08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਵਿਧਾਇਕ ਲਾਭ ਸਿੰਘ ਉਗੋਕੇ ਨੇ ਮੌੜ ਨਾਭਾ ਵਿਖੇ ਲਿੰਕ ਸੜਕ ਦਾ ਕੀਤਾ ਉਦਘਾਟਨ

ਸ਼ਹਿਣਾ, 8 ਅਕਤੂਬਰ (ਸੁਰੇਸ਼ ਗੋਗੀ)-ਵਿਧਾਇਕ ਲਾਭ ਸਿੰਘ ਉਗੋਕੇ ਨੇ ਪਿੰਡ ਮੌੜ ਨਾਭਾ ਵਿਖੇ ਮੁੱਖ ਮਾਰਗ ਤਪਾ, ਪੱਖੋਂ ਕੈਂਚੀਆਂ ਤੋਂ ਬੋਰ ਪੱਤੀ ਮੋੜ ਨਾਭਾ ਤੱਕ 2 ਕਿੱਲੋਮੀਟਰ ਤੋਂ ਵੱਧ ਲੰਬੀ ਲਿੰਕ ਸੜਕ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਕੱਚੇ ਰਸਤਿਆਂ ਵਾਲਾ ਇਕ ਦੂਜੇ ਪਿੰਡ ਨੂੰ ਜੋੜਨ ਵਾਲਾ ਕੋਈ ਵੀ ਰਸਤਾ ਨਹੀਂ ਰਿਹਾ।

Ad Position 21
No active advertisement
ਅਜੀਤ ਡੈਸਕ 09-10-2026
ਸ਼ਹਿਣਾ, 8 ਅਕਤੂਬਰ (ਸੁਰੇਸ਼ ਗੋਗੀ)-ਵਿਧਾਇਕ ਲਾਭ ਸਿੰਘ ਉਗੋਕੇ ਨੇ ਪਿੰਡ ਮੌੜ ਨਾਭਾ ਵਿਖੇ ਮੁੱਖ ਮਾਰਗ ਤਪਾ, ਪੱਖੋਂ ਕੈਂਚੀਆਂ ਤੋਂ ਬੋਰ ਪੱਤੀ ਮੋੜ ਨਾਭਾ ਤੱਕ 2 ਕਿੱਲੋਮੀਟਰ ਤੋਂ ਵੱਧ ਲੰਬੀ ਲਿੰਕ ਸੜਕ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਕੱਚੇ ਰਸਤਿਆਂ ਵਾਲਾ ਇਕ ਦੂਜੇ ਪਿੰਡ ਨੂੰ ਜੋੜਨ ਵਾਲਾ ਕੋਈ ਵੀ ਰਸਤਾ ਨਹੀਂ ਰਿਹਾ। ਜਿਸ ਨੂੰ ਸੜਕੀ ਰੂਪ ਨਾ ਦਿੱਤਾ ਗਿਆ ਹੋਵੇ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜ ਲਗਾਤਾਰ ਜਾਰੀ ਹਨ ਅਤੇ ਪਿੰਡਾਂ ਦੇ ਰਹਿੰਦੇ ਕਾਰਜਾਂ ਲਈ ਕ੍ਰਮਵਾਰ ਗਰਾਂਟ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੌੜ ਨਾਭਾ ਤੋਂ ਤਪਾ ਜਾਣ ਲਈ ਇਹ ਰਸਤਾ ਵੀ ਕੱਚਾ ਹੀ ਸੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜਦ ਪੰਜਾਬ ਵਿਚ ਦੂਜੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤਦ ਪਿੰਡਾਂ ਦਾ ਨਕਸ਼ਾ ਹੋਰ ਹੋਵੇਗਾ। ਇਸ ਸਮੇਂ ਗੁਰਪ੍ਰੀਤ ਸਿੰਘ ਮੌੜ ਸੀਨੀਅਰ ਆਗੂ, ਹਰਚਰਨ ਸਿੰਘ ਮਾਨ ਕੁਆਰਡੀਨੇਟਰ, ਲਵਦੀਪ ਸਿੰਘ ਮਾਨ ਭਗਤਪੁਰਾ ਸਰਪੰਚ, ਮਲਕੀਤ ਸਿੰਘ ਮੋੜ ਨਾਭਾ ਸਰਪੰਚ, ਬਲਜੀਤ ਸਿੰਘ ਗਿੱਲ ਪੱਤੀ, ਸਿਕੰਦਰ ਸਿੰਘ ਮੌੜ, ਜੱਗਾ ਸਿੰਘ ਗੁੰਮਟੀਆ, ਜਗਰਾਜ ਸਿੰਘ, ਸੂਬਾ ਸਿੰਘ, ਸੁੱਖੀ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਪੰਚਾਇਤੀ ਤੇ ਪਾਰਟੀ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀਆਂ ਨੇ ਹਰਦੀਪ ਸਿੰਘ ਗਿੱਲ ਨੂੰ ਕਮੇਟੀ ਦਾ ਪ੍ਰਧਾਨ ਕੀਤਾ ਨਿਯੁਕਤ ਅਗਲੀ ਖ਼ਬਰ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਚੁੱਕਣ ਲਈ ਪੰਜਾਬ ਸਰਕਾਰ ਵਚਨਬੱਧ-ਵਿਧਾਇਕ ਪੰਡੋਰੀ
Ad Position 24