ਸ੍ਰੀ ਗਣੇਸ਼ ਮਹਾਂਉਤਸਵ ਮੌਕੇ ਇਕ ਸ਼ਾਮ ਮਾਂ ਭਗਵਤੀ ਦੇ ਨਾਂਅ ਭਜਨ ਸੰਧਿਆ ਕਰਵਾਈ
ਬਰਨਾਲਾ, 23 ਸਤੰਬਰ (ਨਰਿੰਦਰ ਅਰੋੜਾ)-14ਵੇਂ ਗਣੇਸ਼ ਮਹਾਂਉਤਸਵ ਦੇ ਸਬੰਧ ਵਿਚ ਗਣਪਤੀ ਉਤਸਵ ਯੁਵਾ ਮੰਡਲ ਵਲੋਂ ਮਾਤਾ ਚੰਡੀ ਸਤਿਅਮ ਸੇਵਾ ਸੰਘ ਬਰਨਾਲਾ ਦੇ ਸਹਿਯੋਗ ਨਾਲ ਇਕ ਸ਼ਾਮ ਮਾਂ ਭਗਵਤੀ ਦੇ ਨਾਮ ਭਜਨ ਸੰਧਿਆ ਦਾ ਆਯੋਜਨ ਬੜੇ ਹੀ ਉਤਸ਼ਾਹ ਨਾਲ ਸੰਪੰਨ ਹੋਇਆ। ਗਣਪਤੀ ਉਤਸਵ ਯੁਵਾ ਮੰਡਲ ਦੇ ਪ੍ਰਬੰਧ ਹੇਠ 14 ਸਤੰਬਰ ਤੋਂ 24 ਸਤੰਬਰ 2026 ਤੱਕ ਚੱਲ ਰਹੇ ਇਸ ਮਹਾਂਉਤਸਵ ਦੇ ਤਹਿਤ ਗਲੀ ਨੰ: 6-ਏ, ਡੀਸੈਂਟ ਹੋਟਲ ਦੇ ਪਿੱਛੇ, ਅਨਾਜ ਮੰਡੀ ਰੋਡ ਸਥਿਤ ਪੰਡਾਲ ਵਿਚ ਇਸ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ।
ਗ
ਗੁਣਗਾਨ ਕਰਦੇ ਹੋਏ ਮਾਤਾ ਸੱਤਿਅਮ ਦੇਵਾ ਜੀ। ਤਸਵੀਰ : ਰਿੰਪੀ ਸਟੂਡੀਓ
25-09-2026
ਬਰਨਾਲਾ, 23 ਸਤੰਬਰ (ਨਰਿੰਦਰ ਅਰੋੜਾ)-14ਵੇਂ ਗਣੇਸ਼ ਮਹਾਂਉਤਸਵ ਦੇ ਸਬੰਧ ਵਿਚ ਗਣਪਤੀ ਉਤਸਵ ਯੁਵਾ ਮੰਡਲ ਵਲੋਂ ਮਾਤਾ ਚੰਡੀ ਸਤਿਅਮ ਸੇਵਾ ਸੰਘ ਬਰਨਾਲਾ ਦੇ ਸਹਿਯੋਗ ਨਾਲ ਇਕ ਸ਼ਾਮ ਮਾਂ ਭਗਵਤੀ ਦੇ ਨਾਮ ਭਜਨ ਸੰਧਿਆ ਦਾ ਆਯੋਜਨ ਬੜੇ ਹੀ ਉਤਸ਼ਾਹ ਨਾਲ ਸੰਪੰਨ ਹੋਇਆ। ਗਣਪਤੀ ਉਤਸਵ ਯੁਵਾ ਮੰਡਲ ਦੇ ਪ੍ਰਬੰਧ ਹੇਠ 14 ਸਤੰਬਰ ਤੋਂ 24 ਸਤੰਬਰ 2026 ਤੱਕ ਚੱਲ ਰਹੇ ਇਸ ਮਹਾਂਉਤਸਵ ਦੇ ਤਹਿਤ ਗਲੀ ਨੰ: 6-ਏ, ਡੀਸੈਂਟ ਹੋਟਲ ਦੇ ਪਿੱਛੇ, ਅਨਾਜ ਮੰਡੀ ਰੋਡ ਸਥਿਤ ਪੰਡਾਲ ਵਿਚ ਇਸ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਪ੍ਰੋਗਰਾਮ ਵਿਚ ਪਰਮ ਪੂਜਯ ਮਾਤਾ ਸਤਿਅਮ ਦੇਵਾ ਜੀ (ਫਤਿਹਾਬਾਦ ਵਾਲੇ) ਵਲੋਂ ਮਾਂ ਭਗਵਤੀ ਦੇ ਭਜਨਾਂ ਦਾ ਗੁਣਗਾਨ ਕੀਤਾ ਗਿਆ। ਜਿਸ ’ਤੇ ਜੈ ਮਾਤਾ ਦੀ ਦੇ ਜੈਕਾਰਿਆਂ ਨਾਲ ਪੂਰਾ ਪੰਡਾਲ ਗੂੰਜ ਉੱਠਿਆ। ਦੇਰ ਰਾਤ ਤੱਕ ਸ਼ਰਧਾਲੂ ਭਜਨਾਂ ’ਤੇ ਝੂਮਦੇ ਰਹੇ। ਇਸ ਮੌਕੇ ਪਰਮ ਪੂਜਯ ਮਾਤਾ ਸਤਿਅਮ ਦੇਵਾ ਨੇ ਸਮੂਹ ਭਗਤਾਂ ਨੂੰ ਆ ਪਣਾ ਅਸ਼ੀਰਵਾਦ ਦਿੱਤਾ।