25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

‘ਗਣਪਤੀ ਬੱਪਾ ਮੋਰੀਆ’ ਦੇ ਜੈਕਾਰਿਆਂ ਨਾਲ ਗਣਪਤੀ ਬੱਪਾ ਨੂੰ ਦਿੱਤੀ ਵਿਦਾਈ

ਬਰਨਾਲਾ, 25 ਸਤੰਬਰ (ਨਰਿੰਦਰ ਅਰੋੜਾ)-ਸ਼ਹਿਰ ਬਰਨਾਲਾ ਦੇ ਵੱਖ-ਵੱਖ ਮੰਦਿਰਾਂ ਵਲੋਂ ਆਯੋਜਿਤ ਗਣੇਸ਼ ਮਹਾਂਉਤਸਵ ਦੀ ਸਮਾਪਤੀ ਉਪਰੰਤ ਅੱਜ ਹਰੀਗੜ੍ਹ ਅਤੇ ਰਣੀਕੇ ਨਹਿਰ ਵਿਚ ਗਣਪਤੀ ਵਿਸਰਜਨ ਕੀਤਾ ਗਿਆ। ਇਸ ਸਮੇਂ ਸ਼ਰਧਾਲੂਆਂ ਵਲੋਂ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਸ਼ੋਭਾ ਯਾਤਰਾ ਕੱਢਣ ਉਪਰੰਤ ਗਣਪਤੀ ਬੱਪਾ ਨੂੰ ਵਿਦਾਈ ਦਿੱਤੀ ਗਈ।

Ad Position 21
No active advertisement
ਅਜੀਤ ਡੈਸਕ 26-09-2026
ਬਰਨਾਲਾ, 25 ਸਤੰਬਰ (ਨਰਿੰਦਰ ਅਰੋੜਾ)-ਸ਼ਹਿਰ ਬਰਨਾਲਾ ਦੇ ਵੱਖ-ਵੱਖ ਮੰਦਿਰਾਂ ਵਲੋਂ ਆਯੋਜਿਤ ਗਣੇਸ਼ ਮਹਾਂਉਤਸਵ ਦੀ ਸਮਾਪਤੀ ਉਪਰੰਤ ਅੱਜ ਹਰੀਗੜ੍ਹ ਅਤੇ ਰਣੀਕੇ ਨਹਿਰ ਵਿਚ ਗਣਪਤੀ ਵਿਸਰਜਨ ਕੀਤਾ ਗਿਆ। ਇਸ ਸਮੇਂ ਸ਼ਰਧਾਲੂਆਂ ਵਲੋਂ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਸ਼ੋਭਾ ਯਾਤਰਾ ਕੱਢਣ ਉਪਰੰਤ ਗਣਪਤੀ ਬੱਪਾ ਨੂੰ ਵਿਦਾਈ ਦਿੱਤੀ ਗਈ। ਇਸ ਤੋਂ ਪਹਿਲਾਂ ਬੀਤੇ 10 ਦਿਨਾਂ ਤੋਂ ਸ਼ਹਿਰ ਦੇ ਵੱਖ-ਵੱਖ ਮੰਦਿਰਾਂ ਵਿਚ ਮਨਾਏ ਜਾ ਰਹੇ ਗਣੇਸ਼ ਮਹਾਉਤਸਵਾਂ ਵਿਚ ਸ਼ਰਧਾਲੂਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਭਗਵਾਨ ਗਣੇਸ਼ ਜੀ ਦੀ ਆਰਤੀ ਅਤੇ ਪੂਜਾ ਅਰਚਨਾ ਕੀਤੀ ਗਈ। ਅੱਜ ਸ਼ਰਧਾਲੂਆਂ ਵਲੋਂ ‘ਗਣਪਤੀ ਬੱਪਾ ਮੋਰੀਆ-ਅਗਲੇ ਸਾਲ ਤੂੰ ਜਲਦੀ ਆ’ ਦੇ ਜੈਕਾਰਿਆਂ ਨਾਲ ਗਣਪਤੀ ਬੱਪਾ ਨੂੰ ਵਿਦਾਈ ਦਿੱਤੀ ਗਈ। ਇਸ ਦੌਰਾਨ ਸਿੱਧੀਵਿਨਾਇਕ ਸੇਵਾ ਸੁਸਾਇਟੀ ਪ੍ਰਾਚੀਨ ਸ਼ਿਵ ਮੰਦਿਰ ਰੇਲਵੇ ਸਟੇਸ਼ਨ ਬਰਨਾਲਾ, ਗਣੇਸ਼ ਉਤਸਵ ਯੁਵਾ ਮੰਡਲ ਗਲੀ ਨੰ: 6 ਕੱਚਾ ਕਾਲਜ ਰੋਡ ਬਰਨਾਲਾ, ਆਦਿ ਸ਼ਕਤੀ ਮੰਦਿਰ ਬਰਨਾਲਾ ਪ੍ਰਬੰਧਕ ਕਮੇਟੀ, ਯੁਵਾ ਮੰਡਲ ਗੀਤਾ ਭਵਨ ਬਰਨਾਲਾ ਤੋਂ ਇਲਾਵਾ ਵੱਖ-ਵੱਖ ਮੰਦਿਰਾਂ ਵਲੋਂ ਸ਼ਹਿਰ ਵਿਚ ਸ਼ੋਭਾ ਯਾਤਰਾ ਕੱਢੀ ਗਈ, ਉਪਰੰਤ ਭਗਵਾਨ ਗਣੇਸ਼ ਦੀ ਪ੍ਰਤਿਮਾ ਦਾ ਵਿਸਰਜਨ ਹਰੀਗੜ੍ਹ ਅਤੇ ਰਣੀਕੇ ਨਹਿਰ ਵਿਚ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਵਜੀਦਕੇ ਖੁਰਦ ਨਰਸਰੀ ਨੂੰ ਲੀਜ਼ ’ਤੇ ਦੇਣ ਖ਼ਿਲਾਫ਼ ਮਜ਼ਦੂਰਾਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਆਯੁਰਵੈਦ ਦਿਵਸ ਮੌਕੇ ਪੰਜਾਬ ਮਲਟੀਪਰਪਜ਼ ਇੰਸਟੀਚਿਊਟ ਸ਼ਹਿਣਾ ਵਿਖੇ ਸਮਾਗਮ ਕਰਵਾਇਆ
Ad Position 24