26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਵਰਮਾ ਸ਼ੂਟਿੰਗ ਅਕੈਡਮੀ ਦੇ 4 ਖਿਡਾਰੀਆਂ ਨੇ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਲਈ ਕੀਤਾ ਕੁਆਲੀਫਾਈ

ਤਪਾ ਮੰਡੀ, 26 ਅਕਤੂਬਰ (ਪ੍ਰਵੀਨ ਗਰਗ)-10 ਮੀਟਰ ਏਅਰ ਪਿਸਟਲ ਅਤੇ ਏਅਰ ਰਾਈਫ਼ਲ ਦੀ ਪ੍ਰਮੁੱਖ ਖੇਡ ’ਚ ਸੰਸਥਾ ਵਰਮਾ ਸ਼ੂਟਿੰਗ ਅਕੈਡਮੀ (ਤਪਾ ਮੰਡੀ) ਦੇ ਨਿਸ਼ਾਨੇਬਾਜ਼ਾਂ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਕੈਡਮੀ ਅਤੇ ਪੂਰੇ ਖੇਤਰ ਦਾ ਨਾਂਅ ਰੌਸ਼ਨ ਕੀਤਾ। ਪ੍ਰੀ-ਨੈਸ਼ਨਲ ਸ਼ੂਟਿੰਗ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਕੈਡਮੀ ਦੇ 4 ਹੋਣਹਾਰ ਖਿਡਾਰੀਆਂ ਨੇ ਆਉਣ ਵਾਲੀ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ।

Ad Position 21
No active advertisement
ਵਰਮਾ ਸ਼ੂਟਿੰਗ ਅਕੈਡਮੀ ਦੇ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਲਈ ਕੁਆਲੀਫਾਈ ਹੋਏ ਖ਼ਿਡਾਰੀ। 27-10-2026
ਤਪਾ ਮੰਡੀ, 26 ਅਕਤੂਬਰ (ਪ੍ਰਵੀਨ ਗਰਗ)-10 ਮੀਟਰ ਏਅਰ ਪਿਸਟਲ ਅਤੇ ਏਅਰ ਰਾਈਫ਼ਲ ਦੀ ਪ੍ਰਮੁੱਖ ਖੇਡ ’ਚ ਸੰਸਥਾ ਵਰਮਾ ਸ਼ੂਟਿੰਗ ਅਕੈਡਮੀ (ਤਪਾ ਮੰਡੀ) ਦੇ ਨਿਸ਼ਾਨੇਬਾਜ਼ਾਂ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਕੈਡਮੀ ਅਤੇ ਪੂਰੇ ਖੇਤਰ ਦਾ ਨਾਂਅ ਰੌਸ਼ਨ ਕੀਤਾ। ਪ੍ਰੀ-ਨੈਸ਼ਨਲ ਸ਼ੂਟਿੰਗ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਕੈਡਮੀ ਦੇ 4 ਹੋਣਹਾਰ ਖਿਡਾਰੀਆਂ ਨੇ ਆਉਣ ਵਾਲੀ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਨੈਸ਼ਨਲ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨ ਵਾਲੇ ਖਿਡਾਰੀ ਗੁਰਫ਼ਤਹਿ ਸਿੰਘ, ਚਿਤਸਿਮਰਨ, ਭੂਮੀ ਅਤੇ ਮੋਹਿਤ ਕੁਮਾਰ ਨੇ ਨਾਂਅ ਸ਼ਾਮਿਲ ਹਨ। ਮੁਕਾਬਲੇ ਦੌਰਾਨ 10 ਮੀਟਰ ਪਿਸਟਲ ਅਤੇ ਰਾਈਫ਼ਲ ਮੁਕਾਬਲੇ ਵਿਚ ਇਨ੍ਹਾਂ ਚਾਰਾਂ ਨਿਸ਼ਾਨੇਬਾਜ਼ਾਂ ਨੇ ਇਕਾਗਰਤਾ, ਤਕਨੀਕ ਅਤੇ ਅਨੁਸ਼ਾਸਨ ਦਾ ਪ੍ਰਦਰਸ਼ਨ ਕੀਤਾ। ਖਿਡਾਰੀਆਂ ਦੀ ਸਫਲਤਾ ’ਤੇ ਵਰਮਾ ਸ਼ੂਟਿੰਗ ਅਕੈਡਮੀ ਦੇ ਮੁੱਖ ਕੋਚ ਰਵਿੰਦਰ ਸਿੰਘ ਨੇ ਕਿਹਾ ਕਿ ਇਹ ਸਾਡੇ ਖਿਡਾਰੀਆਂ ਦੀ ਦਿਨ-ਰਾਤ ਦੀ ਸਖ਼ਤ ਮਿਹਨਤ, ਸਮਰਪਣ ਅਤੇ ਨਿਰੰਤਰ ਅਭਿਆਸ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਇਹ ਚਾਰੇ ਖਿਡਾਰੀ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਵੀ ਆਪਣਾ ਸਰਵ ਸੇ੍ਰਸ਼ਠ ਪ੍ਰਦਰਸ਼ਨ ਦੇਣਗੇ ਅਤੇ ਮੈਡਲ ਜਿੱਤ ਕੇ ਆਉਣਗੇ। ਅਕੈਡਮੀ ਪ੍ਰਬੰਧਨ, ਸਮੁੱਚੇ ਸਟਾਫ਼ ਅਤੇ ਸਾਥੀ ਖਿਡਾਰੀਆਂ ਨੇ ਚਾਰੇ ਸਫਲ ਨਿਸ਼ਾਨੇਬਾਜ਼ਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਹਾਰਦਿਕ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਜੂਏਬਾਜ਼ਾਂ ਤੋਂ ਨਕਦੀ ਅਤੇ ਤਾਸ਼ ਦੇ ਪੱਤੇ ਕੀਤੇ ਬਰਾਮਦ, ਮਾਮਲਾ ਦਰਜ ਅਗਲੀ ਖ਼ਬਰ ਗਲੀਆਂ ਮੁਹੱਲਿਆਂ ਅਤੇ ਬਾਜ਼ਾਰਾਂ ਵਿੱਚ ਘੁੰਮਦੇ ਬੇਸਹਾਰਾ ਪਸ਼ੂ ਅਤੇ ਅਵਾਰਾ ਕੁੱਤੇ ਬਣੀ ਸੰਗਰੂਰ ਸ਼ਹਿਰ ਦੀ ਵੱਡੀ ਸਮੱਸਿਆ
Ad Position 24