ਨਵੀਲਾ ਤੇ ਸ਼ਾਹੀਨ ਨੇ ਜਿੱਤਿਆ ਸੋਨ ਤਗਮਾ
ਮਲੇਰਕੋਟਲਾ, 18 ਅਕਤੂਬਰ (ਮੁਹੰਮਦ ਹਨੀਫ਼ ਥਿੰਦ)- ਇਸਲਾਮੀਆ ਗਰਲਜ਼ ਕਾਲਜ, ਮਲੇਰਕੋਟਲਾ ਦੀਆਂ ਖਿਡਾਰਨਾਂ ਨੇ ਬਾਕਸਿੰਗ ਦੇ ਅੰਤਰ-ਕਾਲਜ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਬਾਹਰਾ ਕਾਲਜ ਆਫ਼ ਲਾਅ ਵਿਖੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿਚ ਕਾਲਜ ਨੇ ਆਲ ਓਵਰ ਦੂਜੀ ਪੁਜ਼ੀਸ਼ਨ ਪ੍ਰਾਪਤ ਕੀਤੀ।
ਮਲੇਰਕੋਟਲਾ, 18 ਅਕਤੂਬਰ (ਮੁਹੰਮਦ ਹਨੀਫ਼ ਥਿੰਦ)- ਇਸਲਾਮੀਆ ਗਰਲਜ਼ ਕਾਲਜ, ਮਲੇਰਕੋਟਲਾ ਦੀਆਂ ਖਿਡਾਰਨਾਂ ਨੇ ਬਾਕਸਿੰਗ ਦੇ ਅੰਤਰ-ਕਾਲਜ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਬਾਹਰਾ ਕਾਲਜ ਆਫ਼ ਲਾਅ ਵਿਖੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿਚ ਕਾਲਜ ਨੇ ਆਲ ਓਵਰ ਦੂਜੀ ਪੁਜ਼ੀਸ਼ਨ ਪ੍ਰਾਪਤ ਕੀਤੀ। ਕਾਲਜ ਦੀ ਨਵੀਲਾ (ਬੀ.ਏ. ਭਾਗ ਪਹਿਲਾ) ਨੇ 48 ਤੋਂ 51 ਕਿਲੋਗ੍ਰਾਮ ਵਰਗ ਵਿਚ ਸੋਨ ਤਗਮਾ, ਸ਼ਾਹੀਨ (ਬੀ.ਏ. ਭਾਗ ਦੂਜਾ) ਨੇ 51 ਤੋਂ 54 ਕਿਲੋਗ੍ਰਾਮ ਵਰਗ ਵਿਚ ਸੋਨ ਤਗਮਾ ਅਤੇ ਸਿਮਰਨਜੀਤ ਕੌਰ ਨੇ 54 ਤੋਂ 57 ਕਿਲੋਗ੍ਰਾਮ ਵਰਗ ਵਿਚ ਕਾਂਸੀ ਤਗਮਾ ਜਿੱਤਿਆ। ਕਾਲਜ ਪਹੁੰਚਣ ‘ਤੇ ਪ੍ਰਿੰਸੀਪਲ ਡਾ.ਰਾਹੀਲਾ ਨੇ ਜੇਤੂ ਖਿਡਾਰਨਾਂ ਅਤੇ ਸਪੋਰਟਸ ਇੰਚਾਰਜ ਪ੍ਰੋਫੈਸਰ ਨਸੀਮਾ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਜਿੱਤ ਵਿਦਿਆਰਥਣਾਂ ਦੀ ਸਖ਼ਤ ਮਿਹਨਤ ਅਤੇ ਸਪੋਰਟਸ ਵਿਭਾਗ ਦੀ ਲਗਨ ਦਾ ਨਤੀਜਾ ਹੈ। ਸ਼ਾਹੀਨ ਅਤੇ ਨਵੀਲਾ ਦੀ ਰਾਜਸਥਾਨ ਵਿਖੇ ਹੋ ਰਹੀ ਆਲ ਇੰਡੀਆ ਇੰਟਰ-ਯੂਨੀਵਰਸਿਟੀ ਚੈਂਪੀਅਨਸ਼ਿਪ ਲਈ ਚੋਣ ਹੋ ਗਈ ਹੈ।