24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ‘ਧੁੰਦ ਚੀਰਦੀ ਰੌਸ਼ਨੀ’ ਨਾਵਲ ਰਿਲੀਜ਼

ਰੂੜੇਕੇ ਕਲਾਂ, 24 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)- ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਡਾਇਰੈਕਟਰ ਸਾਗਰਜੀਤ ਸਿੰਘ ਖੀਪਲ ਦੀ ਅਗਵਾਈ ਵਿਚ ਇਕ ਨੁੱਕੜ ਸਾਹਿਤਕ ਪ੍ਰੋਗਰਾਮ ਉਪਰੰਤ ਹੌਲਦਾਰ ਅਜੀਤ ਸਿੰਘ ਪੱਖੋ ਕਲਾਂ ਯਾਦਗਾਰੀ ਟਰੱਸਟ ਵਲੋਂ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਲੇਖਕ ਬੂਟਾ ਸਿੰਘ ਚੌਹਾਨ ਦਾ 10ਵਾਂ ਨਾਵਲ ਧੁੰਦ ਚੀਰਦੀ ਰੌਸ਼ਨੀ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਵਲੋਂ ਰਿਲੀਜ਼ ਕੀਤਾ ਗਿਆ । ਚੇਅਰਮੈਨ ਬਿੰਦੀ ਨੇ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਤੇ ਪੰਜਾਬੀ ਸਾਹਿਤ ਨਾਲ ਜੋੜ ਕੇ ਸਮਾਜ ਵਿਰੋਧੀ ਨਸ਼ਿਆਂ ਵਰਗੀਆਂ ਮਾੜੀਆਂ ਲਾਹਨਤਾਂ ਤੋਂ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕਦਾ ਹੈ।

Ad Position 21
No active advertisement
ਅਜੀਤ ਡੈਸਕ 25-09-2026
ਰੂੜੇਕੇ ਕਲਾਂ, 24 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)- ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਡਾਇਰੈਕਟਰ ਸਾਗਰਜੀਤ ਸਿੰਘ ਖੀਪਲ ਦੀ ਅਗਵਾਈ ਵਿਚ ਇਕ ਨੁੱਕੜ ਸਾਹਿਤਕ ਪ੍ਰੋਗਰਾਮ ਉਪਰੰਤ ਹੌਲਦਾਰ ਅਜੀਤ ਸਿੰਘ ਪੱਖੋ ਕਲਾਂ ਯਾਦਗਾਰੀ ਟਰੱਸਟ ਵਲੋਂ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਲੇਖਕ ਬੂਟਾ ਸਿੰਘ ਚੌਹਾਨ ਦਾ 10ਵਾਂ ਨਾਵਲ ਧੁੰਦ ਚੀਰਦੀ ਰੌਸ਼ਨੀ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਵਲੋਂ ਰਿਲੀਜ਼ ਕੀਤਾ ਗਿਆ । ਚੇਅਰਮੈਨ ਬਿੰਦੀ ਨੇ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਤੇ ਪੰਜਾਬੀ ਸਾਹਿਤ ਨਾਲ ਜੋੜ ਕੇ ਸਮਾਜ ਵਿਰੋਧੀ ਨਸ਼ਿਆਂ ਵਰਗੀਆਂ ਮਾੜੀਆਂ ਲਾਹਨਤਾਂ ਤੋਂ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕਦਾ ਹੈ। ਲੇਖਕ ਚੌਹਾਨ ਦੀਆਂ ਨਾਵਲ, ਕਹਾਣੀਆਂ ਤੇ ਹੋਰ 50 ਪੁਸਤਕਾਂ ਛਪ ਚੁੱਕੀਆਂ ਹਨ । ਲੇਖਕ ਚੌਹਾਨ ਨੇ ਸੰਸਥਾ ਪ੍ਰਬੰਧਕਾਂ ਤੇ ਟਰੱਸਟੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਾਵਲ ਦਾ ਵਿਸ਼ਾ ਇਕ ਪਿਤਾ ਦੇ ਰੂਪ ’ ਚ ਇਕ ਦਰਿੰਦੇ ਨਾਲ ਸੰਬੰਧਿਤ ਹੈ। ਨਾਵਲ ਦੀ ਹਨ੍ਹੇਰੀ ਪਾਤਰ ਉਸ ਨੂੰ ਤਾਂ ਜ਼ਿੰਦਗੀ ਭਰ ਨਰਕ ਭਰਿਆ ਜੀਵਨ ਜਿਊਣ ਲਈ ਮਜਬੂਰ ਕਰ ਦਿੰਦੀ ਹੈ। ਨਾਵਲ ਧੀ ਦੇ ਮਾਸੂਮ ਬੋਲਾਂ ਨੂੰ ਆਵਾਜ਼ ਬਣਾਉਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸਰਕਾਰਾਂ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਨਹੀਂ ਨਿਭਾਏ ਚੋਣ ਵਾਅਦੇ- ਲਾਭ ਸਿੰਘ ਮੰਡੇਰ ਅਗਲੀ ਖ਼ਬਰ ਐਚ.ਐਸ. ਫੂਲਕਾ ਵਲੋਂ ਸਰੂਪ ਚੰਦ ਜੋਸ਼ੀ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ
Ad Position 24