ਅਗਰਵਾਲ ਸਭਾ ਵਲੋਂ 12 ਅਕਤੂਬਰ ਨੂੰ ਮਨਾਈ ਜਾਵੇਗੀ ਮਹਾਰਾਜਾ ਅਗਰਸੈਨ ਜੈਅੰਤੀ
ਬਰਨਾਲਾ, 29 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਅਗਰਵਾਲ ਸਭਾ ਬਰਨਾਲਾ ਵਲੋਂ ਮਹਾਰਾਜਾ ਅਗਰਸੈਨ ਜੈਅੰਤੀ ਮਿਤੀ 12 ਅਕਤੂਬਰ ਨੂੰ ਮਨਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਮਪਾਲ ਸਿੰਗਲਾ ਨੇ ਦੱਸਿਆ ਕਿ ਅਗਰਵਾਲ ਸਭਾ ਬਰਨਾਲਾ ਦੀ ਇਕ ਮੀਟਿੰਗ ਪ੍ਰਧਾਨ ਦੀਪਕ ਸੋਨੀ ਦੀ ਅਗਵਾਈ ਹੇਠ ਹੋਈ।
ਬਰਨਾਲਾ, 29 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਅਗਰਵਾਲ ਸਭਾ ਬਰਨਾਲਾ ਵਲੋਂ ਮਹਾਰਾਜਾ ਅਗਰਸੈਨ ਜੈਅੰਤੀ ਮਿਤੀ 12 ਅਕਤੂਬਰ ਨੂੰ ਮਨਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਮਪਾਲ ਸਿੰਗਲਾ ਨੇ ਦੱਸਿਆ ਕਿ ਅਗਰਵਾਲ ਸਭਾ ਬਰਨਾਲਾ ਦੀ ਇਕ ਮੀਟਿੰਗ ਪ੍ਰਧਾਨ ਦੀਪਕ ਸੋਨੀ ਦੀ ਅਗਵਾਈ ਹੇਠ ਹੋਈ। ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ ਮਹਾਰਾਜਾ ਅਗਰਸੈਨ ਜੈਅੰਤੀ ਦੇ ਸਬੰਧ ਵਿਚ ਮਿਤੀ 11 ਅਕਤੂਬਰ ਨੂੰ ਸਵੇਰੇ 6 ਵਜੇ ਰੇਲਵੇ ਸਟੇਸ਼ਨ ਤੋਂ ਪ੍ਰਭਾਤ ਫੇਰੀ ਕੱਢੀ ਜਾਵੇਗੀ ਅਤੇ 7 ਵਜੇ ਮਹਾਰਾਜਾ ਅਗਰਸੈਨ ਚੌਂਕ ਵਿਚ ਆਰਤੀ ਅਤੇ ਝੰਡਾ ਰਸਮ ਕੀਤੀ ਜਾਵੇਗੀ। ਮਿਤੀ 12 ਅਕਤੂਬਰ ਨੂੰ ਸ਼ਾਮ 7 ਵਜੇ ਸ਼ਾਂਤੀ ਹਾਲ ਰਾਮਬਾਗ ਵਿਚ ਧਾਰਮਿਕ ਪ੍ਰੋਗਰਾਮ ਕਰਵਾਇਆ ਜਾਵੇਗਾ। ਸਮਾਗਮ ਵਿਚ ਅਗਰਵਾਲ ਭਾਈਚਾਰੇ ਦਾ ਨਾਮ ਰੌਸ਼ਨ ਕਰਨ ਵਾਲੇ ਬੱਚਿਆਂ ਅਤੇ ਨੌਜਵਾਨਾਂ ਦਾ ਸਨਮਾਨ ਕੀਤਾ ਜਾਵੇਗਾ। ਮੀਟਿੰਗ ਵਿਚ ਚੇਅਰਮੈਨ ਅਸ਼ੋਕ ਕੁਮਾਰ ਗਰਗ, ਸਕੱਤਰ ਰਾਜ ਕੁਮਾਰ ਜਿੰਦਲ, ਖ਼ਜ਼ਾਨਚੀ ਪ੍ਰਦੀਪ ਗੋਇਲ ਐਡਵੋਕੇਟ, ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਭਦੌੜ, ਪਿਆਰਾ ਲਾਲ ਰਾਏਸਰ, ਧੀਰਜ ਕੁਮਾਰ ਦੱਧਾਹੂਰ, ਮੋਹਿਤ ਜਿੰਦਲ, ਮੋਹਿਤ ਕੁਮਾਰ, ਭਗਵਾਨ ਦਾਸ ਬਾਂਸਲ, ਬਸੰਤ ਕੁਮਾਰ ਗੋਇਲ, ਰਾਜਿੰਦਰ ਗਾਰਗੀ, ਬੀਰਬਲ ਦਾਸ, ਲਾਲ ਚੰਦ, ਬੀਰਬਲ ਦਾਸ ਠੇਕੇਦਾਰ, ਅਰੁਣ ਕੁਮਾਰ ਬਾਂਸਲ, ਇੰਦਰ ਕੁਮਾਰ, ਹੀਰਾ ਲਾਲ ਐਡਵੋਕੇਟ, ਪੰਕਜ ਕੁਮਾਰ ਪ੍ਰਿੰਸੀਪਲ, ਗਗਨ ਕੁਮਾਰ, ਹਜ਼ਾਰੀ ਲਾਲ, ਰਾਜਿੰਦਰ ਕੁਮਾਰ, ਵਿਪਨ ਗੁਪਤਾ, ਅਖਿਲੇਸ਼ ਬਾਂਸਲ, ਦੀਪਕ ਗਰਗ, ਬਬੀਤਾ ਜਿੰਦਲ ਅਤੇ ਹੋਰ ਮੈਂਬਰ ਹਾਜ਼ਰ ਸਨ।