਮ ਨੇ ਜਿੱਤ ਹਾਸਲ ਕਰ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ, ਐਮ.
ਰੂੜੇਕੇ ਕਲਾਂ, 15 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਪੰਜਾਬ ਸਰਕਾਰ ਵਲੋਂ ਕਰਵਾਏ ਗਏ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਪੱਧਰੀ ਖੋ-ਖੋ ਮੁਕਾਬਲਿਆਂ ਵਿਚੋਂ ਸੰਤ ਬਾਬਾ ਲੌਂਗਪੁਰੀ ਬ੍ਰਿਲੀਐਂਟ ਸਕੂਲ ਪੱਖੋ ਕਲਾਂ ਖੋ-ਖੋ ਦੀਆਂ ਲੜਕੇ ਤੇ ਲੜਕੀਆਂ ਦੀਆਂ ਟੀਮ ਨੇ ਜਿੱਤ ਹਾਸਲ ਕਰ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ, ਐਮ.ਡੀ. ਕਰਮਜੀਤ ਕੌਰ ਦੇਵਾ ਦੀ ਅਗਵਾਈ ਵਿਚ ਜੇਤੂ ਟੀਮ ਨੂੰ ਸਨਮਾਨਿਤ ਕਰਦਿਆਂ ਸੰਸਥਾ ਪ੍ਰਬੰਧਕਾਂ ਨੇ ਦੱਸਿਆ ਕਿ ਸੰਸਥਾ ਦੀ ਲੜਕੀਆਂ ਤੇ ਲੜਕਿਆਂ ਦੀ ਉਮਰ 14 ਵਰਗ ਦੀਆਂ ਟੀਮਾਂ ਨੇ ਜਿੱਤ ਹਾਸਲ ਕਰ ਕੇ ਸੋਨ ਤਗਮੇ ਜਿੱਤ ਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਲੜਕਿਆਂ ਦੀ ਜੇਤੂ ਟੀਮ ਦੇ ਖਿਡਾਰੀਆਂ ਵਿਚ ਗੁਰਨੂਰ ਸਿੰਘ, ਸੁਭਦੀਪ ਸਿੰਘ, ਮਹਿਕਦੀਪ ਸਿੰਘ, ਦਵਿੰਦਰ ਸਿੰਘ ਫ਼ਤਿਹ, ਨਵਦੀਪ ਸਿੰਘ, ਹਰਜੋਤ ਸਿੰਘ, ਭਵਦੀਪ ਸਿੰਘ, ਤੇਜਿੰਦਰ ਸਿੰਘ ਤੇ ਜੰਨਤ, ਲੜਕੀਆਂ ਦੀ ਟੀਮ ਪੁਨੀਤ ਕੌਰ, ਹੁਸਨਪ੍ਰੀਤ ਕੌਰ, ਜਸਪ੍ਰੀਤ ਕੌਰ, ਨਵਜੋਤ ਕੌਰ, ਗੁਰਨੂਰ, ਚਾਹਤਪ੍ਰੀਤ, ਹੁਸਨਪ੍ਰੀਤ, ਜਸਪ੍ਰੀਤ , ਨਵਜੋਤ ਕੌਰ, ਗੁਰਨੂਰ ਚਾਹਤਪ੍ਰੀਤ, ਪਰਮਜੀਤ, ਤ੍ਰਿਪਦੀਪ, ਕੁਲਦੀਪ ਕੌਰ ਨੇ ਜਿੱਤ ਹਾਸਲ ਕੀਤੀ ਹੈ। ਇਸ ਮੌਕੇ ਪ੍ਰਿੰਸੀਪਲ ਜਸਵਿੰਦਰ ਸਿੰਘ, ਡੀ.ਪੀ ਗੁਰਸੇਵਕ ਸਿੰਘ, ਡੀ.ਪੀ ਸੁਖਰਾਜ ਸਿੰਘ, ਰਵੀ ਰਾਮ, ਕਮੇਟੀ ਮੈਂਬਰ ਬਲਦੇਵ ਸਿੰਘ, ਕੋਆਰਡੀਨੇਟਰ ਨਰਿੰਦਰ ਕੋਰ ਤੋਂ ਇਲਾਵਾ ਅਧਿਆਪਕ ਹਾਜ਼ਰ ਸਨ।