03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

‘ਇਨਸਾਫ਼ ਟੀਮ ਪੰਜਾਬ’ ਦੇ ਵਰਕਰਾਂ ਨੇ ਜਵਾਨੀ ਤੇ ਕਿਸਾਨੀ ਬਚਾਓ ਮਹਾਂਰੈਲੀ ਲਈ ਵਹੀਰਾਂ ਘੱਤੀਆਂ

ਮੂਣਕ, 2 ਅਕਤੂਬਰ (ਵਰਿੰਦਰ ਭਾਰਦਵਾਜ) - “ ਇਨਸਾਫ ਟੀਮ ਪੰਜਾਬ “ ਹਾਈ ਕਮਾਂਡ ਵੱਲੋਂ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਲਈ, ਕਿਸਾਨਾਂ ਨੂੰ ਕੁਦਰਤੀ ਜੜੀਆਂ ਬੂਟੀਆਂ ਦੀ ਖੇਤੀ ਕਰਨ ਦੀ ਮਨਜ਼ੂਰੀ ਦੇਣ ਅਤੇ ਸੂਬਾ ਸਰਕਾਰ ਤੋਂ ਸੂਬੇ ਦੇ ਲੋਕਾਂ ਦੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਮੁੱਖ ਮੰਤਰੀ ਦੇ ਹਲਕੇ ਧੂਰੀ ਵਿਖੇ ਰੱਖੀ ਗਈ ਮਹਾਂਰੈਲੀ ਨੂੰ ਸਫਲ ਬਣਾਉਣ ਲਈ ਸ੍ਰ ਰਵਿੰਦਰ ਸਿੰਘ ਕਾਲੀਆ ਹਲਕਾ ਇੰਚਾਰਜ ਲਹਿਰਾ ਦੀ ਅਗਵਾਈ ਹੇਠ ਮੁੂਣਕ ਦੇ ਤਾਲਿਬ ਚੌਂਕ ਤੋਂ ਕਰੀਬ 200 ਵਰਕਰਾਂ ਦਾ ਕਾਫਲਾ ਰਵਾਨਾ ਹੋਇਆ। ਇਸ ਮੌਕੇ ਹਲਕਾ ਇੰਚਾਰਜ ਰਵਿੰਦਰ ਸਿੰਘ ਕਾਲੀਆ ਨੇ ਕਿਹਾ ਕਿ ਅੱਜ ਪੰਜਾਬ ਦੀ ਨੌਜਵਾਨੀ ਨਸ਼ਿਆਂ ਵਿੱਚ ਡੁੱਬ ਚੁੱਕੀ ਹੈ, ਹਰ ਰੋਜ਼ ਨਸ਼ਿਆਂ ਦੇ ਕਾਰਨ ਅਨੇਕਾਂ ਨੌਜਵਾਨ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਨ ਅਤੇ ਜਿਸ ਦਾ ਤਮਾਸ਼ਾ ਸੱਤਾ ਦੇ ਨਸ਼ੇ ਵਿੱਚ ਚੂਰ ਕੁਰਸੀ ਤੇ ਬੈਠੀਆਂ ਸਰਕਾਰਾਂ ਵੇਖ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 03-10-2026
ਮੂਣਕ, 2 ਅਕਤੂਬਰ (ਵਰਿੰਦਰ ਭਾਰਦਵਾਜ) - “ ਇਨਸਾਫ ਟੀਮ ਪੰਜਾਬ “ ਹਾਈ ਕਮਾਂਡ ਵੱਲੋਂ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਲਈ, ਕਿਸਾਨਾਂ ਨੂੰ ਕੁਦਰਤੀ ਜੜੀਆਂ ਬੂਟੀਆਂ ਦੀ ਖੇਤੀ ਕਰਨ ਦੀ ਮਨਜ਼ੂਰੀ ਦੇਣ ਅਤੇ ਸੂਬਾ ਸਰਕਾਰ ਤੋਂ ਸੂਬੇ ਦੇ ਲੋਕਾਂ ਦੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਮੁੱਖ ਮੰਤਰੀ ਦੇ ਹਲਕੇ ਧੂਰੀ ਵਿਖੇ ਰੱਖੀ ਗਈ ਮਹਾਂਰੈਲੀ ਨੂੰ ਸਫਲ ਬਣਾਉਣ ਲਈ ਸ੍ਰ ਰਵਿੰਦਰ ਸਿੰਘ ਕਾਲੀਆ ਹਲਕਾ ਇੰਚਾਰਜ ਲਹਿਰਾ ਦੀ ਅਗਵਾਈ ਹੇਠ ਮੁੂਣਕ ਦੇ ਤਾਲਿਬ ਚੌਂਕ ਤੋਂ ਕਰੀਬ 200 ਵਰਕਰਾਂ ਦਾ ਕਾਫਲਾ ਰਵਾਨਾ ਹੋਇਆ। ਇਸ ਮੌਕੇ ਹਲਕਾ ਇੰਚਾਰਜ ਰਵਿੰਦਰ ਸਿੰਘ ਕਾਲੀਆ ਨੇ ਕਿਹਾ ਕਿ ਅੱਜ ਪੰਜਾਬ ਦੀ ਨੌਜਵਾਨੀ ਨਸ਼ਿਆਂ ਵਿੱਚ ਡੁੱਬ ਚੁੱਕੀ ਹੈ, ਹਰ ਰੋਜ਼ ਨਸ਼ਿਆਂ ਦੇ ਕਾਰਨ ਅਨੇਕਾਂ ਨੌਜਵਾਨ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਨ ਅਤੇ ਜਿਸ ਦਾ ਤਮਾਸ਼ਾ ਸੱਤਾ ਦੇ ਨਸ਼ੇ ਵਿੱਚ ਚੂਰ ਕੁਰਸੀ ਤੇ ਬੈਠੀਆਂ ਸਰਕਾਰਾਂ ਵੇਖ ਰਹੀਆਂ ਹਨ। ਭਾਰਤ ਦਾ ਖੇਤੀ ਪ੍ਰਧਨ ਸੂਬਾ ਕਹਾਉਣ ਵਾਲੇ ਪੰਜਾਬ ਵਿੱਚ ਖੇਤੀ ਦਾ ਧੰਦਾ ਅੱਜ ਲਾਹੇਵੰਦ ਹੋਣ ਦੀ ਥਾਂ ਅੱਜ ਘਾਟੇ ਦਾ ਸੌਦਾ ਬਣ ਚੁੱਕਿਆ ਹੈ ਜਿਸ ਕਰਕੇ ਕਿਸਾਨ ਖੁਦਕਸੀਆਂ ਦੇ ਰਾਹ ਪਿਆ ਮੌਤ ਨੂੰ ਗਲੇ ਲਗਾ ਰਿਹਾ ਹੈ। ਸ੍ਰ ਕਾਲੀਆਂ ਨੇ ਕਿਹਾ ਕਿ ਇਨਸਾਫ ਟੀਮ ਪੰਜਾਬ ਨੂੰ ਲੋਕਾਂ ਵੱਲੋਂ ਭਰਵਾਂ ਹਗਾਰਾ ਮਿਲ ਰਿਹਾ ਹੈ, ਜੇਕਰ ਸੂਬਾ ਸਰਕਾਰ ਨੇ ਸਮਾਂ ਰਹਿੰਦਿਆਂ ਉਨਾਂ ਦੀਆਂ ਮੰਗਾਂ ਨਾ ਮੰਨੀਆਂ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਉਹ ਪੰਜਾਬ ਦੇ ਹਰ ਹਲਕੇ ਵਿੱਚ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਨਗੇ। ਸ੍ਰ ਕਾਲੀਆਂ ਨੇ ਕਿਹਾ ਕਿ ਰਾਜਨੀਤਿਕ ਲੀਡਰ ਨਸ਼ਿਆਂ, ਪਾਣੀਆਂ ਅਤੇ ਮੁਫਤ ਚੀਜ਼ਾਂ ਦੇ ਲਾਲਚ ਦੇ ਕੇ ਰਾਜਨੀਤੀ ਕਰਦੇ ਆ ਰਹੇ ਹਨ, ਜਿਵੇਂ ਕਿ ਕਾਂਗਰਸ ਦੀ ਸਰਕਾਰ ਬਣਨ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਧਾਰਮਿਕ ਗ੍ਰੰਥ ਗੁਟਕਾ ਸਾਹਿਬ ਦੀ ਸੌਹ ਚੁੱਕ ਕੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇੱਕ ਹਫਤੇ ਦੇ ਵਿੱਚ ਨਸ਼ਿਆਂ ਨੂੰ ਖਤਮ ਕੀਤਾ ਜਾਵੇਗਾ, ਇਸੇ ਤਰ੍ਹਾਂ ਸ੍ਰ ਭਗਵੰਤ ਸਿੰਘ ਮਾਨ ਨੇ ਵੀ ਸੂਬੇ ਦੇ ਲੋਕਾਂ ਨਾਲ ਨਸ਼ਿਆਂ ਦੇ ਖਤਮ ਕਰਨ ਦਾ ਵਾਅਦਾ ਕੀਤਾ ਸੀ, ਪ੍ਰੰਤੂ ਉਸ ਦੇ ਉਲਟ ਨਸ਼ਿਆਂ ਦਾ ਕਾਰੋਬਾਰ ਖਤਮ ਹੋਣ ਦੀ ਥਾਂ ਦਿਨ ਪ੍ਰਤੀ ਦਿਨ ਤੇਜ਼ ਰਫਤਾਰ ਨਾਲ ਵੱਧ ਰਿਹਾ ਹੈ।ਇਸ ਮੌਕੇ ਇਨਸਾਫ ਟੀਮ ਪੰਜਾਬ ਦੇ ਵੱਖ ਵੱਖ ਪਿੰਡਾਂ ਤੋਂ ਆਏ ਸੀਨੀਅਰ ਆਗੂਆਂ ਤੇ ਵਰਕਰਾਂ ਤੋਂ ਇਲਾਵਾ ਵਕੀਲ ਸਿੰਘ ਮਛਾਲ ਜਨਰਲ ਸਕੱਤਰ ਹਲਕਾ ਲਹਿਰਾ, ਸੀਨੀਅਰ ਆਗੂ ਸੁਲੱਖਣ ਸਿੰਘ ਸੈਣੀ ਤੇ ਇਸਵਰ ਰਾਓ ਆਦਿ ਮੋੌੋੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਭਾਈ ਘਨੱਈਆ ਜੀ ਯੁਵਕ ਸੇਵਾਵਾਂ ਕਲੱਬ ਪੰਡੋਰੀ ਨੇ ਕਰਵਾਇਆ ਐਥਲੈਟਿਕਸ ਖੇਡ ਮੇਲਾ ਅਗਲੀ ਖ਼ਬਰ ਸੰਘਰਸ਼ ਕਰ ਰਹੇ ਕੰਪਿਊਟਰ ਅਧਿਆਪਕਾਂ ਨੇ ਦੇਰ ਸ਼ਾਮ ਸੰਗਰੂਰ ’ਚ ਕੱਢਿਆ ਮਸ਼ਾਲ ਮਾਰਚ
Ad Position 24