ਰੁੜਕੀ ਖੁਰਦ ਵਿਖੇ ਕੈਂਸਰ ਜਾਂਚ ਤੇ ਅੱਖਾਂ ਦੇ ਕੈਂਪ ਅੱਜ
ਅਮਰਗੜ੍ਹ,18 ਅਕਤੂਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ, ਰਵਿੰਦਰ ਪੁਰੀ, ਰਣਧੀਰ ਸਿੰਘ ਮਹੋਲੀ)-ਵਰਲਡ ਕੈਂਸਰ ਕੇਅਰ ਦੀ ਟੀਮ ਵਲੋਂ ਪਿੰਡ ਰੁੜਕੀ ਖੁਰਦ ਵਿਖੇ 19 ਅਕਤੂਬਰ ਨੂੰ ਕੈਂਸਰ ਜਾਂਚ ਤੇ ਅੱਖਾਂ ਦੇ ਕੈਂਪ ਲਗਾਇਆ ਜਾ ਰਿਹਾ ਹੈ। ਸੀਨੀਅਰ ਕਾਂਗਰਸੀ ਆਗੂ ਕਮਲ ਧਾਲੀਵਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਕੈਂਪ ਚੇਅਰਮੈਨ ਡਾ.
ਅਮਰਗੜ੍ਹ,18 ਅਕਤੂਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ, ਰਵਿੰਦਰ ਪੁਰੀ, ਰਣਧੀਰ ਸਿੰਘ ਮਹੋਲੀ)-ਵਰਲਡ ਕੈਂਸਰ ਕੇਅਰ ਦੀ ਟੀਮ ਵਲੋਂ ਪਿੰਡ ਰੁੜਕੀ ਖੁਰਦ ਵਿਖੇ 19 ਅਕਤੂਬਰ ਨੂੰ ਕੈਂਸਰ ਜਾਂਚ ਤੇ ਅੱਖਾਂ ਦੇ ਕੈਂਪ ਲਗਾਇਆ ਜਾ ਰਿਹਾ ਹੈ। ਸੀਨੀਅਰ ਕਾਂਗਰਸੀ ਆਗੂ ਕਮਲ ਧਾਲੀਵਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਕੈਂਪ ਚੇਅਰਮੈਨ ਡਾ. ਕੁਲਵੰਤ ਸਿੰਘ ਧਾਲੀਵਾਲ ਦੀ ਯੋਗ ਅਗਵਾਈ ਹੇਠ ਸਵੇਰੇ 10 ਤੋਂ ਸ਼ਾਮ 4 ਵਜੇ ਦਿਨ ਸੋਮਵਾਰ ਨੂੰ ਗੁਰਦੁਆਰਾ ਸੰਗਤਸਰ ਸਾਹਿਬ ਪਿੰਡ ਰੁੜਕੀ ਖੁਰਦ ਵਿਖੇ ਲਗਾਇਆ ਜਾਵੇਗਾ। ਕੈਂਪ ਦੌਰਾਨ ਆਧੁਨਿਕ ਤਕਨੀਕਾਂ ਰਾਹੀਂ ਔਰਤਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ ਲਈ ਮੈਮੋਗ੍ਰਾਫ਼ੀ ਅਤੇ ਬੱਚੇਦਾਨੀ ਦੀ ਜਾਂਚ ਲਈ ‘ਪੈਪ ਸਮੇਅਰ’ ਟੈਸਟ ਸਮੇਤ ਮਰਦਾਂ ਦੇ ਗਦੂਦਾਂ ਦੀ ਜਾਂਚ ਲਈ ਪੀ.ਐਸ.ਟੀ.ਟੈਸਟ ਸਮੇਤ ਕਈ ਅਹਿਮ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਣਗੇ। ਇਨ੍ਹਾਂ ਤੋਂ ਬਿਨਾਂ ਬਲੱਡ ਕੈਂਸਰ, ਹੱਡੀਆਂ ਦੀ ਮਜ਼ਬੂਤੀ, ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਮੂੰਹ ਤੇ ਗਲੇ ਦੀਆਂ ਬਿਮਾਰੀਆਂ ਦੀ ਪੜਤਾਲ ਤੋਂ ਬਿਨਾ ਅੱਖਾਂ ਦੀ ਜਾਂਚ ਉਪਰੰਤ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਅਮਰਗੜ੍ਹ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਕਮਲ ਧਾਲੀਵਾਲ ਨੇ ਇਲਾਕਾ ਨਿਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਇਸ ਮਨੁੱਖਤਾ ਪੱਖੀ ਕੈਂਪ ਵਿਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ।