18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਨਹਿਰੀ ਵਿਭਾਗ ਦੀ 4 ਏਕੜ ਜ਼ਮੀਨ ਨੂੰ ਲੀਜ਼ ’ਤੇ ਦੇਣ ਦੇ ਮਾਮਲੇ ’ਚ ਮਜ਼ਦੂਰਾਂ ਵਲੋਂ ਰੋਸ ਪ੍ਰਦਰਸ਼ਨ

ਮਹਿਲ ਕਲਾਂ, 17 ਸਤੰਬਰ (ਤਰਸੇਮ ਸਿੰਘ ਗਹਿਲ, ਗੁਰਪ੍ਰੀਤ ਸਿੰਘ ਅਣਖੀ)-ਬਲਾਕ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਵਜੀਦਕੇ ਖ਼ੁਰਦ ਵਿਖੇ ਕਰੀਬ 4 ਏਕੜ ਨਹਿਰੀ ਵਿਭਾਗ ਦੀ ਜ਼ਮੀਨ ਨੂੰ ਪੰਜਾਬ ਸਰਕਾਰ ਵਲੋਂ ਕਿਸੇ ਅਣਪਛਾਤੇ ਵਿਅਕਤੀ ਨੂੰ ਲੀਜ ’ਤੇ ਦੇਣ ਦੇ ਮਾਮਲੇ ਦੀ ਤਿਆਰੀ ਦਾ ਪਤਾ ਲੱਗਣ ਤੋਂ ਬਾਅਦ ਇਲਾਕਾ ਮਜ਼ਦੂਰਾਂ ਵਲੋਂ ਨਹਿਰੀ ਵਿਭਾਗ ਦੀ ਜ਼ਮੀਨ ਵਿਚ ਜਾ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਨਾਅਰੇਬਾਜ਼ੀ ਕੀਤੀ ਗਈ। ਨਹਿਰੀ ਵਿਭਾਗ ਦੀ ਇਸ ਜ਼ਮੀਨ ਨੂੰ ਲੀਜ ’ਤੇ ਦੇਣ ਦੇ ਮਾਮਲੇ ਦੀ ਭਿਣਕ ਮਜ਼ਦੂਰਾਂ ਨੂੰ ਉਸ ਸਮੇਂ ਪਈ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਸ ਜ਼ਮੀਨ ਵਿਚ ਲੱਗੇ ਪੌਦਿਆਂ ਭਾਵ ਨਰਸਰੀ ਦੇ ਬੂਟਿਆਂ ਨੂੰ ਕਿਸੇ ਹੋਰ ਥਾਂ ਤਬਦੀਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ।

Ad Position 21
No active advertisement
ਨਾਅਰੇਬਾਜ਼ੀ ਕਰਦੇ ਹੋਏ ਮਜ਼ਦੂਰ। ਤਸਵੀਰ : ਤਰਸੇਮ ਸਿੰਘ ਗਹਿਲ 18-09-2026
ਮਹਿਲ ਕਲਾਂ, 17 ਸਤੰਬਰ (ਤਰਸੇਮ ਸਿੰਘ ਗਹਿਲ, ਗੁਰਪ੍ਰੀਤ ਸਿੰਘ ਅਣਖੀ)-ਬਲਾਕ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਵਜੀਦਕੇ ਖ਼ੁਰਦ ਵਿਖੇ ਕਰੀਬ 4 ਏਕੜ ਨਹਿਰੀ ਵਿਭਾਗ ਦੀ ਜ਼ਮੀਨ ਨੂੰ ਪੰਜਾਬ ਸਰਕਾਰ ਵਲੋਂ ਕਿਸੇ ਅਣਪਛਾਤੇ ਵਿਅਕਤੀ ਨੂੰ ਲੀਜ ’ਤੇ ਦੇਣ ਦੇ ਮਾਮਲੇ ਦੀ ਤਿਆਰੀ ਦਾ ਪਤਾ ਲੱਗਣ ਤੋਂ ਬਾਅਦ ਇਲਾਕਾ ਮਜ਼ਦੂਰਾਂ ਵਲੋਂ ਨਹਿਰੀ ਵਿਭਾਗ ਦੀ ਜ਼ਮੀਨ ਵਿਚ ਜਾ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਨਾਅਰੇਬਾਜ਼ੀ ਕੀਤੀ ਗਈ। ਨਹਿਰੀ ਵਿਭਾਗ ਦੀ ਇਸ ਜ਼ਮੀਨ ਨੂੰ ਲੀਜ ’ਤੇ ਦੇਣ ਦੇ ਮਾਮਲੇ ਦੀ ਭਿਣਕ ਮਜ਼ਦੂਰਾਂ ਨੂੰ ਉਸ ਸਮੇਂ ਪਈ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਸ ਜ਼ਮੀਨ ਵਿਚ ਲੱਗੇ ਪੌਦਿਆਂ ਭਾਵ ਨਰਸਰੀ ਦੇ ਬੂਟਿਆਂ ਨੂੰ ਕਿਸੇ ਹੋਰ ਥਾਂ ਤਬਦੀਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ। ਜ਼ਿਕਰਯੋਗ ਹੈ ਕਿ ਅੰਗਰੇਜ਼ ਹਕੂਮਤ ਸਮੇਂ ਇਸ ਨਹਿਰੀ ਵਿਭਾਗ ਦੀ ਜ਼ਮੀਨ ਵਿਚ ਬਣੀਆਂ ਇਮਾਰਤਾਂ ਲਗਭਗ ਹੁਣ ਖੰਡਰ ਹੋ ਚੁੱਕੀਆਂ ਹਨ ਤੇ ਇਸ ਜ਼ਮੀਨ ਵਿਚ ਪਿਛਲੇ ਕਈ ਸਾਲ ਤੋਂ ਸਰਕਾਰੀ ਨਰਸਰੀ ਦੇ ਰੂਪ ਵਿਚ ਫੁੱਲਾਂ ਦੀ ਕਾਸ਼ਤ ਲਈ ਪਨੀਰੀ ਤਿਆਰ ਕੀਤੀ ਜਾਂਦੀ ਹੈ, ਜਿਸ ਵਿਚ ਮਜ਼ਦੂਰਾਂ ਨੂੰ ਵੱਡੀ ਪੱਧਰ ਉੱਤੇ ਕੰਮ ਵੀ ਮਿਲਦਾ ਸੀ। ਇਸ ਸਮੇਂ ਮਜ਼ਦੂਰ ਆਗੂਆਂ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਰਾਤਨ ਇਮਾਰਤਾਂ ਦੇ ਰੱਖ-ਰਖਾ ਲਈ ਵਿਭਾਗ ਵਲੋਂ ਪਿਛਲੇ ਕਈ ਸਾਲਾਂ ਤੋਂ ਅਣਦੇਖੀ ਦੇ ਕਾਰਨ ਇਹ ਇਮਾਰਤਾਂ ਖੰਡਤ ਇਮਾਰਤਾਂ ਦਾ ਰੂਪ ਧਾਰਨ ਕਰ ਰਹੀਆਂ ਹਨ ਅਤੇ ਪਿੰਡ ਦੀ ਪਿਛਲੀ ਗ੍ਰਾਮ ਪੰਚਾਇਤ ਵਲੋਂ ਇਨ੍ਹਾਂ ਇਮਾਰਤਾਂ ਦੇ ਰੱਖ ਰਖਾ ਅਤੇ ਨਹਿਰੀ ਵਿਭਾਗ ਦੀ ਜ਼ਮੀਨ ਦੀ ਸਾਂਭ ਸੰਭਾਲ ਲਈ ਇਸ ਰਕਬੇ ਨੂੰ ਤਿਆਰ ਕਰ ਕੇ ਵਰਤੋਂ ਵਿਚ ਲਿਆਉਣ ਲਈ ਨਰਸਰੀ ਬਣਾ ਦਿੱਤੀ ਗਈ ਸੀ। ਇਸ ਨਰਸਰੀ ਵਿਚੋਂ ਵੱਡੀ ਗਿਣਤੀ ਇਲਾਕੇ ਦੇ ਲੋਕਾਂ ਵਲੋਂ ਸਜਾਵਟੀ ਫੁੱਲਾਂ ਦੀ ਪਨੀਰੀ ਪ੍ਰਾਪਤ ਕੀਤੀ ਜਾ ਰਹੀ ਜੋ ਲੋਕਾਂ ਦੇ ਘਰਾਂ ਤੋਂ ਇਲਾਵਾ ਸਰਕਾਰੀ ਸੰਸਥਾਵਾਂ ਨੂੰ ਮਹਿਕਾਉਣ ਦਾ ਕੰਮ ਰਹੀ ਹੈ, ਮਜ਼ਦੂਰ ਪਰਿਵਾਰਾਂ ਦੇ ਢਿੱਡ ਤੋਰਨ ਵਾਲੀ ਇਹ ਚਾਰ ਏਕੜ ਜ਼ਮੀਨ ਨਹਿਰੀ ਵਿਭਾਗ ਵਲੋਂ ਨਰਸਰੀ ਜਾਂ ਮਜ਼ਦੂਰਾਂ ਨੂੰ ਹੋਰ ਕਿੱਤਾ ਮੁਖੀ ਬਣਾਉਣ ਦੇ ਲਈ ਵਰਤੋਂ ਵਿਚ ਲਿਆਂਦੀ ਜਾਵੇ। ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਹਰਜੀਤ ਸਿੰਘ ਖਿਆਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਖ-ਵੱਖ ਵਿਭਾਗਾਂ ਦੀਆਂ ਸਰਕਾਰੀ ਜ਼ਮੀਨਾਂ ਨੂੰ ਵੇਚਣ ਅਤੇ ਲੀਜ ਤੇ ਦੇਣ ਵੱਲ ਵਧ ਰਹੀ ਹੈ, ਜਿਸ ਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਵੱਡੀ ਗਿਣਤੀ ਵਿਚ ਮਜ਼ਦੂਰ ਵਿਅਕਤੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਦੋ ਔਰਤਾਂ ਕਾਬੂ ਅਗਲੀ ਖ਼ਬਰ ਅਰਮਾਨਜੋਤ ਸਿੰਘ ਨੇ ਸਟੇਟ ਕੁਸ਼ਤੀ ਮੁਕਾਬਲੇ ’ਚ ਸੋਨ ਤਗਮਾ ਜਿੱਤਿਆ
Ad Position 24