ਸਰਵਹਿੱਤਕਾਰੀ ਵਿੱਦਿਆ ਮੰਦਰ ਤਪਾ ਵਿਖੇ ‘ਵੰਦੇ ਮਾਤਰਮ’ ਦੀ 150ਵੀਂ ਵਰ੍ਹੇਗੰਢ ਮਨਾਈ
ਤਪਾ ਮੰਡੀ, 25 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਭਾਰਤ ਦੀ ਰਾਸ਼ਟਰੀ ਚੇਤਨਾ, ਆਜ਼ਾਦੀ ਸੰਗਰਾਮ ਦੀ ਪ੍ਰੇਰਨਾ ਅਤੇ ਮਾਤ ਭੂਮੀ ਪ੍ਰਤੀ ਸਮਰਪਣ ਸ਼ਰਧਾ ਦੇ ਅਮਰ ਗੀਤ ‘ਵੰਦੇ ਮਾਤਰਮ’ ਦੇ 150ਵੇਂ ਸਾਲ ਦੀ ਯਾਦ ਵਿਚ, ਵਿੱਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ, ਨਵੀਂ ਦਿੱਲੀ ਦੇ ਨਿਰਦੇਸ਼ਨ ਹੇਠ ਇੱਕ ਦੇਸ਼ ਵਿਆਪੀ ਸਮੂਹਿਕ ਗਾਇਨ ਪ੍ਰੋਗਰਾਮ ’ਨਮਾਮੀ ਭਾਰਤਮ’ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ’ਤੇ ਇਸੇ ਲੜੀ ਤਹਿਤ ਸਰਵਹਿੱਤਕਾਰੀ ਵਿੱਦਿਆ ਮੰਦਰ ਤਪਾ ਵਿਖੇ ‘ਵੰਦੇ ਮਾਤਰਮ’ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।
ਤਪਾ ਮੰਡੀ, 25 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਭਾਰਤ ਦੀ ਰਾਸ਼ਟਰੀ ਚੇਤਨਾ, ਆਜ਼ਾਦੀ ਸੰਗਰਾਮ ਦੀ ਪ੍ਰੇਰਨਾ ਅਤੇ ਮਾਤ ਭੂਮੀ ਪ੍ਰਤੀ ਸਮਰਪਣ ਸ਼ਰਧਾ ਦੇ ਅਮਰ ਗੀਤ ‘ਵੰਦੇ ਮਾਤਰਮ’ ਦੇ 150ਵੇਂ ਸਾਲ ਦੀ ਯਾਦ ਵਿਚ, ਵਿੱਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ, ਨਵੀਂ ਦਿੱਲੀ ਦੇ ਨਿਰਦੇਸ਼ਨ ਹੇਠ ਇੱਕ ਦੇਸ਼ ਵਿਆਪੀ ਸਮੂਹਿਕ ਗਾਇਨ ਪ੍ਰੋਗਰਾਮ ’ਨਮਾਮੀ ਭਾਰਤਮ’ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ’ਤੇ ਇਸੇ ਲੜੀ ਤਹਿਤ ਸਰਵਹਿੱਤਕਾਰੀ ਵਿੱਦਿਆ ਮੰਦਰ ਤਪਾ ਵਿਖੇ ‘ਵੰਦੇ ਮਾਤਰਮ’ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਨੀਰਜਾ ਬਾਂਸਲ ਨੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਸਮੁੱਚੀ ਮੈਨੇਜਮੈਂਟ ਕਮੇਟੀ ਅਤੇ ਸਟਾਫ਼ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਸਮੇਤ ਸਮੁੱਚੀ ਮੈਨੇਜਮੈਂਟ ਤੇ ਸਟਾਫ਼ ਵਲੋਂ ਜੋਤੀ ਪ੍ਰਜਵਲਿਤ ਕੀਤੀ ਗਈ। ਉਪਰੰਤ ਸਕੂਲੀ ਬੱਚਿਆਂ ਵਲੋਂ ਠੀਕ 11 ਵਜੇ ਇੱਕ ਆਵਾਜ਼, ਇੱਕ ਸੁਰ ਅਤੇ ਇੱਕ ਤਾਲ ਵਿਚ ਸਮੂਹਿਕ ਤੌਰ ’ਤੇ ਪੂਰਾ ‘ਵੰਦੇ ਮਾਤਰਮ’ ਗਾਇਨ ਕੀਤਾ। ਜਿਸ ਤੋਂ ਬਾਅਦ ਮੈਨੇਜਮੈਂਟ ਦੇ ਵਿਪਨ ਗੁਪਤਾ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਅੱਜ ‘ਵੰਦੇ ਮਾਤਰਮ’ ਦੀ 150ਵੀਂ ਵਰ੍ਹੇਗੰਢ ਮੌਕੇ ਇੱਕ ਕਰੋੜ ਤੋਂ ਵੱਧ ਵਿਦਿਆਰਥੀ, ਮਾਪੇ ਅਤੇ ਜਨਤਾ 25,000 ਤੋਂ ਵੱਧ ਥਾਵਾਂ ’ਤੇ ਇਕੱਠੇ ਪੂਰਾ ਵੰਦੇ ਮਾਤਰਮ ਦਾ ਗਾਇਨ ਕੀਤਾ ਗਿਆ ਹੈ । ਜਿਸ ਦਾ ਮੁੱਖ ਉਦੇਸ਼ ਸਿਰਫ਼ ਸਮੂਹਿਕ ਗਾਇਨ ਤੱਕ ਸੀਮਤ ਨਹੀਂ ਹੈ, ਸਗੋਂ ਨਵੀਂ ਪੀੜ੍ਹੀ ਨੂੰ ‘ਵੰਦੇ ਮਾਤਰਮ’ ਦੀ ਇਤਿਹਾਸਕ ਯਾਤਰਾ, ਇਸ ਦੀ ਰਾਸ਼ਟਰੀ ਮਹੱਤਤਾ ਅਤੇ ਆਜ਼ਾਦੀ ਸੰਗਰਾਮ ਦੀ ਪ੍ਰੇਰਨਾਦਾਇਕ ਵਿਰਾਸਤ ਨਾਲ ਜੋੜਨਾ ਹੈ। ਆਜ਼ਾਦੀ ਤੋਂ ਬਾਅਦ, ‘ਵੰਦੇ ਮਾਤਰਮ’ ਨੂੰ ਦੇਸ਼ ਦੀ ਇਤਿਹਾਸਕ ਅਤੇ ਸਭਿਆਚਾਰਕ ਚੇਤਨਾ ਵਿਚ ਇੱਕ ਵਿਸ਼ੇਸ਼ ਸਥਾਨ ਦਿੱਤਾ ਗਿਆ। ਸੰਵਿਧਾਨ ਸਭਾ ਵਿਚ ਇਸ ਦੇ ਸਤਿਕਾਰ ਅਤੇ ਰਾਸ਼ਟਰੀ ਮਹੱਤਵ ਨੂੰ ਸਵੀਕਾਰ ਕੀਤਾ ਗਿਆ, ਅਤੇ ਇਸ ਨੂੰ ਰਾਸ਼ਟਰੀ ਗੀਤ ਹੋਣ ਦਾ ਸਨਮਾਨ ਦਿੱਤਾ ਗਿਆ। ਅੱਜ ‘ਜਨ ਗਣ ਮਨ’ ਨੂੰ ਰਾਸ਼ਟਰੀ ਗੀਤ ਵਜੋਂ ਅਤੇ ‘ਵੰਦੇ ਮਾਤਰਮ’ ਨੂੰ ਰਾਸ਼ਟਰੀ ਗੀਤ ਵਜੋਂ ਭਾਰਤ ਦੀ ਰਾਸ਼ਟਰੀ ਪਛਾਣ ਦੇ ਮਹੱਤਵਪੂਰਨ ਪ੍ਰਤੀਕ ਹਨ। ਸਮਾਗਮ ਮੌਕੇ ਸਟੇਜ ਦੀ ਪ੍ਰਕਿਰਿਆ ਮੈਡਮ ਗੁਰਮੀਤ ਕੌਰ ਵਲੋਂ ਬਾਖ਼ੂਬੀ ਨਿਭਾਈ ਗਈ। ਅੰਤ ਵਿਚ ਸਕੂਲ ਪ੍ਰਿੰਸੀਪਲ ਮੈਡਮ ਅਨੁਪਮਾ ਸ਼ਰਮਾ ਨੇ ਆਏ ਮੁੱਖ ਮਹਿਮਾਨ ਅਤੇ ਸਮੁੱਚੀ ਮੈਨੇਜਮੈਂਟ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਮੈਨੇਜਮੈਂਟ ਦੇ ਕਿ ਡਾ: ਕੁਮਾਰ, ਸਤਪਾਲ ਗੋਇਲ (ਕੇ.ਕੇ ਲੈਬ), ਰਜਿੰਦਰ ਭੁੱਟੋ, ਤਰਸੇਮ ਚੰਦ ਵਿੱਕਾ, ਸੁਭਾਸ਼ ਗੁਪਤਾ, ਵਿਜੇ ਗੋਇਲ, ਰਾਕੇਸ਼ ਭੈਣੀ, ਕ੍ਰਿਸ਼ਨ ਲਾਲ, ਡਾਕਟਰ ਰਾਜ ਕੁਮਾਰ ਸ਼ਰਮਾ, ਰਿੰਕੂ ਕੁਮਾਰ, ਪ੍ਰਵੀਨ ਕੁਮਾਰ, ਮਾਸਟਰ ਪਵਨ ਬਾਂਸਲ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ਼ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।