03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸੰਘਰਸ਼ ਕਰ ਰਹੇ ਕੰਪਿਊਟਰ ਅਧਿਆਪਕਾਂ ਨੇ ਦੇਰ ਸ਼ਾਮ ਸੰਗਰੂਰ ’ਚ ਕੱਢਿਆ ਮਸ਼ਾਲ ਮਾਰਚ

ਸੰਗਰੂਰ, 2 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਵਿਖੇ ਡੀਸੀ ਦਫਤਰ ਦੇ ਬਾਹਰ ਪੱਕੇ ਧਰਨੇ ਤੇ ਪਿਛਲੇ 13 ਦਿਨ ਤੋਂ ਬੈਠੇ ਕੰਪਿਊਟਰ ਅਧਿਆਪਕਾਂ ਵੱਲੋ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਦੇਰ ਸ਼ਾਮ ਜ਼ਿਲ੍ਹਾ ਪ੍ਰਧਾਨ ਸੰਗਰੂਰ ਕੁਲਵਿੰਦਰ ਸਿੰਘ ਤੇ ਸੂਬਾ ਆਗੂ ਨਰਦੀਪ ਸ਼ਰਮਾ ਅਤੇ ਇਕਬਾਲ ਸਿੰਘ ਦੀ ਅਗਵਾਈ ਵਿੱਚ ਵਿਸ਼ਾਲ ਮਸਾਲ ਮਾਰਚ ਕੱਢਿਆ ਗਿਆ ਹੈ। ਜੋ ਡੀ.

Ad Position 21
No active advertisement
ਸੰਗਰੂਰ ਦੇ ਬਾਜ਼ਾਰਾਂ ਵਿਚ ਮਸ਼ਾਲ ਮਾਰਚ ਕੱਢਦੇ ਹੋਏ ਕੰਪਿਊਟਰ ਅਧਿਆਪਕ। ਤਸਵੀਰ- ਮੁਕੇਸ਼ ਕੁਮਾਰ 03-10-2026
ਸੰਗਰੂਰ, 2 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਵਿਖੇ ਡੀਸੀ ਦਫਤਰ ਦੇ ਬਾਹਰ ਪੱਕੇ ਧਰਨੇ ਤੇ ਪਿਛਲੇ 13 ਦਿਨ ਤੋਂ ਬੈਠੇ ਕੰਪਿਊਟਰ ਅਧਿਆਪਕਾਂ ਵੱਲੋ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਦੇਰ ਸ਼ਾਮ ਜ਼ਿਲ੍ਹਾ ਪ੍ਰਧਾਨ ਸੰਗਰੂਰ ਕੁਲਵਿੰਦਰ ਸਿੰਘ ਤੇ ਸੂਬਾ ਆਗੂ ਨਰਦੀਪ ਸ਼ਰਮਾ ਅਤੇ ਇਕਬਾਲ ਸਿੰਘ ਦੀ ਅਗਵਾਈ ਵਿੱਚ ਵਿਸ਼ਾਲ ਮਸਾਲ ਮਾਰਚ ਕੱਢਿਆ ਗਿਆ ਹੈ। ਜੋ ਡੀ.ਸੀ. ਦਫਤਰ ਧਰਨੇ ਤੋਂ ਸੁਰੂ ਹੋ ਕੇ ਬੱਸ ਸਟੈੱਡ ਤੋਂ ਸਦਰ ਬਾਜ਼ਰ ਹੁੰਦੀ ਹੋਈ ਬੜਾ ਚੌਕ ਤੱਕ ਕੱਢੀ ਗਈ। ਪਿਛਲੇ 15 ਸਾਲ ਦੀ ਰੈਗੂਲਰ ਸੇਵਾ ਦੌਰਾਨ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ 116 ਸਾਥੀਆਂ ਦੀ ਯਾਦ ਵਿੱਚ ਮਸਾਲ ਮਾਰਚ ਦੌਰਾਨ ਬੜਾ ਚੌਕ ਵਿੱਚ ਮੋ਼ਮਬੱਤੀਆਂ ਤੇ ਮਸ਼ਾਲਾਂ ਬਾਲ ਕੇ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਵੱਲੋ ਦੱਸਿਆ ਗਿਆ ਕਿ ਪੰਜਾਬ ਸਰਕਾਰ ਲੋਕ ਹਿੱਤਾਂ ਨੂੰ ਅਣਗੋਲਿਆਂ ਕਰਕੇ ਕੰਪਿਊਟਰ ਅਧਿਆਪਕਾਂ ਵਿਰੁੱਧ ਪੱਖਪਾਤੀ ਅਤੇ ਗੈਰ ਸੰਵਿਧਾਨਕ ਰਵੱਈਆ ਅਪਣਾ ਰਹੀ ਹੈ ਤੇ ਹੱਕੀ ਮੰਗਾਂ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ।ਨਾ ਕੰਪਿਊਟਰ ਅਧਿਆਪਕਾਂ ਤੇ ਛੇਵਾ ਪੇਅ ਕਮਿਸ਼ਨ ਲਾਗੂ ਕੀਤਾ ਜਾ ਰਿਹਾ ਹੈ ਤੇ ਨਾ ਮਹਿੰਗਾਈ ਭੱਤਾ ਰਿਵਾਈਜ ਕੀਤਾ ਜਾ ਰਿਹਾ ਹੈ। ਕੋਈ ਮੈਡੀਕਲ ਰਿਇਮਰਸਮੈਂਟ, ਨਾ ਕੋਈ ਡੈੱਥ ਪਾਲਿਸੀ, ਨਾ ਕੋਈ ਰਿਟਾਇਰਮੈਂਟ ਲਾਭ ਸਰਕਾਰ ਵੱਲੋ ਦਿੱਤੇ ਜਾ ਰਹੇ ਹਨ। ਜ਼ਿਲ੍ਹਾ ਸੰਗਰੂਰ ਤੋਂ ਜ਼ਿਲ੍ਹਾ ਆਗੂ ਅਵਤਾਰ ਸਿੰਘ, ਕੁਲਦੀਪ ਸਿੰਘ ਤੇ ਹਰਵਿੰਦਰ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ‘ਚ ਪਹੁੰਚੇ ਕੰਪਿਊਟਰ ਅਧਿਆਪਕਾਂ ਤੋਂ ਬਿਨਾਂ ਜ਼ਿਲ੍ਹਾ ਹੁਸਿਆਰਪੁਰ ਤੋਂ ਰਘੂਵੀਰ ਸਿੰਘ, ਰਮਟ ਵਸਿਸ਼ਟ ਅਤੇ ਚੰਦਰਕਾਂਤ,ਮੋਗਾ ਤੋਂ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸਿੰਘ ਖਾਲਸਾ ਦੀ ਅਗਵਾਈ ਵਿੱਚ ਸਾਥੀ ਅਤੇ ਪਟਿਆਲਾ ਤੋਂ ਜ਼ਿਲ੍ਹਾ ਪ੍ਹਧਾਨ ਬਲਜੀਤ ਸਿੰਘ ਦੀ ਅਗਵਾਈ ਵਿੱਚ ਸਾਥੀ, ਜ਼ਿਲ੍ਹਾ ਗੁਰਦਾਸਪੁਰ ਤੋਂ ਪਰਦੀਪ ਕੁਮਾਰ ਬੱਬੇਹਾਲੀ ਤੇ ਭਰਾਤਰੀ ਜੱਥੇਬੰਦੀਆਂ ਗੋਰਮਿੰਟ ਟੀਚਰਜ ਯੂਨੀਅਨ ਤੋਂ ਜ਼ਿਲ੍ਹਾ ਪ੍ਰਧਾਨ ਦੇਵੀ ਦਿਆਲ, ਡੈਮੋਕਰੇਟਿਕ ਟੀਚਰਜ ਫਰੰਟ ਤੋਂ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ,ਡੀਟੀਐਫ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ, ਜੀ.ਟੀ.ਯੂ. ਤੋਂ ਫਕੀਰ ਸਿੰਘ, ਬੱਗਾ ਸਿੰਘ ਅਤੇ ਪੁਰਾਣੀ ਪੈਨਸ਼ਨ ਬਹਾਲੀ ਮੋਰਚਾ ਤੋਂ ਹਰਕੀਰਤ ਸਿੰਘ ਭਰਾਤਰੀ ਜੱਥੇਬੰਦੀਆਂ ਦੇ ਸਾਥੀਆਂ ਨਾਲ ਮਿਲ ਕੇ ਸਰਕਾਰ ਵਿਰੁੱਧ ਜਬਰਦਸਤ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇ ਜ਼ਿਲ੍ਹਾ ਸੰਗਰੂਰ ਤੋਂ ਮਹਿਲਾ ਆਗੂ ਅੰਜੂ ਜੈਨ, ਸੁਖਵੀਰ ਕੌਰ, ਜਸਵਿੰਦਰ ਕੌਰ, ਸਾਲਿਨੀ, ਮੀਨੂੰ ਸ਼ਰਮਾ, ਸਨਿੰਦਰ ਕੌਰ, ਅਮਨਦੀਪ ਕੌਰ, ਪ੍ਰੀਤਕਮਲ ਜੋਸੀ, ਰੁਪਿੰਦਰ ਕੌਰ, ਮੋਹਨਦੀਪ, ਟੀਨੂੰ ਬਾਂਸਲ , ਜਸਵੀਰ ਸਿੰਘ, ਦਵਿੰਦਰ ਸਿੰਘ, ਹਰਪ੍ਰੀਤ ਸਿੰਘ,ਤੇਜਿੰਦਰ ਬਾਂਸਲ, ਸੁਮੀਤ ਖੁਰਾਣਾ, ਨੀਰਜ ਯਾਦਵ, ਸੁਖਵਿੰਦਰ ਸਿੰਘ, ਵਿਕਰਮਜੀਤ ਸਿੰਘ, ਸੁਸੀਲ ਬਾਂਸਲ, ਕੰਵਲਜੀਤ ਸਿੰਘ, ਰਾਜੇਸ਼ ਜੈਨ, ਸਤਿਆਵਾਨ ਅਤੇ ਹੋਰ ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕ ਸਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ‘ਇਨਸਾਫ਼ ਟੀਮ ਪੰਜਾਬ’ ਦੇ ਵਰਕਰਾਂ ਨੇ ਜਵਾਨੀ ਤੇ ਕਿਸਾਨੀ ਬਚਾਓ ਮਹਾਂਰੈਲੀ ਲਈ ਵਹੀਰਾਂ ਘੱਤੀਆਂ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਜਿੱਤੇ ਸੋਨ ਤਗਮੇ
Ad Position 24