ਸ੍ਰੀ ਗੀਤਾ ਭਵਨ ਵਿਖੇ ਰਾਧਾ ਅਸ਼ਟਮੀ ਦਾ ਤਿਉਹਾਰ ਮਨਾਇਆ
ਤਪਾ ਮੰਡੀ, 19 ਸਤੰਬਰ (ਪ੍ਰਵੀਨ ਗਰਗ)-ਸ੍ਰੀ ਰਾਧਾ ਅਸ਼ਟਮੀ ਨੂੰ ਮੁੱਖ ਰੱਖਦਿਆਂ ਸ੍ਰੀ ਸ਼ਿਆਮ ਪ੍ਰਚਾਰ ਮੰਡਲ ਦੇ ਪ੍ਰਧਾਨ ਰਜਿੰਦਰ ਬਾਂਸਲ (ਰਿੰਕੂ ਮੌੜ) ਦੀ ਦੇਖ - ਰੇਖ ਹੇਠ ਸ੍ਰੀ ਗੀਤਾ ਭਵਨ ਵਿਖੇ ਰਾਧਾ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਪ੍ਰਸਿੱਧ ਭਜਨ ਗਾਇਕਾ ਮਾਧਵੀ ਵੰਦਨਾ ਪੰਡਤ (ਰਾਮਪੁਰਾ ਫੂਲ ਵਾਲੇ) ਨੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਭਜਨਾਂ ਦਾ ਗੁਣਗਾਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ।
ਤਪਾ ਮੰਡੀ, 19 ਸਤੰਬਰ (ਪ੍ਰਵੀਨ ਗਰਗ)-ਸ੍ਰੀ ਰਾਧਾ ਅਸ਼ਟਮੀ ਨੂੰ ਮੁੱਖ ਰੱਖਦਿਆਂ ਸ੍ਰੀ ਸ਼ਿਆਮ ਪ੍ਰਚਾਰ ਮੰਡਲ ਦੇ ਪ੍ਰਧਾਨ ਰਜਿੰਦਰ ਬਾਂਸਲ (ਰਿੰਕੂ ਮੌੜ) ਦੀ ਦੇਖ - ਰੇਖ ਹੇਠ ਸ੍ਰੀ ਗੀਤਾ ਭਵਨ ਵਿਖੇ ਰਾਧਾ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਪ੍ਰਸਿੱਧ ਭਜਨ ਗਾਇਕਾ ਮਾਧਵੀ ਵੰਦਨਾ ਪੰਡਤ (ਰਾਮਪੁਰਾ ਫੂਲ ਵਾਲੇ) ਨੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਭਜਨਾਂ ਦਾ ਗੁਣਗਾਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ। ਇਸ ਧਾਰਮਿਕ ਸਮਾਗਮ ਮੌਕੇ ਸਮੂਹ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ਸ਼ਿਰਕਤ ਕਰ ਕੇ ਭਗਵਾਨ ਸ੍ਰੀ ਕ੍ਰਿਸ਼ਨ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਪੰਡਿਤ ਕਾਲਾ ਰਾਮ ਵੇਦ ਪਾਠੀ ਨੇ ਸਮੁੱਚੀ ਸੰਗਤ ਨੂੰ ਪ੍ਰਭੂ ਵਲੋਂ ਦਿਖਾਏ ਗਏ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਪ੍ਰਬੰਧਕਾਂ ਵਲੋਂ ਭਜਨ ਗਾਇਕਾ ਮਾਧਵੀ ਵੰਦਨਾ ਪੰਡਤ ਨੂੰ ਧਾਰਮਿਕ ਤਸਵੀਰ ਦੇ ਕੇ ਸਨਮਾਨਿਤ ਕੀਤਾ ਤੇ ਰਾਧਾ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਪੱਪੀ ਸੁਨਾਮੀਆਂ, ਮੰਡਲ ਦੇ ਦੀਪਕ ਕੁਮਾਰ ਗਰਗ, ਭਾਰਤ ਭੂਸ਼ਨ ਬਾਂਸਲ, ਸੁਰਿੰਦਰ ਗੋਇਲ, ਰਾਕੇਸ਼ ਸਿੰਗਲਾ, ਭੂਸ਼ਨ ਮਿੱਤਲ (ਲਾਡੀ), ਕੈਲਾਸ਼ ਗਰਗ, ਅਸ਼ੋਕ ਗੋਇਲ, ਅਜੇ ਬਾਂਸਲ, ਯੋਗੇਸ਼ ਬਾਂਸਲ, ਬੀਰਬਲ ਗੋਇਲ, ਸੰਨੀ ਬਾਂਸਲ, ਸੁਨੀਲ ਗਰਗ, ਸੁਭਾਸ਼ ਕਾਂਸਲ, ਅਨਿਲ ਬਾਂਸਲ (ਆਸ਼ੂ), ਅਮਰਜੀਤ ਕਾਂਸਲ, ਨਰੈਣ ਦਾਸ ਬਾਵਾ, ਵਿਜੈ ਧੂਰਕੋਟੀਆ, ਅਸ਼ੋਕ ਸਿੰਗਲਾ, ਪ੍ਰਵੀਨ ਸ਼ਾਂਤ, ਭੂਸ਼ਨ ਕੁਮਾਰ (ਕਾਲਾ), ਰਾਕੇਸ਼ ਕੁਮਾਰ, ਫੂਲ ਚੰਦ ਆਦਿ ਸਮੂਹ ਮੈਂਬਰ ਹਾਜ਼ਰ ਸਨ।