27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਪਿੰਡ ਦੀਵਾਨਾ ਵਿਖੇ ਵਿਸ਼ੇਸ਼ ਕੈਂਪ ਲਗਾ ਕੇ 10 ਲੱਖ ਰੁਪਏ ਦੇ ਬੀਮਾ ਯੋਜਨਾ ਕਾਰਡ ਵੰਡੇ

ਟੱਲੇਵਾਲ, 27 ਸਤੰਬਰ (ਸੋਨੀ ਚੀਮਾ)-ਪਿੰਡ ਦੀਵਾਨਾ ਵਿਖੇ ਸਰਪੰਚ ਰਣਧੀਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਗ੍ਰਾਮ ਪੰਚਾਇਤ ਅਤੇ ਾਂਬੰਧਿਤ ਵਿਭਾਗ ਦੇ ਸਾਂਝੇ ਸਹਿਯੋਗ ਨਾਲ ਇਕ ਵਿਸ਼ੇਸ਼ ਲੋਕ ਭਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੰਚਾਇਤ ਵਲੋਂ ਪਿਛਲੇ ਸਮੇਂ ’ਚ ਪਿੰਡ ਦੀ ਲਾਇਬ੍ਰੇਰੀ ਵਿਚ ਲਾਭਪਾਤਰੀਆਂ ਲਈ ਕਾਰਡ ਬਣਾਉਣ ਹਿਤ ਕੈਂਪ ਲਗਾਇਆ ਗਿਆ ਸੀ, ਜੋ ਕਿ ਅੱਜ ਕਾਰਡ ਬਣਨ ਉਪਰੰਤ ਮੁੜ ਕੈਂਪ ਲਗਾ ਕੇ ਕਾਰਡ ਲਾਭਪਾਤਰੀਆਂ ਨੂੰ ਸਰਕਾਰ ਦੀ 10 ਲੱਖ ਰੁਪਏ ਦੀ ਸਿਹਤ ਜੀਵਨ ਬੀਮਾ ਯੋਜਨਾ ਦੇ ਕਾਰਡ ਵੰਡੇ ਗਏ।

Ad Position 21
No active advertisement
ਅਜੀਤ ਡੈਸਕ 28-09-2026
ਟੱਲੇਵਾਲ, 27 ਸਤੰਬਰ (ਸੋਨੀ ਚੀਮਾ)-ਪਿੰਡ ਦੀਵਾਨਾ ਵਿਖੇ ਸਰਪੰਚ ਰਣਧੀਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਗ੍ਰਾਮ ਪੰਚਾਇਤ ਅਤੇ ਾਂਬੰਧਿਤ ਵਿਭਾਗ ਦੇ ਸਾਂਝੇ ਸਹਿਯੋਗ ਨਾਲ ਇਕ ਵਿਸ਼ੇਸ਼ ਲੋਕ ਭਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੰਚਾਇਤ ਵਲੋਂ ਪਿਛਲੇ ਸਮੇਂ ’ਚ ਪਿੰਡ ਦੀ ਲਾਇਬ੍ਰੇਰੀ ਵਿਚ ਲਾਭਪਾਤਰੀਆਂ ਲਈ ਕਾਰਡ ਬਣਾਉਣ ਹਿਤ ਕੈਂਪ ਲਗਾਇਆ ਗਿਆ ਸੀ, ਜੋ ਕਿ ਅੱਜ ਕਾਰਡ ਬਣਨ ਉਪਰੰਤ ਮੁੜ ਕੈਂਪ ਲਗਾ ਕੇ ਕਾਰਡ ਲਾਭਪਾਤਰੀਆਂ ਨੂੰ ਸਰਕਾਰ ਦੀ 10 ਲੱਖ ਰੁਪਏ ਦੀ ਸਿਹਤ ਜੀਵਨ ਬੀਮਾ ਯੋਜਨਾ ਦੇ ਕਾਰਡ ਵੰਡੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਰਣਧੀਰ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰ ਦੀ ਇਸ ਯੋਜਨਾ ਦਾ ਮੁੱਖ ਉਦੇਸ਼ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਵੱਡੇ ਇਲਾਜ ਅਤੇ ਆਰਥਿਕ ਸੰਕਟ ਦੇ ਸਮੇਂ ਸੁਰੱਖਿਆ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਪੈਸੇ ਦੀ ਕਮੀ ਕਾਰਨ ਕਈ ਪਰਿਵਾਰ ਚੰਗਾ ਇਲਾਜ ਕਰਵਾਉਣ ਤੋਂ ਵਾਂਝੇ ਰਹਿ ਜਾਂਦੇ ਹਨ, ਪਰ ਇਹ ਕਾਰਡ ਉਨ੍ਹਾਂ ਲਈ ਵੱਡਾ ਸਹਾਰਾ ਬਣਨਗੇ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਮੌਕੇ ’ਤੇ ਹੀ ਨਵੇਂ ਲਾਭਪਾਤਰੀਆਂ ਦੇ ਫਾਰਮ ਭਰੇ ਗਏ ਅਤੇ ਜਿਨ੍ਹਾਂ ਦੇ ਕਾਰਡ ਬਣ ਕੇ ਆ ਚੁੱਕੇ ਸਨ, ਉਨ੍ਹਾਂ ਨੂੰ ਮੌਕੇ ’ਤੇ ਹੀ ਕਾਰਡ ਤਕਸੀਮ ਕੀਤੇ ਗਏ। ਇਸ ਮੌਕੇ ਸੈਕਟਰੀ ਸੁਖਦੀਪ ਸਿੰਘ ਸੁੱਖੀ, ਪੰਚ ਮੱਘਰਦੀਨ, ਜਗਰਾਜ ਸਿੰਘ ਨੰਬਰਦਾਰ, ਕੁਲਦੀਪ ਸਿੰਘ ਪੰਚ, ਸੁਖਵਿੰਦਰ ਸਿੰਘ ਗੋਰਾ ਸਿੱਧੂ, ਹਰਵਿੰਦਰ ਸਿੰਘ ਦੀਵਾਨਾ, ਰਾਜਿੰਦਰ ਸਿੰਘ ਪੰਚ, ਬਲਜਿੰਦਰ ਸਿੰਘ, ਮਾ: ਸੁਖਵਿੰਦਰ ਸਿੰਘ, ਸ਼ਿੰਦਰਪਾਲ ਸਿੰਘ ਆਦਿ ਤੋਂ ਇਲਾਵਾ ਵਿਭਾਗ ਦੇ ਸੋਨੀ ਸਿੰਘ (ਐਮ.ਪੀ.ਐਚ.ਡਬਲਯੂ), ਲਛਮਣ ਸਿੰਘ ਐਮ.ਪੀ.ਐਚ.ਡਬਲਯੂ, ਰਿੰਕੂ ਐਮ.ਪੀ.ਐਚ.ਡਬਲਯੂ ਫੀਮੇਲ, ਗੁਰਪ੍ਰੀਤ ਕੌਰ ਸੀ.ਐਚ.ਓ, ਪਰਮਜੀਤ ਕੌਰ ਆਸ਼ਾ ਫੈਸੀਲੇਟਰ, ਰਮਨਦੀਪ ਕੌਰ, ਕਰਨੈਲ ਕੌਰ ਆਸ਼ਾ ਵਰਕਰ ਅਤੇ ਮੁਲਾਜ਼ਮ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਸੁੰਨੀਆਂ ਪਈਆਂ ਇਮਾਰਤਾਂ ਦੀਆਂ ਕੰਧਾਂ ਤੋੜ ਕੇ ਨਸ਼ੇੜੀਆਂ ਦੇ ਅੱਡੇ ਕੀਤੇ ਖ਼ਤਮ ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਬਰਨਾਲਾ ਨੇ ਨਾਵਲ ‘ਹਮ ਐਸੇ ਅਪਰਾਧੀ’ ਉੱਪਰ ਗੋਸ਼ਟੀ ਕਰਵਾਈ
Ad Position 24