ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਸਮਾਗਮ ਕਰਵਾਇਆ
ਬਰਨਾਲਾ, 19 ਸਤੰਬਰ (ਅਸ਼ੋਕ ਭਾਰਤੀ)-ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ ਬਰਨਾਲਾ ਵਿਖੇ ‘ਤਣਾਅ-ਮੁਕਤ ਪ੍ਰਸ਼ਾਸਨ ਲਈ ਕਰਮਯੋਗ’ ਵਿਸ਼ੇ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਦਾ ਮੁੱਖ ਉਦੇਸ਼ ਸਿੱਖਿਆ ਸੰਸਥਾਵਾਂ ਤੇ ਪ੍ਰਸ਼ਾਸਕੀ ਕਾਰਜ-ਪ੍ਰਣਾਲੀ ਵਿਚ ਅੰਦਰੂਨੀ ਸ਼ਾਂਤੀ, ਸਕਾਰਾਤਮਿਕ ਸੋਚ, ਆਤਮ-ਅਨੁਸ਼ਾਸਨ ਤੇ ਮੁੱਲ-ਆਧਾਰਿਤ ਕਾਰਜ-ਸੱਭਿਆਚਾਰ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ।
ਬਰਨਾਲਾ, 19 ਸਤੰਬਰ (ਅਸ਼ੋਕ ਭਾਰਤੀ)-ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ ਬਰਨਾਲਾ ਵਿਖੇ ‘ਤਣਾਅ-ਮੁਕਤ ਪ੍ਰਸ਼ਾਸਨ ਲਈ ਕਰਮਯੋਗ’ ਵਿਸ਼ੇ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਦਾ ਮੁੱਖ ਉਦੇਸ਼ ਸਿੱਖਿਆ ਸੰਸਥਾਵਾਂ ਤੇ ਪ੍ਰਸ਼ਾਸਕੀ ਕਾਰਜ-ਪ੍ਰਣਾਲੀ ਵਿਚ ਅੰਦਰੂਨੀ ਸ਼ਾਂਤੀ, ਸਕਾਰਾਤਮਿਕ ਸੋਚ, ਆਤਮ-ਅਨੁਸ਼ਾਸਨ ਤੇ ਮੁੱਲ-ਆਧਾਰਿਤ ਕਾਰਜ-ਸੱਭਿਆਚਾਰ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਬੀ.ਕੇ. ਅਦਿਤੀ ਭੈਣ, ਬੀ.ਕੇ. ਸ਼ੈਫਾਲੀ ਭੈਣ, ਬੀ.ਕੇ. ਖੁਸ਼ਹਾਲ ਭੈਣ ਤੇ ਬੀ.ਕੇ. ਗੀਤਾ ਭੈਣ ਨੇ ਕਰਮਯੋਗ ਦੇ ਸੰਦਰਭ ਵਿਚ ਭਾਗੀਦਾਰਾਂ ਨੂੰ ਆਪਣੇ ਵਿਚਾਰਾਂ, ਰਵੱਈਏ ਤੇ ਕਰਮਾਂ ਦੇ ਆਪਸੀ ਸਬੰਧ ’ਤੇ ਵਿਚਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸਮਾਗਮ ਦਾ ਕੇਂਦਰੀ ਸੰਦੇਸ਼ ਇਹ ਸੀ ਕਿ ਤਣਾਅ-ਮੁਕਤ ਪ੍ਰਸ਼ਾਸਨ ਦੀ ਸ਼ੁਰੂਆਤ ਵਿਅਕਤੀ ਦੇ ਅੰਦਰੂਨੀ ਸੰਤੁਲਨ ਤੋਂ ਹੁੰਦੀ ਹੈ। ਜਦੋਂ ਅਧਿਕਾਰੀ, ਅਧਿਆਪਕ ਅਤੇ ਕਰਮਚਾਰੀ ਆਪਣੇ ਮਨ ਨੂੰ ਸ਼ਾਂਤ ਰੱਖਦੇ ਹੋਏ ਕੰਮ ਕਰਦੇ ਹਨ ਤਾਂ ਉਹ ਚੁਨੌਤੀਆਂ ਦਾ ਸਾਹਮਣਾ ਵਧੇਰੇ ਧੀਰਜ, ਸਪਸ਼ਟਤਾ ਅਤੇ ਸਕਾਰਾਤਮਿਕਤਾ ਨਾਲ ਕਰ ਸਕਦੇ ਹਨ। ਸਮਾਗਮ ਦੌਰਾਨ ਸੰਸਥਾ ਦੇ ਡਾਇਰੈਕਟਰ ਡਾ: ਅਜੇ ਕੁਮਾਰ ਮਿੱਤਲ, ਚੇਅਰਮੈਨ ਇੰਜੀ. ਆਰ.ਕੇ. ਗੁਪਤਾ, ਵਾਈਸ-ਚੇਅਰਮੈਨ ਸ੍ਰੀ ਰਣਜੀਵ ਮੰਗਲਾ, ਜਨਰਲ ਸਕੱਤਰ ਇੰਜੀ. ਵਿੱਕੀ ਸਿੰਗਲ, ਜੁਆਇੰਟ ਸਕੱਤਰ ਇੰਜੀ. ਇੰਦਰਪਾਲ ਗੋਇਲ, ਖ਼ਜ਼ਾਨਚੀ ਸ੍ਰੀ ਅਸ਼ਵਨੀ ਸਿੰਗਲਾ, ਐਡੀਸ਼ਨਲ ਸਕੱਤਰ ਇੰਜੀ. ਮੋਹਿਤ ਮੰਗਲਾ ਅਤੇ ਕਾਰਜਕਾਰੀ ਮੈਂਬਰ ਸ੍ਰੀ ਹਰਭਜਨ ਸਿੰਘ ਨੇ ਬ੍ਰਾਹਮ ਕੁਮਾਰੀ ਭੈਣਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਡਾ: ਭਵੇਤ ਗਰਗ, ਡੀਨ ਅਕਾਦਮਿਕਸ, ਸ੍ਰੀ ਰਾਜਨੀਸ਼ ਨਰੂਲਾ, ਡੀਨ ਇੰਜੀਨੀਅਰਿੰਗ, ਡਾ: ਜਸ਼ਨਜੋਤ, ਸ੍ਰੀਮਤੀ ਭਾਵੁਕਤਾ ਸ਼ਰਮਾ, ਸ੍ਰੀ ਵਿਜੇ ਕੁਮਾਰ, ਸ੍ਰੀ ਚਤਿੰਦਰ ਸਿੰਘ, ਸ੍ਰੀ ਜਤਿੰਦਰ ਦਹੀਆ, ਕੁਲਦੀਪ ਸਿੰਘ, ਕਮਲਜੀਤ ਕੌਰ, ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।