ਦੇਹ ਵਪਾਰ ਦੇ ਧੰਦੇ ਦੇ ਮਾਮਲੇ ਵਿਚ ਮਕਾਨ ਮਾਲਕ ਔਰਤ ਸਮੇਤ 3 ਖ਼ਿਲਾਫ਼ ਮਾਮਲਾ ਦਰਜ
ਬਰਨਾਲਾ, 18 ਅਕਤੂਬਰ (ਰਾਜ ਪਨੇਸਰ)-ਸਥਾਨਕ ਪੱਤੀ ਰੋਡ ’ਤੇ ਇਕ ਘਰ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦੇ ਮਾਮਲੇ ’ਚ ਮਕਾਨ ਮਾਲਕ ਔਰਤ ਸਮੇਤ ਤਿੰਨ ਖ਼ਿਲਾਫ਼ ਥਾਣਾ ਸਿਟੀ-1 ਬਰਨਾਲਾ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਐਸ.
ਬਰਨਾਲਾ, 18 ਅਕਤੂਬਰ (ਰਾਜ ਪਨੇਸਰ)-ਸਥਾਨਕ ਪੱਤੀ ਰੋਡ ’ਤੇ ਇਕ ਘਰ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦੇ ਮਾਮਲੇ ’ਚ ਮਕਾਨ ਮਾਲਕ ਔਰਤ ਸਮੇਤ ਤਿੰਨ ਖ਼ਿਲਾਫ਼ ਥਾਣਾ ਸਿਟੀ-1 ਬਰਨਾਲਾ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਐਸ.ਐੱਚ.ਓ. ਲਖਵੀਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਗੁਰਪ੍ਰੀਤ ਕੌਰ ਪਤਨੀ ਰਾਜਪਾਲ ਸਿੰਘ ਵਾਸੀ ਪੱਤੀ ਰੋਡ ਬਰਨਾਲਾ ਆਪਣੇ ਘਰ ਅੰਦਰ ਲੰਬੇ ਸਮੇਂ ਤੋਂ ਦੇਹ ਵਪਾਰ ਦਾ ਧੰਦਾ ਚਲਾ ਰਹੀ ਹੈ। ਜਿਸ ਨਾਲ ਨੇੜੇ ਰਹਿੰਦੇ ਲੋਕਾਂ ਖਾਸਕਰ ਬੱਚਿਆਂ ’ਤੇ ਗ਼ਲਤ ਪ੍ਰਭਾਵ ਪੈਂਦਾ ਹੈ। ਸੂਚਨਾ ਮਿਲਣ ਤੋਂ ਬਾਅਦ ਪੂਰੀ ਟੀਮ ਸਮੇਤ ਛਾਪੇਮਾਰੀ ਕਰਦਿਆਂ ਮਕਾਨ ਮਾਲਕ ਔਰਤ ਗੁਰਪ੍ਰੀਤ ਕੌਰ ਤੋਂ ਇਲਾਵਾ ਸਰਬਜੀਤ ਕੌਰ ਵਾਸੀ ਕੌਹਰੀਆਂ ਅਤੇ ਸੋਨੀ ਸਿੰਘ ਵਾਸੀ ਜਖੇਪਲ ਨੂੰ ਕਾਬੂ ਕਰ ਕੇ ਥਾਣਾ ਸਿਟੀ-1 ਵਿਖੇ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।