ਡਾ. ਲਖਬੀਰ ਸਿੰਘ ਗੁਰੂ ਰਵਿਦਾਸ ਕਲੱਬ ਹੰਡਿਆਇਆ ਦੇ ਚੇਅਰਮੈਨ ਨਿਯੁਕਤ
ਹੰਡਿਆਇਆ, 27 ਸਤੰਬਰ (ਗੁਰਜੀਤ ਸਿੰਘ ਖੁੱਡੀ)- ਗੁਰਦੁਆਰਾ ਸਾਹਿਬ ਗੁਰੂ ਰਵਿਦਾਸ ਜੀ ਸੈਦੋ ਪੱਤੀ ਹੰਡਿਆਇਆ ਵਿਖੇ ਗੁਰੂ ਰਵਿਦਾਸ ਕਲੱਬ ਸੈਦੋ ਪੱਤੀ ਦੀ ਮੀਟਿੰਗ ਪ੍ਰਧਾਨ ਸੱਤਪਾਲ ਸਿੰਘ ਦੀ ਅਗਵਾਈ ਵਿਚ ਹੋਈ। ਜਿਸ ਵਿਚ ਕਲੱਬ ਦੇ ਸਮੂਹ ਮੈਂਬਰਾਂ ਵਲੋਂ ਰਿਟਾ: ਡਿਪਟੀ ਡਾਇਰੈਕਟਰ ਡਾ: ਲਖਬੀਰ ਸਿੰਘ ਨੂੰ ਚੇਅਰਮੈਨ ਅਤੇ ਨਾਇਬ ਸਿੰਘ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ।
ਹੰਡਿਆਇਆ, 27 ਸਤੰਬਰ (ਗੁਰਜੀਤ ਸਿੰਘ ਖੁੱਡੀ)- ਗੁਰਦੁਆਰਾ ਸਾਹਿਬ ਗੁਰੂ ਰਵਿਦਾਸ ਜੀ ਸੈਦੋ ਪੱਤੀ ਹੰਡਿਆਇਆ ਵਿਖੇ ਗੁਰੂ ਰਵਿਦਾਸ ਕਲੱਬ ਸੈਦੋ ਪੱਤੀ ਦੀ ਮੀਟਿੰਗ ਪ੍ਰਧਾਨ ਸੱਤਪਾਲ ਸਿੰਘ ਦੀ ਅਗਵਾਈ ਵਿਚ ਹੋਈ। ਜਿਸ ਵਿਚ ਕਲੱਬ ਦੇ ਸਮੂਹ ਮੈਂਬਰਾਂ ਵਲੋਂ ਰਿਟਾ: ਡਿਪਟੀ ਡਾਇਰੈਕਟਰ ਡਾ: ਲਖਬੀਰ ਸਿੰਘ ਨੂੰ ਚੇਅਰਮੈਨ ਅਤੇ ਨਾਇਬ ਸਿੰਘ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ। ਇਸ ਮੌਕੇ ਡਾ: ਲਖਬੀਰ ਸਿੰਘ, ਸੁਖਮਿੰਦਰ ਕੌਰ, ਨਾਇਬ ਸਿੰਘ ਨੂੰ ਪ੍ਰਬੰਧਕਾਂ ਵਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਮੀਤ ਪ੍ਰਧਾਨ ਸੁਖਦੇਵ ਸਿੰਘ, ਖ਼ਜ਼ਾਨਚੀ ਜਸਵੀਰ ਸਿੰਘ, ਡਾ: ਜਸਵੀਰ ਸਿੰਘ ਗੁਰੂ, ਰਣਜੀਤ ਸਿੰਘ, ਰਾਮ ਸ਼ਰਨ ਸਿੰਘ, ਲਛਮਣ ਸਿੰਘ, ਹਰਜੀਤ ਸਿੰਘ ਫ਼ੌਜੀ, ਗੁਰਪ੍ਰੀਤ ਸਿੰਘ ਗੋਰਾ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ ਕਾਕਾ, ਬਬਲੀ, ਸੁਰਜੀਤ ਸਿੰਘ ਬੋਗੜ, ਸ਼ਿੰਗਾਰਾ ਸਿੰਘ, ਹਾਕਮ ਸਿੰਘ ਆਦਿ ਹਾਜ਼ਰ ਸਨ।