13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਅਥਲੈਟਿਕਸ ਮੁਕਾਬਲਿਆਂ ’ਚ 4 ਸਾਲ ਦੇ ਬੱਚਿਆਂ ਤੋਂ ਲੈ ਕੇ 60 ਸਾਲ ਤੱਕ ਦੇ ਬਾਬੇ ਦੌੜੇ

ਟੱਲੇਵਾਲ, 12 ਅਕਤੂਬਰ (ਸੋਨੀ ਚੀਮਾ)-ਪਿੰਡ ਦੀਵਾਨਾ ਵਿਖੇ ਬੱਚਿਆਂ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਸਰਪੰਚ ਰਣਧੀਰ ਸਿੰਘ ਦੀਵਾਨਾ, ਸਮੂਹ ਗ੍ਰਾਮ ਪੰਚਾਇਤ ਦੀਵਾਨਾ, ਐਨ. ਆਰ.

Ad Position 21
No active advertisement
ਪਿੰਡ ਦੀਵਾਨਾ ਵਿਖੇ ਕਰਵਾਏ ਅਥਲੈਟਿਕਸ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਆਗੂ। ਤਸਵੀਰ : ਸੋਨੀ ਚੀਮਾ 13-10-2026
ਟੱਲੇਵਾਲ, 12 ਅਕਤੂਬਰ (ਸੋਨੀ ਚੀਮਾ)-ਪਿੰਡ ਦੀਵਾਨਾ ਵਿਖੇ ਬੱਚਿਆਂ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਸਰਪੰਚ ਰਣਧੀਰ ਸਿੰਘ ਦੀਵਾਨਾ, ਸਮੂਹ ਗ੍ਰਾਮ ਪੰਚਾਇਤ ਦੀਵਾਨਾ, ਐਨ.ਆਰ.ਆਈਜ ਵੀਰਾਂ, ਪਿੰਡ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਅਥਲੈਟਿਕਸ ਮੁਕਾਬਲੇ ਕਰਵਾਏ ਗਏ। ਜਿਸ ਵਿਚ 4 ਸਾਲ ਤੋਂ 90 ਸਾਲ ਦੇ ਜਵਾਨਾਂ (ਬਜ਼ੁਰਗਾਂ) ਤੱਕ ਨੇ ਭਾਗ ਲਿਆ। ਇਸ ਅਥਲੈਟਿਕਸ ਮੁਕਾਬਲਿਆਂ ਦੌਰਾਨ 60 ਮੀਟਰ, 100 ਮੀਟਰ ਦੌੜਾਂ, ਲੰਮੀ ਛਾਲ, ਗੋਲਾ ਸੁੱਟਣ ਲਈ ਮੁੰਡੇ ਕੁੜੀਆਂ ਨੇ ਵੱਖ-ਵੱਖ ਉਮਰ ਵਰਗਾਂ ਅੰਡਰ-8, ਅੰਡਰ-10, ਅੰਡਰ-12, ਅੰਡਰ-14 ਅਤੇ ਅੰਡਰ-16 ਵਿਚ ਭਾਗ ਲਿਆ। ਬਰਨਾਲਾ, ਮੋਗਾ, ਲੁਧਿਆਣਾ, ਮਾਨਸਾ, ਸੰਗਰੂਰ ਜ਼ਿਲਿ੍ਹਆਂ ਤੋਂ 25-30 ਪਿੰਡਾਂ ਦੇ ਚੋਣਵੇਂ ਤਕਰੀਬਨ 250 ਦੀ ਗਿਣਤੀ ਵਿਚ ਬੱਚਿਆਂ ਨੇ ਭਾਗ ਲਿਆ। ਹਾਕੀ ਅਕੈਡਮੀ ਤਲਵੰਡੀ ਮੱਲੀਆਂ ਅਤੇ ਸਰਕਾਰੀ ਹਾਈ ਸਕੂਲ ਛੀਨੀਵਾਲ ਖ਼ੁਰਦ ਦੇ ਖਿਡਾਰੀ ਵੱਡੀ ਗਿਣਤੀ ਵਿਚ ਪਹੁੰਚੇ। 40 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਅਤੇ ਮਰਦਾਂ ਦੀਆਂ ਦੌੜਾਂ ਵਿਚ ਇਲਾਕੇ ਸਮੇਤ ਦੂਰ ਤੋਂ ਖਿਡਾਰੀ ਸ਼ਾਮਿਲ ਹੋਏ। ਪਿੰਡ ਦੇ 60 ਸਾਲਾਂ ਉਮਰ ਦੇ ਮਰਦਾਂ ਦੇ ਮ ੁਕਾਬਲੇ ਨੇ ਸਭ ਨੂੰ ਦੌੜਨ ਲਈ ਪ੍ਰੇਰਿਆ। ਸਟੇਜ ਸਕੱਤਰ ਦੀ ਭੂਮਿਕਾ ਹਰਵਿੰਦਰ ਦੀਵਾਨਾ ਨੇ ਬਾਖ਼ੂਬੀ ਨਿਭਾਈ, ਉਨ੍ਹਾਂ ਕਿਹਾ ਕਿ ਇੱਥੇ 8 ਸਾਲ ਤੋਂ ਲੈ ਕੇ 60 ਸਾਲ ਤੱਕ ਦੌੜਾਕਾਂ ਨੇ ਦੌੜ ਕੇ ਹੋਰਨਾਂ ਨੂੰ ਗਰਾਊਂਡ ਲਈ ਪ੍ਰੇਰਿਤ ਕੀਤਾ ਹੈ। ਗਰਾਊਂਡ ਬੱਚਿਆਂ ਲਈ ਮੋਬਾਈਲ, ਟੈਲੀਵਿਜ਼ਨ ਦਾ ਬਹੁਤ ਵਧੀਆ ਬਦਲ ਹੈ। ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਜੇਤੂ ਖਿਡਾਰੀਆਂ ਨੂੰ ਮੈਡਲਾਂ ਨਾਲ ਗ੍ਰਾਮ ਪੰਚਾਇਤ ਦੀਵਾਨਾ ਅਤੇ ਖੇਡ ਸਹਿਯੋਗੀਆਂ ਨੇ ਸਨਮਾਨਿਤ ਕੀਤਾ। ਪਿਆਰਾ ਸਿੰਘ ਇੰਸਾਂ ਮਾਹਮਦਪੁਰ ਵਲੋਂ ਦੀਵਾਨਾ ਗਰਾਊਂਡ ਦੇ ਪੰਜਾਬ, ਇੰਡੀਆ ਜੇਤੂ ਖਿਡਾਰੀਆਂ ਰੋਹਿਨਵੀਰ ਸਿੰਘ, ਦਿਲਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ ਦੇ ਸਨਮਾਨ ਦੇ ਨਾਲ ਕੋਚ ਬਲਕਾਰ ਸਿੰਘ ਅਤੇ ਕੋਚ ਮੁਖਤਿਆਰ ਸਿੰਘ ਹੁਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਿਆਰਾ ਸਿੰਘ ਨੇ ਪਿੰਡ ਦੇ ਇਸ ਉਪਰਾਲੇ ਦੀ ਤਾਰੀਫ਼ ਕਰਦਿਆਂ ਹੋਰਨਾਂ ਪਿੰਡਾਂ ਨੂੰ ਇਸ ਤਰ੍ਹਾਂ ਦੇ ਕਾਰਜ ਕਰਨ ਲਈ ਕਿਹਾ। ਸਰਪੰਚ ਰਣਧੀਰ ਸਿੰਘ ਢਿੱਲੋਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਸੀਂ ਗ੍ਰਾਮ ਪੰਚਾਇਤ ਵਲੋਂ ਗਰਾਊਂਡ ਲਈ ਜੋ ਕਰ ਸਕਦੇ ਹਾਂ ਆਪਣੀ ਪੂਰੀ ਵਾਹ ਲਾ ਰਹੇ ਹਾਂ। ਖੇਡ ਪ੍ਰਬੰਧਕ, ਕੋਚ, ਖੇਡ ਲੇਖਕ ਪ੍ਰਿੰ. ਬਲਵੰਤ ਸਿੰਘ ਚਕਰ, ਤੇਜਪਾਲ ਸਿੰਘ ਸੱਦੋਵਾਲ ਸਾਬਕਾ ਸਰਪੰਚ, ਕੋਚ ਬਲਕਾਰ ਸਿੰਘ ਅਤੇ ਮੁਖਤਿਆਰ ਸਿੰਘ ਨੇ ਸਾਰੇ ਮਾਪਿਆਂ ਨੂੰ ਬੱਚਿਆਂ ਨੂੰ ਗਰਾਊਂਡ ਨਾਲ ਜੋੜਨ ਦੀ ਅਪੀਲ ਕੀਤੀ। ਅੰਤ ’ਤੇ ਖੇਡ ਕਮੇਟੀ ਵਲੋਂ ਵਰਿੰਦਰ ਦੀਵਾਨਾ ਨੇ ਆਏ ਖਿਡਾਰੀਆਂ, ਕੋਚਾਂ, ਮਾਪਿਆਂ ਦਾ ਧੰਨਵਾਦ ਕੀਤਾ। ਸਮੁੱਚੇ ਖੇਡ ਪ੍ਰਬੰਧਕਾਂ, ਪਿੰਡ ਵਾਸੀਆਂ ਵਲੋਂ ਮੰਗ ਕੀਤੀ ਕਿ ਸਰਕਾਰ ਖਿਡਾਰੀਆਂ ਲਈ ਰੋਜ਼ਾਨਾ ਡਾਈਟ ਦਾ ਜ਼ਰੂਰ ਪ੍ਰਬੰਧ ਕਰੇ ।
Ad Position 22
No active advertisement
ਪਿਛਲੀ ਖ਼ਬਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਲਈ ਪੰਜਾਬੀ ਲਾਮਬੰਦ ਹੋਏ -ਭਾਈ ਰਾਏਸਰ ਅਗਲੀ ਖ਼ਬਰ ਸਾਡੇ ਬਜ਼ੁਰਗ-ਸਾਡਾ ਮਾਣ ਤਹਿਤ ਬਜ਼ੁਰਗਾਂ ਲਈ ਵਿਸ਼ੇਸ਼ ਮੈਡੀਕਲ ਤੇ ਜਾਗਰੂਕਤਾ ਕੈਂਪ ਅੱਜ
Ad Position 24